adv-img
ਮਨੋਰੰਜਨ ਜਗਤ

Happy Birthday Sargun Mehta: ਛੋਟੀ ਉਮਰ 'ਚ ਸਰਗੁਣ ਮਹਿਤਾ ਨੇ ਪੰਜਾਬੀ ਇੰਡਸਟਰੀ 'ਚ ਲੁੱਟੀ ਵਾਹ-ਵਾਹੀ

By Riya Bawa -- September 6th 2022 09:36 AM

Happy Birthday Sargun Mehta: ਸਰਗੁਣ ਮਹਿਤਾ ਨੇ ਟੈਲੀਵਿਜ਼ਨ ਇੰਡਸਟਰੀ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੱਕ ਕਾਫੀ ਨਾਮ ਕਮਾਇਆ ਹੈ। ਪੰਜਾਬੀ ਇੰਡਸਟਰੀ 'ਚ ਉਨ੍ਹਾਂ ਨੇ ਕਈ ਸੁਪਰਹਿੱਟ ਮਿਊਜ਼ਿਕ ਵੀਡੀਓਜ਼ 'ਚ ਕੰਮ ਕੀਤਾ ਹੈ। ਹੁਣ ਅਦਾਕਾਰਾ ਨੇ ਹਾਲ ਹੀ ਵਿੱਚ ਅਕਸ਼ੈ ਕੁਮਾਰ ਦੀ ਫਿਲਮ ਕਠਪੁਤਲੀ ਨਾਲ ਬਾਲੀਵੁੱਡ ਵਿੱਚ ਆਪਣਾ ਡੈਬਿਊ ਕੀਤਾ ਹੈ। ਅੱਜ ਇਹ ਅਦਾਕਾਰਾ ਆਪਣਾ ਜਨਮਦਿਨ ਮਨਾ ਰਹੀ ਹੈ।

PTC News-Latest Punjabi news

ਰਵੀ ਦੂਬੇ ਨੇ ਗੋਡਿਆਂ ਭਾਰ ਬੈਠ ਕੇ ਰਿੰਗ ਦਿੰਦੇ ਹੋਏ ਕੀਤਾ ਪ੍ਰਪੋਜ਼ 

ਸਰਗੁਣ ਮਹਿਤਾ ਅਤੇ ਉਨ੍ਹਾਂ ਦੇ ਪਤੀ ਰਵੀ ਦੂਬੇ ਦੀ ਲਵ ਸਟੋਰੀ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਦੋਨਾਂ ਦੀ ਪਹਿਲੀ ਵਾਰ ਮੁਲਾਕਾਤ ਸਾਲ 2009 ਵਿੱਚ ਇੱਕ ਟੀਵੀ ਸ਼ੋਅ ਦੌਰਾਨ ਹੋਈ ਸੀ। ਉਸ ਸਮੇਂ ਦੌਰਾਨ ਕੌਣ ਜਾਣਦਾ ਸੀ ਕਿ ਇਹ ਰੀਲ ਲਾਈਫ ਜੋੜਾ ਅਸਲ ਜ਼ਿੰਦਗੀ ਵਿੱਚ ਬਦਲ ਜਾਵੇਗਾ। ਇਕ ਇੰਟਰਵਿਊ 'ਚ ਸਰਗੁਣ ਨੇ ਦੱਸਿਆ ਸੀ ਕਿ ਪਹਿਲੀ ਮੁਲਾਕਾਤ 'ਚ ਹੀ ਸਰਗੁਣ ਰਵੀ ਨੂੰ ਇੰਨੀ ਪਸੰਦ ਆਈ ਸੀ ਕਿ ਉਸ ਨੇ ਉਸ ਨੂੰ ਆਪਣਾ ਦਿਲ ਦੇ ਦਿੱਤਾ ਸੀ ਪਰ, ਉਸ ਸਮੇਂ ਦੋਵਾਂ ਨੇ ਇੱਕ ਦੂਜੇ ਨੂੰ ਪ੍ਰਪੋਜ਼ ਨਹੀਂ ਕੀਤਾ ਸੀ। ਇਸ ਤੋਂ ਬਾਅਦ ਸਾਲ 2012 'ਚ ਨੱਚ ਬਲੀਏ ਸੀਜ਼ਨ 5 ਦੌਰਾਨ ਰਵੀ ਨੇ ਸਰਗੁਣ ਮਹਿਤਾ ਨੂੰ ਗੋਡਿਆਂ ਭਾਰ ਬੈਠ ਕੇ ਰਿੰਗ ਦਿੰਦੇ ਹੋਏ ਪ੍ਰਪੋਜ਼ ਕੀਤਾ। ਜਿਸ ਤੋਂ ਬਾਅਦ ਦੋਵਾਂ ਨੇ ਸ਼ੋਅ ਛੱਡਦੇ ਹੀ ਵਿਆਹ ਕਰ ਲਿਆ।

