ਦਿੱਲੀ 'ਚ ਕਾਕਟੇਲ ਡਰੱਗ ਦਾ ਇਸਤੇਮਾਲ ਸ਼ੁਰੂ, ਨਵੇਂ ਮਰੀਜ਼ਾਂ ਉੱਤੇ 70 ਫੀਸਦੀ ਕਾਰਗਰ
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੇ ਖਿਲਾਫ ਦੇਸ਼ ਵਿਚ ਜਾਰੀ ਜੰਗ ਵਿਚ ਹੁਣ ਇਕ ਹੋਰ ਹਥਿਆਰ ਮਿਲ ਗਿਆ ਹੈ। ਕੋਰੋਨਾ ਵਾਇਰਸ ਨੂੰ ਮਾਤ ਦੇਣ ਵਿਚ ਕਾਰਗਰ ਮੋਨੋਕਲੋਨਲ ਐਂਟੀਬਾਡੀ ਯਾਨੀ ਕਾਕਟੇਲ ਡਰੱਗ ਦਾ ਭਾਰਤ ਵਿਚ ਇਸਤੇਮਾਲ ਸ਼ੁਰੂ ਹੋ ਗਿਆ ਹੈ। ਸਵਿਟਜ਼ਰਲੈਂਡ ਦੀ ਡਰੱਗ ਕੰਪਨੀ ਰੋਸ਼ੇ ਤੇ ਸਿਪਲਾ ਨੇ ਇਸ ਨੂੰ ਭਾਰਤ ਵਿਚ ਲਾਂਚ ਕੀਤਾ ਸੀ।
ਪੜ੍ਹੋ ਹੋਰ ਖ਼ਬਰਾਂ : ਆਸਾਨ ‘thumb test’ ਨਾਲ ਵੀ ਕੀਤੀ ਜਾ ਸਕਦੀ ਹੈ ਦਿਲ ਸਬੰਧੀ ਗੰਭੀਰ ਹਾਲਤ ਦੀ ਪਛਾਣ
ਇਸ ਮੋਨੋਕਲੋਨਲ ਐਂਟੀਬਾਡੀ ਕਾਕਟੇਲ ਨੂੰ ਲੈ ਕੇ ਦਾਅਵਾ ਹੈ ਕਿ ਜੇਕਰ ਕਿਸੇ ਕੋਰੋਨਾ ਮਰੀਜ਼ ਨੂੰ ਇਹ ਦਿੱਤਾ ਜਾਂਦਾ ਹੈ ਤਾਂ ਇਹ 70 ਫੀਸਦੀ ਤੱਕ ਕਾਰਗਰ ਕਰਦਾ ਹੈ। ਇਸ ਦੀ ਮਦਦ ਨਾਲ ਮਰੀਜ਼ ਦੇ ਹਸਪਤਾਲ ਵਿਚ ਦਾਖਲ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਪੜ੍ਹੋ ਹੋਰ ਖ਼ਬਰਾਂ : ਡੋਮਿਨਿਕਾ ‘ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ ‘ਯੈਲੋ ਨੋਟਿਸ’
ਕਿਵੇਂ ਕੰਮ ਕਰਦੀ ਹੈ ਇਹ ਕਾਕਟੇਲ?
ਦਰਅਸਲ ਐਂਟੀਬਾਡੀ ਕਾਕਟੇਲ ਦੋ ਦਵਾਈਆਂ ਦਾ ਮਿਸ਼ਰਣ ਹੈ ਜੋ ਕੋਰੋਨਾ ਨਾਲ ਲੜਨ ਵਿਚ ਕਿਸੇ ਮਰੀਜ਼ ਦੀ ਸ਼ਕਤੀ ਵਧਾਉਂਦੀ ਹੈ। ਇਸ ਵਿਚ ਕਾਸਿਰਿਵਿਮਾਬ ਤੇ ਇਮਦੇਵੀਮਾਬ ਦਵਾਈ ਸ਼ਾਮਲ ਹੈ। ਇਨ੍ਹਾਂ ਦੋਵਾਂ ਦਵਾਈਆਂ ਦੇ 600-600MG ਮਿਲਾਉਣ ਉੱਤੇ ਐਂਟੀਬਾਡੀ ਕਾਕਟੇਲ ਦਵਾਈ ਤਿਆਰ ਕੀਤੀ ਜਾਂਦੀ ਹੈ।
ਦਿੱਲੀ 'ਚ ਕਾਕਟੇਲ ਡਰੱਗ ਦਾ ਇਸਤੇਮਾਲ ਸ਼ੁਰੂ, ਨਵੇਂ ਮਰੀਜ਼ਾਂ ਉੱਤੇ 70 ਫੀਸਦੀ ਕਾਰਗਰ
ਪੜ੍ਹੋ ਹੋਰ ਖ਼ਬਰਾਂ : ਇਕ ਦਿਨ ਵਿਚ ਕੋਰੋਨਾ ਦੇ 2.11 ਲੱਖ ਤੋਂ ਵਧੇਰੇ ਮਾਮਲੇ, 3847 ਦੀ ਮੌਤ
ਮਾਹਰਾਂ ਮੁਤਾਬਕ ਇਹ ਦਵਾਈ ਵਾਇਰਸ ਨੂੰ ਮਨੁੱਖੀ ਕੋਸ਼ਿਕਾਵਾਂ ਵਿਚ ਜਾਣ ਤੋਂ ਰੋਕਦੀ ਹੈ, ਜਿਸ ਨਾਲ ਵਾਇਰਸ ਨੂੰ ਨਿਊਟ੍ਰਿਸ਼ਨ ਨਹੀਂ ਮਿਲਦਾ, ਇਸ ਤਰ੍ਹਾਂ ਇਹ ਦਵਾਈ ਵਾਇਰਸ ਨੂੰ ਰੇਪਲਿਕੇਟ ਕਰਨ ਤੋਂ ਰੋਕਦੀ ਹੈ।
-PTC News