ਆਸਾਨ 'thumb test' ਨਾਲ ਵੀ ਕੀਤੀ ਜਾ ਸਕਦੀ ਹੈ ਦਿਲ ਸਬੰਧੀ ਗੰਭੀਰ ਹਾਲਤ ਦੀ ਪਛਾਣ
ਨਵੀਂ ਦਿੱਲੀ: ਇੱਕ ਸਧਾਰਣ ਜਿਹੇ 'ਅੰਗੂਠੇ ਦੇ ਟੈਸਟ' ਨਾਲ ਗੰਭੀਰ ਦਿਲ ਸਬੰਧੀ ਬੀਮਾਰੀਆਂ ਦੀ ਪਛਾਣ ਕੀਤੀ ਜਾ ਸਕਦੀ ਹੈ। ਖੋਜਕਾਰਾਂ ਨੇ ਇਸ ਟੈਸਟ ਨੂੰ ਸਟੈਂਡਰਡ ਸਰੀਰਕ ਪ੍ਰੀਖਿਆਵਾਂ ਵਿਚ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ। ਖਾਸ ਕਰ ਕੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਲੋਕਾਂ ਵਿਚ ਔਰਟਿਕ ਐਨਿਉਰਿਜ਼ਮ ਦਾ ਇਤਿਹਾਸ ਹੈ।
ਪੜ੍ਹੋ ਹੋਰ ਖ਼ਬਰਾਂ : ਡੋਮਿਨਿਕਾ ‘ਚ ਫੜਿਆ ਗਿਆ ਭਗੌੜਾ ਮੇਹੁਲ ਚੋਕਸੀ,ਇੰਟਰਪੋਲ ਨੇ ਜਾਰੀ ਕੀਤਾ ਸੀ ‘ਯੈਲੋ ਨੋਟਿਸ’
ਯੇਲ-ਨਿਊ ਹੈਵਨ ਹਸਪਤਾਲ ਔਰਟਿਕ ਇੰਸਟੀਚਿਉਟ ਨਾਲ ਜੁੜੇ ਮਾਹਰਾਂ ਨੇ ਪਿਛਲੇ ਹਫਤੇ ਅਮਰੀਕਨ ਜਰਨਲ ਆਫ ਕਾਰਡੀਓਲੋਜੀ ਵਿਚ ਨਵੇਂ ਅਧਿਐਨ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਦਿਲ ਦੀ ਸਰਜਰੀ ਕਰਾਉਣ ਵਾਲੇ 305 ਮਰੀਜ਼ਾਂ ਦੇ ਨਤੀਜੇ ਸਾਹਮਣੇ ਲਿਆਂਦੇ ਗਏ। ਮਰੀਜ਼ਾਂ ਨੂੰ ਵੱਖ-ਵੱਖ ਦਿੱਕਤਾਂ ਸਨ, ਵਧਦਾ ਐਨਿਉਰਿਜ਼ਮ, ਵਾਲਵ ਰਿਪੇਅਰ ਅਤੇ ਕੋਰੋਨਰੀ ਆਰਟਰੀ ਬਾਈਪਾਸ ਗ੍ਰਾਫਟਿੰਗ।
ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਤੁਰੰਤ ਮੰਗੀ ਅਨੁਪਾਲਨ ਦੀ ਸਟੇਟਸ ਰਿਪੋਰਟ
ਖੋਜਕਾਰਾਂ ਨੇ ਪਤਾ ਲਾਇਆ ਕਿ ਆਸਾਨ ਜਿਹੇ ਅੰਗੂਠੇ ਸਬੰਧੀ ਟੈਸਟ ਨਾਲ ਔਰਟਿਕ ਐਨਿਉਰਿਜ਼ਮ ਸਬੰਧੀ ਕਾਫੀ ਮਦਦ ਮਿਲ ਸਕਦੀ ਹੈ। ਇਸ ਟੈਸਟ ਵਿਚ ਜੇਕਰ ਅੰਗੂਠਾ ਹਥੇਲੀ ਵਾਲੇ ਪਾਸੇ ਜ਼ਿਆਦਾ ਮੁੜਦਾ ਹੈ ਤਾਂ ਤੁਹਾਨੂੰ ਦਿਲ ਸਬੰਧੀ ਕੁਝ ਦਿੱਕਤਾਂ ਹੋ ਸਕਦੀਆਂ ਹਨ।
ਆਸਾਨ 'thumb test' ਨਾਲ ਵੀ ਕੀਤੀ ਜਾ ਸਕਦੀ ਹੈ ਦਿਲ ਸਬੰਧੀ ਗੰਭੀਰ ਹਾਲਤ ਦੀ ਪਛਾਣ
ਪੜ੍ਹੋ ਹੋਰ ਖ਼ਬਰਾਂ : ਜੇ ਟੋਲ ਪਲਾਜ਼ੇ ‘ਤੇ ਲੱਗੀ ਵਾਹਨਾਂ ਦੀ 100 ਮੀਟਰ ਲੰਬੀ ਲਾਈਨ ਤਾਂ ਨਹੀਂ ਲੱਗੇਗਾ ਟੈਕਸ
ਮਾਹਰਾਂ ਵਲੋਂ ਕੁਝ ਲੋਕਾਂ ਉੱਤੇ ਕੀਤੇ ਗਏ ਟੈਸਟ ਵਿਚ 59 ਲੋਕਾਂ ਵਿਚ ਐਨਿਉਰਿਜ਼ਮ ਸਬੰਧੀ ਦਿੱਕਤ ਨਿਕਲੀ, ਜਦਕਿ 10 ਹੋਰ ਲੋਕਾਂ ਵਿਚ ਵੀ ਦਿੱਕਤਾਂ ਦਾ ਪਤਾ ਲੱਗਿਆ ਤੇ 295 ਲੋਕਾਂ ਦੀ ਜਾਂਚ ਸਾਧਾਰਣ ਨਿਕਲੀ। ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀ) ਦਾ ਕਹਿਣਾ ਹੈ ਕਿ ਸਾਲ 2018 ਵਿਚ 9,923 ਮੌਤਾਂ ਪਿੱਛੇ ਔਰਟਿਕ ਐਨਿਉਰਿਜ਼ਮ ਸੀ ਅਤੇ 50 ਫੀਸਦੀ ਤੋਂ ਵੱਧ ਮੌਤਾਂ ਮਰਦਾਂ ਦੀਆਂ ਹੋਈਆਂ।
-PTC News