Sargun

ਅੱਜ ਸਰਗੁਣ ਮਹਿਤਾ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਦੋਵਾਂ ਦੇ ਵਿਆਹ ਨੂੰ ਕਰੀਬ 8-10 ਸਾਲ ਹੋਣ ਵਾਲੇ ਹਨ। ਐਕਟਿਵ ਜੋੜੇ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ ਅਤੇ ਪ੍ਰਸ਼ੰਸਕਾਂ ਦਾ ਪਿਆਰ ਲੁੱਟਦੇ ਰਹਿੰਦੇ ਹਨ।

sargun

ਇਹ ਵੀ ਪੜ੍ਹੋ: Weather Today: ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ, IMD ਨੇ ਅਲਰਟ ਕੀਤਾ ਜਾਰੀ

ਸਰਗੁਣ ਮਹਿਤਾ ਦਾ ਜਨਮ/ਜੀਵਨ ਸਫ਼ਰ

ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ।ਉਸਨੇ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੇ ਕਿਰੋੜੀ ਮੱਲ ਕਾਲਜ ਵਿੱਚ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਸਨੇ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਥੀਏਟਰ ਵਿੱਚ ਰੁਚੀ ਕਾਰਨ ਇਸ ਨੂੰ ਅੱਧ ਵਿਚਾਲੇ ਛੱਡ ਦਿੱਤਾ। ਦੱਸ ਦੇਈਏ ਕਿ ਜਦੋਂ ਸਰਗੁਣ ਛੋਟੀ ਸੀ ਤਾਂ ਉਸਨੇ ਆਪਣੇ ਭਰਾ ਦੇ ਨਾਲ ਰਿਐਲਿਟੀ ਸ਼ੋਅ 'ਬੂਗੀ ਵੂਗੀ' ਲਈ ਆਡੀਸ਼ਨ ਦਿੱਤਾ ਸੀ ਪਰ ਉਸ ਸਮੇਂ ਦੋਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ।

Sargun Mehta publicly thrashed this Punjabi actress, video viral

ਪੰਜਾਬੀ ਫਿਲਮਜ਼

ਸਰਗੁਣ ਮਹਿਤਾ ਪੰਜਾਬੀ ਫਿਲਮਜ਼ ਨੇ ਸਾਲ 2015 'ਚ ਪੰਜਾਬੀ ਰੋਮਾਂਟਿਕ ਕਾਮੇਡੀ ਫਿਲਮ 'ਅੰਗਰੇਜ਼ੀ' ਨਾਲ ਡੈਬਿਊ ਕੀਤਾ ਸੀ। ਇਹ ਉਸ ਸਾਲ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਬਣ ਗਈ। ਇਸਦੇ ਲਈ ਉਸਨੂੰ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਪੀਟੀਸੀ ਪੰਜਾਬੀ ਫਿਲਮ ਅਵਾਰਡ ਮਿਲਿਆ।

sargun

ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2016 'ਚ ਫਿਲਮ 'ਪੰਜਾਬ' ਅਤੇ ਸਾਲ 2017 'ਚ ਫਿਲਮ 'ਲਾਹੌਰੀਏ' 'ਚ ਕੰਮ ਕੀਤਾ। ਉਸਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਚਾਰ ਸਾਲਾਂ ਦੇ ਕਰੀਅਰ ਵਿੱਚ 7 ​​ਵਾਰ ਸਰਵੋਤਮ ਅਭਿਨੇਤਰੀ ਦੀ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਿਆ। ਸਾਲ 2019 'ਚ ਆਈ ਉਨ੍ਹਾਂ ਦੀ ਫਿਲਮ 'ਕਾਲਾ ਸ਼ਾਹ ਕਾਲਾ' ਵੀ ਸੁਪਰਹਿੱਟ ਰਹੀ ਸੀ। ਇਹ ਫਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ।

-PTC News

  • Share