ਦਿੱਲੀ ਧਰਨੇ ਤੋਂ ਵਾਪਿਸ ਪਰਤੇ ਕਿਸਾਨ ਨੇ ਘਰ ਆ ਕੇ ਦਿੱਤੀ ਆਪਣੀ ਜਾਨ
ਬਰਨਾਲਾ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 47ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਇਸ ਦੇ ਚਲਦਿਆਂ ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਇੱਕ ਹੋਰ ਕਿਸਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੰਦੋਲਨ ਤੋਂ ਵਾਪਸ ਪਰਤੇ ਇੱਕ ਹੋਰ ਕਿਸਾਨ ਦੀ ਨਮੂਨੀਏ ਕਾਰਨ ਹੋਈ ਮੌਤ
ਦਿੱਲੀ ਧਰਨੇ ਤੋਂ ਵਾਪਿਸ ਪਰਤੇ ਕਿਸਾਨ ਨੇ ਘਰ ਆ ਕੇ ਦਿੱਤੀ ਆਪਣੀ ਜਾਨ
ਬਰਨਾਲਾ ਦੇ ਪਿੰਡ ਧੌਲਾ ਦੇ ਕਿਸਾਨ ਨਿਰਮਲ ਸਿੰਘ (45) ਪੁੱਤਰ ਕੇਹਰ ਸਿੰਘ ਵੱਲੋਂ ਦਿੱਲੀ ਕਿਸਾਨੀ ਧਰਨੇ ਤੋਂ ਘਰ ਪਰਤਦਿਆਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਦਾ ਦਾ ਮੈਂਬਰ ਸੀ ਅਤੇ ਦਿੱਲੀ ਧਰਨੇ ਲਈ ਪਿਛਲੇ 15 ਦਿਨਾਂ ਤੋਂ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਦੀ ਡਿਊਟੀ ਨਿਭਾ ਰਿਹਾ ਸੀ।
ਦਿੱਲੀ ਧਰਨੇ ਤੋਂ ਵਾਪਿਸ ਪਰਤੇ ਕਿਸਾਨ ਨੇ ਘਰ ਆ ਕੇ ਦਿੱਤੀ ਆਪਣੀ ਜਾਨ
ਉਸ ਨੇ ਬੀਤੀ ਰਾਤ ਦਿੱਲੀ ਧਰਨੇ ਤੋਂ ਵਾਪਿਸ ਆਪਣੇ ਘਰ ਆ ਕੇ ਖ਼ੁਦਕੁਸੀ ਕਰ ਲਈ ਹੈ। ਮ੍ਰਿਤਕ ਕਿਸਾਨ ਅਪਮੇ ਪਿੱਛੇ ਪਤਨੀ ਸਮੇਤ ਦੋ ਬੱਚੇ ਲੜਕਾ ਅਤੇ ਲੜਕੀ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਡਕੌਦਾ ਇਕਾਈ ਧੌਲਾ ਦੇ ਆਗੂ ਗੁਰਜੰਟ ਸਿੰਘ, ਬਲਦੇਵ ਸਿੰਘ, ਬਲਾਕ ਪ੍ਰਧਾਨ ਕੁਲਦੀਪ ਸਿੰਘ ਧੌਲਾ ਆਦਿ ਨੇ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ।
ਦਿੱਲੀ ਧਰਨੇ ਤੋਂ ਵਾਪਿਸ ਪਰਤੇ ਕਿਸਾਨ ਨੇ ਘਰ ਆ ਕੇ ਦਿੱਤੀ ਆਪਣੀ ਜਾਨ
ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁੰਡੇਵਾਲਾ ਦੇ ਕਿਸਾਨ ਜਗਦੀਸ਼ ਸਿੰਘ ਪੁੱਤਰ ਮਿੱਠੂ ਸਿੰਘ ਦੀ ਟਿਕਰੀ ਬਾਰਡਰ 'ਤੇ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਮੌਤ ਹਾਰਟ ਅਟੈਕ ਆਉਣ ਨਾਲ ਹੋਈ ਹੈ। ਉਹ ਬੀਤੇ ਕਈ ਦਿਨਾਂ ਤੋਂ ਕਿਸਾਨ ਅੰਦੋਲਨ 'ਤੇ ਹੀ ਡਟੇ ਹੋਏ ਸਨ। ਉਹ ਕਰੀਬ 61 ਸਾਲ ਦੇ ਸਨ। ਕਿਸਾਨੀ ਸੰਘਰਸ਼ 'ਚ ਹੁਣ ਤੱਕ 50 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਹੋਰ ਖ਼ਬਰਾਂ : ਜੇ ਕਾਨੂੰਨਾਂ 'ਤੇ ਤੁਸੀਂ ਫ਼ੈਸਲਾ ਨਹੀਂ ਕਰੋਗੇ ਤਾਂ ਅਸੀਂ ਹੋਲਡ ਕਰਾਂਗੇ : ਸੁਪਰੀਮ ਕੋਰਟ
ਦਿੱਲੀ ਧਰਨੇ ਤੋਂ ਵਾਪਿਸ ਪਰਤੇ ਕਿਸਾਨ ਨੇ ਘਰ ਆ ਕੇ ਦਿੱਤੀ ਆਪਣੀ ਜਾਨ
ਇਸ ਦੇ ਨਾਲ ਹੀ ਦਿੱਲੀ ਤੋਂ ਵਾਪਸ ਪਰਤ ਰਹੇ ਪਿੰਡ ਅਬੁੱਲਖੁਰਾਣਾ ਦੇ ਇਕ ਕਿਸਾਨ ਦੀ ਨਮੂਨੀਏ ਕਾਰਨ ਮੌਤ ਹੋ ਗਈ ਹੈ। ਕਿਸਾਨ ਹਰਪਿੰਦਰ ਸਿੰਘ ਨੀਟੂ ਪੁੱਤਰ ਜਗਤਾਰ ਸਿੰਘ ਪਿਛਲੇ ਕਰੀਬ 2 ਹਫ਼ਤਿਆਂ ਤੋਂ ਟਿਕਰੀ ਸਰਹੱਦ 'ਤੇ ਕਿਸਾਨ ਅੰਦੋਲਨ 'ਚ ਡਟਿਆ ਹੋਇਆ ਸੀ। ਇਸੇ ਸੰਘਰਸ਼ ਦੌਰਾਨ ਉਸ ਨੂੰ ਨਮੂਨੀਆ ਹੋ ਗਿਆ। ਇਸ ਮਗਰੋਂ ਪਹਿਲਾਂ ਉਸ ਨੂੰ ਬਠਿੰਡਾ ਅਤੇ ਬਾਅਦ 'ਚ ਲੁਧਿਆਣਾ ਦੇ ਹਸਪਤਾਲ 'ਚ ਕੀਤਾ ਗਿਆ ਪਰ ਇਲਾਜ ਕਰਾਉਣ ਦੇ ਬਾਵਜੂਦ ਵੀ ਉਸ ਦੀ ਮੌਤ ਹੋ ਗਈ।
-PTCNews