Fri, Apr 26, 2024
Whatsapp

ਅਮਰੀਕੀ ਫੁੱਟਬਾਲਰ JuJu Smith-Schusterਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ

Written by  Shanker Badra -- February 04th 2021 05:03 PM
ਅਮਰੀਕੀ ਫੁੱਟਬਾਲਰ JuJu Smith-Schusterਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ

ਅਮਰੀਕੀ ਫੁੱਟਬਾਲਰ JuJu Smith-Schusterਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ

ਨਿਊਯਾਰਕ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 71ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਜਿੱਥੇ ਪੰਜਾਬੀ ਕਲਾਕਾਰ ਇਸ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ, ਓਥੇ ਹੀ ਅੰਤਰਰਾਸ਼ਟਰੀ ਪ੍ਰਸਿੱਧ ਕਲਾਕਾਰਾਂ ਵੱਲੋਂ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਪਰ ਬਾਲੀਵੁੱਡ ਸਿਤਾਰੇ ਕਿਸਾਨੀ ਅੰਦੋਲਨ ਦੇ ਖਿਲਾਫ਼ ਅਤੇ ਸਰਕਾਰ ਦੇ ਪੱਖ ‘ਚ ਭੁਗਤ ਰਹੇ ਹਨ। ਅਮਰੀਕੀ ਸਿੰਗਰ ਰਿਹਾਨਾ ਅਤੇ ਸਮਾਜ ਸੇਵੀ ਗ੍ਰੇਟਾ ਥਰਨਬਰਗਦੇ ਟਵੀਟ ਤੋਂ ਬਾਅਦ ਅਮਰੀਕੀ ਫੁੱਟਬਾਲਰ ਵੱਲੋਂ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਰਿਹਾਨਾ ਤੇ ਕਿਸਾਨਾਂ ਖਿਲਾਫ਼ ਟਵੀਟ ਕਰਨ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਜੈਜ਼ੀ ਬੀ ਨੇ ਦਿੱਤਾ ਠੋਕਵਾਂ ਜਵਾਬ [caption id="attachment_472205" align="aligncenter" width="700"]JuJu Smith-Schuster Donates $10,000 As Medical Assistance For Farmers Protest ਅਮਰੀਕੀ ਫੁੱਟਬਾਲਰ JuJu Smith-Schusterਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ[/caption] ਅਮਰੀਕਨ ਫੁੱਟਬਾਲ ਟੀਮ ਪਿਟਸਬਰਗ ਸਟੀਲਇਅਰਸ (Pittsburg Steelers) ਦੇ ਖਿਡਾਰੀ ਜੂਜੂ ਸਮਿੱਥ ਸ਼ੂਸਟਰ JuJu Smith-Schuster ਵੱਲੋਂ $10,000 ਹਜ਼ਾਰ ਡਾਲਰ ਦੀ ਰਕਮ ਭਾਰਤ ਦੇ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਸਮਿੱਥ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।ਇਸ ਅਮਰੀਕਨ ਫੁੱਟਬਾਲ ਦੇ ਨਾਮਵਰ ਖਿਡਾਰੀ ਨੇ ਇਹ ਰਕਮ ਕਿਸਾਨਾਂ ਦੀ ਮੈਡੀਕਲ ਹੈਲਪ ਲਈ ਦਿੱਤੀ ਹੈ , ਜੋ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਚ ਜੋ ਸੰਘਰਸ਼ ਕਰ ਰਹੇ ਹਨ। [caption id="attachment_472207" align="aligncenter" width="700"]JuJu Smith-Schuster Donates $10,000 As Medical Assistance For Farmers Protest ਅਮਰੀਕੀ ਫੁੱਟਬਾਲਰ JuJu Smith-Schusterਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ[/caption] ਅਮਰੀਕਨ ਫੁੱਟਬਾਲ ਟੀਮ ਪਿਟਸਬਰਗ ਸਟੀਲਇਅਰਸ ਦੇ ਖਿਡਾਰੀ ਨੇ ਟਵਿਟਰ ਉੱਤੇ ਰਕਮ ਦਾਨ ਕਰਨ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਮੈਡੀਕਲ ਸਹਾਇਤਾ ਦੀ ਵੱਡੀ ਜ਼ਰੂਰਤ ਹੋ ਸਕਦੀ ਹੈ। 'ਹੋ ਸਕਦਾ ਹੈ ਕਿ ਇਸ ਮਦਦ ਨਾਲ ਹੋਰ ਧਰਨਾਕਾਰੀ ਕਿਸਾਨਾਂ ਦੀਆਂ ਜਾਨਾਂ ਜਾਣ ਤੋਂ ਬਚਾਅ ਹੋ ਸਕੇ।'ਇਸ ਤੋਂ ਪਹਿਲਾਂ ਕਿਸੇ ਵੀ ਭਾਰਤੀ ਕਿਸਾਨਾਂ ਦੇ ਅੰਦੋਲਨ ਨੂੰ ਇੰਨੇ ਵੱਡੇ ਪੱਧਰ ਉੱਤੇ ਅੰਤਰਰਾਸ਼ਟਰੀ ਹਮਾਇਤ ਨਹੀਂ ਮਿਲੀ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਦੀਪ ਸਿੱਧੂ ਸਮੇਤ 8 ਲੋਕਾਂ 'ਤੇ ਰੱਖਿਆ ਲੱਖਾਂ ਰੁਪਏ ਦਾ ਇਨਾਮ [caption id="attachment_472206" align="aligncenter" width="700"]JuJu Smith-Schuster Donates $10,000 As Medical Assistance For Farmers Protest ਅਮਰੀਕੀ ਫੁੱਟਬਾਲਰ JuJu Smith-Schusterਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ[/caption] ਦੱਸ ਦੇਈਏ ਕਿ ਜੁਜੂ ਸਮਿੱਥ ਸ਼ੁਸਟਰ ਦੇ ਨਾਂ ਉੱਤੇ NFL ਦੇ ਕਈ ਰਿਕਾਰਡ ਹਨ। ਉਹ ਸਭ ਤੋਂ ਛੋਟੀ ਉਮਰੇ ਅਜਿਹੇ ਮਾਣ-ਸਨਮਾਨ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਕੋਲ ਕਈ ਸਟੀਲਰਜ਼ ਫ਼੍ਰੈਂਚਾਈਜ਼ ਰਿਕਾਰਡ ਹਨ। ਸਾਲ 2019 'ਚ ਉਨ੍ਹਾਂ ਨੂੰ NFL ਦਾ ਸਭ ਤੋਂ ਵੱਧ ਮਾਰਕਿਟੇਬਲ ਖਿਡਾਰੀ ਐਲਾਨਿਆ ਗਿਆ ਸੀ। -PTCNews


Top News view more...

Latest News view more...