adv-img
ਪੰਜਾਬ

ਨਸ਼ੇੜੀਆਂ ਵੱਲੋਂ ਗੁਰਸਿੱਖ ਪਰਿਵਾਰ ਦੀ ਕੁੱਟਮਾਰ

By Pardeep Singh -- August 28th 2022 03:12 PM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਭਾਈ ਮੰਝ ਰੋਡ ਉੱਤੇ ਕੁਝ ਨਸ਼ੇੜੀਆਂ ਵੱਲੋਂ ਗੁਰਸਿੱਖ ਪਰਿਵਾਰ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ। ਨਸ਼ੇੜੀਆਂ ਵੱਲੋਂ ਘਰ ਦੇ ਬਾਹਰ ਸਿਗਰਟ ਪੀ ਕੇ ਧੂੰਆ ਛੱਡਿਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਪਰਿਵਾਰ ਦੇ ਮੁਖੀ ਨੇ ਰੋਕਿਆ ਸੀ। ਗ੍ਰੰਥੀ ਸਵਿੰਦਰ ਸਿੰਘ ਅਤੇ ਉਸਦੇ ਬੇਟਾ ਘਰ ਤੋਂ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਘਰੋਂ ਨਿਕਲੇ ਹੀ ਸਨ ਅਤੇ ਰਾਸਤੇ ਵਿੱਚ ਨਸ਼ੇੜੀਆਂ ਵੱਲੋਂ ਗ੍ਰੰਥੀ ਸਿੰਘ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਕੀਤੀ ਗਈ। ਗ੍ਰੰਥੀ ਸਿੰਘ ਸਵਿੰਦਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਨਸ਼ੇੜੀ ਨੌਜਵਾਨਾਂ ਨੇ ਕੇਸਾਂ ਦੀ ਬੇਅਦਬੀ ਵੀ ਕੀਤੀ ਹੈ।

ਪੀੜਤ ਸ਼ਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਸ਼ੇੜੀਆਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਅਤੇ ਸ਼੍ਰੋਮਣੀ ਕਮੇਟੀ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਪੀੜਤ ਦੇ ਬੇਟਾ ਸੁਖਮਨਦੀਪ ਸਿੰਘ ਦਾ ਕਹਿਣਾ ਹੈ ਕਿ ਮੇਰਾ ਭਰਾ ਘਰੋਂ ਬਾਹਰ ਨਿਕਲਿਆ ਸੀ ਉਸ ਵਕਤ ਹੀ ਨਸ਼ੇੜੀਆਂ ਵੱਲੋਂ ਧੂੰਆ ਛੱਡਿਆ ਗਿਆ ਤਾਂ ਇਸ ਨੇ ਕਿਹਾ ਹੈ ਕਿ ਇਹ ਠੀਕ ਨਹੀ ਹੈ ਉਸ ਤੋਂ ਬਾਅਦ ਨਸ਼ੇੜੀਆਂ ਨੇ ਗਾਲਾਂ ਕੱਢੀਆ ਸਨ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਪਿਤਾ ਦੇ ਸਿਰ ਉੱਤੋ ਦੋ ਦਾਤ ਨਾਲ ਹਮਲਾ ਕੀਤਾ।

ਇਹ ਵੀ ਪੜ੍ਹੋ:ਰੀਅਲ ਇਸਟੇਟ ਕਾਰੋਬਾਰੀਆਂ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਵਿੱਢਿਆ ਸੰਘਰਸ਼

-PTC News

  • Share