adv-img
ਮੁੱਖ ਖਬਰਾਂ

ਫਿਲਪੀਨਜ 'ਚ ਹੋਈ ਗੈਂਗਵਾਰ, ਗੈਂਗਸਟਰ ਮਨਦੀਪ ਮਨਾਲੀ ਦਾ ਗੋਲੀਆਂ ਮਾਰ ਕੇ ਕਤਲ

By Pardeep Singh -- August 26th 2022 11:53 AM

ਚੰਡੀਗੜ੍ਹ: ਫਿਲਪੀਨਜ ਵਿੱਚ ਗੈਂਗਸਟਰ ਮਨਦੀਪ ਮਨਾਲੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਹੈ।  ਮਨਦੀਪ ਮਨਾਲੀ ਮੋਗਾ ਦਾ ਰਹਿਣ ਵਾਲਾ ਸੀ ਅਤੇ ਕਈ ਸਾਲਾਂ ਤੋਂ ਫਿਲਪੀਨਜ ਵਿੱਚ ਰਹਿ ਰਿਹਾ ਸੀ। ਗੈਂਗਸਟਰ ਮਨਦੀਪ ਮਨਾਲੀ ਅਤੇ ਗੈਂਗਸਟਰ ਗੋਲਡੀ ਬਰਾੜ ਇਕ ਦੂਜੇ ਦੇ ਵਿਰੋਧੀ ਸਨ। ਗੈਂਗਸਟਰ ਮਨਦੀਪ ਮਨਾਲੀ ਦਾ ਕਤਲ ਕਿਓਂ ਕੀਤਾ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਦਵਿੰਦਰ ਬੰਬੀਹਾ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਮਨੀਲਾ ਵਿੱਚ ਆਪਣੇ ਭਰਾ ਮਨਦੀਪ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ ਅਤੇ ਕਿੰਨਾ ਨੇ ਮਨਦੀਪਦਾ ਨੁਕਸਾਨ ਕੀਤਾ ਹੈ ਹੁਣ ਉਹ ਆਪਣਾ ਧਿਆਨ ਨਾਲ ਰਹਿਣ। ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਮਨਦੀਪ ਦੀ ਮੌਤ ਉੱਤੇ ਦੁੱਖ ਪ੍ਰਗਟ ਕੀਤਾ ਹੈ।

ਅਪਡੇਟ ਜਾਰੀ....

ਇਹ ਵੀ ਪੜ੍ਹੋ:ਲੁਧਿਆਣਾ ਦੇ BCM ਸਕੂਲ ਦੀ ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਨੂੰ ਮਿਲੇਗਾ ਰਾਸ਼ਟਰੀ ਪੁਰਸਕਾਰ

-PTC News

  • Share