adv-img
ਮੁੱਖ ਖਬਰਾਂ

ਤਰਨਤਾਰਨ ਦੇ ਰੇਲਵੇ ਟਰੈਕ 'ਤੇ ਵਿਕ ਰਿਹਾ ਸ਼ਰੇਆਮ ਨਸ਼ਾ, ਵੀਡੀਓ ਵਾਇਰਲ

By Pardeep Singh -- September 18th 2022 01:54 PM

ਤਰਨਤਾਰਨ: ਤਰਨਤਾਰਨ ਦੇ ਗੁਰੂ ਅਰਜਨ ਦੇਵ ਨਗਰ ਵਿੱਚ ਨਸ਼ਾ ਆਮ ਵਿਕ ਰਿਹਾ ਹੈ।  ਰੇਲਵੇ ਟਰੈਕ ਉੱਤੇ ਨਸ਼ੇ ਦੇ ਸੌਦਾਗਰ ਸ਼ਰੇਆਮ ਤਸਕਰੀ ਕਰ ਰਹੇ ਹਨ। ਇਸ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਕਿਵੇ ਰੇਲਵੇ ਟਰੈਕ ਉੱਤੇ ਨਸ਼ੇੜੀ ਨਸ਼ਾ ਵੇਚਦੇ ਹੋਏ ਵਿਖਾਈ ਦੇ ਰਹੇ ਹਨ ਅਤੇ ਜਦੋਂ ਉਨ੍ਹਾਂ ਪਤਾ ਲੱਗ ਜਾਂਦਾ ਹੈ ਕਿ ਕੋਈ ਵੀਡੀਓ ਬਣਾ ਰਿਹਾ ਹੈ ਤਾਂ ਉਹ ਉਥੋਂ ਰਫੁੂਚਕਰ ਹੋ ਜਾਂਦੇ ਹਨ।

ਮਿਲੀ ਜਾਣਕਾਰੀ ਅਨੁਸਾਰ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਨਸ਼ੇੜੀ ਵੇਖਣ ਨੂੰ ਮਿਲਦੇ ਹਨ। ਨਸ਼ਾ ਵੇਚਣ ਵਾਲੇ ਹਥਿਆਰਾਂ ਨਾਲ ਲੈਸ ਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਆਉਣ ਤੋਂ ਪਹਿਲਾਂ ਹੀ ਇੰਨ੍ਹਾਂ ਨੂੰ ਖਬਰ ਮਿਲ ਜਾਂਦੀ ਹੈ ਅਤੇ ਇਹ ਇੱਥੋ ਫਰਾਰ ਹੋ ਜਾਂਦੇ ਹਨ।

ਬੀਤੇ ਦਿਨੀਂ ਮਕਬੂਲਪੁਰਾ ਦੀ ਇਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ, ਜਿਸ ਵਿੱਚ ਨਵੀ ਵਿਆਹੀ ਮੁਟਿਆਰ ਸਮੈਕ ਦੇ ਨਸ਼ੇ ਵਿੱਚ ਧੁੱਤ ਹੋਈ ਦਿਖਾਈ ਦਿੱਤੀ ਸੀ। ਮਕਬੂਲਪੁਰਾ ਵਿੱਚ ਆਮ ਹੀ ਕੁੜੀਆਂ ਮੁੰਡੇ ਨਸ਼ਾ ਕਰਦੇ ਦਿਖਾਈ ਦਿੰਦੇ ਹਨ। ਮਕਬੂਲਪੁਰਾ ਦੀ ਤਸਵੀਰਾਂ ਕੈਦ ਕੀਤੀਆ ਤਾਂ ਉਥੇ ਆਮ ਹੀ ਨਸ਼ੇ ਦੀਆਂ ਸਰਿੰਜਾਂ ਧਰਤੀ ਉੱਤੇ ਪਾਈਆ ਦਿਖਾਈ ਦਿੰਦੀਆਂ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ 'ਚ ਵਾਪਰੀ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ

-PTC News

  • Share