Sat, Jul 5, 2025
Whatsapp

ਪੰਜਾਬ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ

Reported by:  PTC News Desk  Edited by:  Jashan A -- August 05th 2021 04:43 PM
ਪੰਜਾਬ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ

ਪੰਜਾਬ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਕੀਤਾ ਆਪਣੇ ਹਾਕੀ ਖਿਡਾਰੀਆਂ ਲਈ ਵੱਡਾ ਐਲਾਨ

ਨਵੀਂ ਦਿੱਲੀ: ਟੋਕੀਓ ਓਲੰਪਿਕ ਦਾ ਰੋਮਾਂਚ ਜਾਰੀ ਹੈ ਤੇ ਅੱਜ ਸਵੇਰੇ ਸਵੇਰੇ ਭਾਰਤ ਦੇ ਲੋਕਾਂ ਨੂੰ ਜੋ ਖਬਰ ਮਿਲੀ ਉਸ ਨੇ ਲੋਕਾਂ ਦੇ ਚੇਹਰੇ 'ਚ ਖੁਸ਼ੀ ਲਿਆ ਦਿੱਤੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਜਿੱਤ ਤੋਂ ਬਾਅਦ ਜਿਥੇ ਦੇਸ਼ ਦੇ ਆਮ ਲੋਕ ਖਿਡਾਰੀਆਂ ਨੂੰ ਵਧਾਈਆਂ ਦੇ ਰਹੇ ਹਨ, ਉਥੇ ਹੀ ਕਈ ਰਾਜਨੀਤਿਕ ਆਗੂਆਂ ਨੇ ਵੀ ਇਸ ਜਿੱਤ 'ਤੇ ਭਾਰਤੀ ਖਿਡਾਰੀਆਂ ਦਾ ਹੋਂਸਲਾ ਵਧਾਇਆ ਹੈ। ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਮੱਧ ਪ੍ਰਦੇਸ਼ ਨਾਲ ਸਬੰਧਤ ਮੈਂਬਰ ਵਿਵੇਕ ਸਾਗਰ ਅਤੇ ਨੀਲਕਾਂਤਾ ਸ਼ਰਮਾ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਨਮਾਨ ਫੰਡ ਦੇ ਰੂਪ ਵਿਚ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਹੋਰ ਪੜ੍ਹੋ: ਮੁਲਾਜ਼ਮ ਤੇ ਪੈਨਸ਼ਨਰ ਫਰੰਟ ਨੂੰ ਸੂਬਾ ਸਰਕਾਰ ਇਕ ਵਾਰ ਫਿਰ ਤੋਂ ਦਿਖਾ ਗਈ ਅੰਗੂਠਾ, ਪੜੋ ਪੂਰੀ ਖਬਰ

ਸ਼ਿਵਰਾਜ ਚੌਹਾਨ ਨੇ ਟਵੀਟ ਜ਼ਰੀਏ ਕਿਹਾ, ‘ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿਚ ਸਰਵਸ੍ਰੇਸ਼ਠ ਟੀਮਾਂ ਨੂੰ ਹਰਾਇਆ ਹੈ। ਇਟਾਰਸੀ ਦੇ ਲਾਲ ਵਿਵੇਕ ਸਾਗਰ ਟੀਮ ਦਾ ਹਿੱਸਾ ਹਨ। ਨੀਲਕਾਂਤਾ ਸ਼ਰਮਾ ਨੇ ਮੱਧਪ੍ਰਦੇਸ਼ ਹਾਕੀ ਅਕਾਦਮੀ ਤੋਂ ਟਰੇਨਿੰਗ ਲਈ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਾ ਸਨਮਾਨ ਫੰਡ ਮੱਧ ਪ੍ਰਦੇਸ਼ ਸਰਕਾਰ ਦੇਵੇਗੀ।’ ਚੌਹਾਨ ਨੇ ਇਕ ਹੋਰ ਟਵੀਟ ਜ਼ਰੀਏ ਪੂਰੀ ਭਾਰਤੀ ਟੀਮ ਨੂੰ ਇਸ ਇਤਿਹਾਸਕ ਉਪਬਲੱਧੀ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਜ਼ਿਕਰ ਏ ਖਾਸ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਟੋਕੀਓ ਓਲੰਪਿਕਸ ਵਿਚ ਜਰਮਨੀ ਨੂੰ ਹਰਾ ਕੇ 41 ਸਾਲਾਂ ਬਾਅਦ ਓਲੰਪਿਕ ਕਾਂਸੀ ਦਾ ਤਗਮਾ ਜਿੱਤ ਕੇ ਤਮਗੇ ਦਾ ਸੋਕਾ ਖ਼ਤਮ ਕੀਤਾ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਓਲੰਪਿਕ ਹਾਕੀ ਤਗਮਾ ਹੈ। -PTC News

Top News view more...

Latest News view more...

PTC NETWORK
PTC NETWORK