ਦੁੱਖਦਾਈ ਖ਼ਬਰ ! ਕਿਸਾਨੀ ਅੰਦੋਲਨ ਦੌਰਾਨ ਟਿੱਕਰੀ ਬਾਰਡਰ 'ਤੇ 2 ਹੋਰ ਕਿਸਾਨਾਂ ਦੀ ਹੋਈ ਮੌਤ
ਚੰਡੀਗੜ੍ਹ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 56ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਠੰਡ ਵੀ ਭਾਰੀ ਪੈ ਰਹੀ ਹੈ। ਕਿਸਾਨੀ ਅੰਦੋਲਨ ਦੇ ਚਲਦਿਆਂ ਕਈ ਕਿਸਾਨ ਅਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸ ਦੇ ਚਲਦੇ ਅੱਜ 2 ਹੋਰ ਕਿਸਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
Kisan Andolan: ਕਿਸਾਨ ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ
ਦੁੱਖਦਾਈ ਖ਼ਬਰ ! ਕਿਸਾਨੀ ਅੰਦੋਲਨ ਦੌਰਾਨ ਟਿੱਕਰੀ ਬਾਰਡਰ 'ਤੇ 2 ਹੋਰ ਕਿਸਾਨਾਂ ਦੀ ਹੋਈ ਮੌਤ
ਦਿੱਲੀ ਦੇ ਟਿਕਰੀ ਬਾਰਡਰ ਨੇੜੇ ਐਚ.ਐਲ. ਸਿਟੀ ਬਹਾਦਰਗੜ੍ਹ ਵਿਖੇਧਰਨੇ ਦੌਰਾਨ ਪਿੰਡ ਤੁੰਗਾਂ ਦੇ ਕਿਸਾਨ ਧੰਨਾ ਸਿੰਘ (65) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ ਪਿੰਡ ਤੂੰਗਾ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਮੈਂਬਰ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਤੁੰਗਾਂ ਵਿਖੇ ਹੀ ਕੀਤਾ ਜਾਵੇਗਾ।
ਦੁੱਖਦਾਈ ਖ਼ਬਰ ! ਕਿਸਾਨੀ ਅੰਦੋਲਨ ਦੌਰਾਨ ਟਿੱਕਰੀ ਬਾਰਡਰ 'ਤੇ 2 ਹੋਰ ਕਿਸਾਨਾਂ ਦੀ ਹੋਈ ਮੌਤ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਨੇ ਕਿਹਾ ਕਿ ਮ੍ਰਿਤਕ ਕਿਸਾਨ ਧੰਨਾ ਸਿੰਘ ਪਿੰਡ ਇਕਾਈ ਦਾ ਮੀਤ ਪ੍ਰਧਾਨ ਸੀ, ਜਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੇਵਾ ਨਿਭਾਈ ਹੈ। ਮ੍ਰਿਤਕ ਕਿਸਾਨ ਆਪਣਾ ਟਰੈਕਟਰ-ਟਰਾਲੀ ਲੈ ਕੇ ਟਿੱਕਰੀ ਬਾਰਡਰ 'ਤੇ ਆਪਣੇ ਸਾਥੀਆਂ ਸਮੇਤ ਸੇਵਾ ਨਿਭਾਅ ਰਿਹਾ ਸੀ।
ਪੜ੍ਹੋ ਹੋਰ ਖ਼ਬਰਾਂ : ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ
ਦੁੱਖਦਾਈ ਖ਼ਬਰ ! ਕਿਸਾਨੀ ਅੰਦੋਲਨ ਦੌਰਾਨ ਟਿੱਕਰੀ ਬਾਰਡਰ 'ਤੇ 2 ਹੋਰ ਕਿਸਾਨਾਂ ਦੀ ਹੋਈ ਮੌਤ
ਉਨ੍ਹਾਂ ਨੇ ਦੱਸਿਆ ਕਿ ਕਿਸਾਨ ਧੰਨਾ ਸਿੰਘ ਬੀਤੀ ਰਾਤ ਨੂੰ ਰੋਟੀ ਖਾ ਕੇ ਸੌਂ ਗਿਆ ਅਤੇ ਠੰਡ ਦੇ ਕਾਰਨ ਸਵੇਰੇ ਉਸਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਰਿਵਾਰ 'ਚ ਮਾਤਾ, ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਗਿਆ। ਇਸ ਦੇ ਨਾਲ ਹੀ ਦਿੱਲੀ ਦੇ ਟਿਕਰੀ ਬਾਰਡਰ ਵਿਖੇ ਧੂਰੀ ਨੇੜਲੇ ਪਿੰਡ ਬੁੱਗਰਾ ਦੇ ਕਿਸਾਨ ਬਲਦੇਵ ਸਿੰਘ ਦੀ ਅੰਦੋਲਨ ਵਿਚ ਬਿਮਾਰ ਹੋਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ। ਇਹ ਕਿਸਾਨ ਬਲਦੇਵ ਸਿੰਘ ਵੀ ਕਿਸਾਨ ਜਥੇਬੰਦੀ ਉਗਰਾਹਾਂ ਦਾ ਮੈਂਬਰ ਸੀ।
-PTCNews