ਨਾਭਾ ਡਕੈਤੀ ਮਾਮਲੇ 'ਚ ਪੁਲਿਸ ਮੁਖੀ ਨੇ ਹੈਰਾਨ ਕਰ ਦੇਣ ਵਾਲਾ ਕੀਤਾ ਵੱਡਾ ਖੁਲਾਸਾ
ਨਾਭਾ ਡਕੈਤੀ ਮਾਮਲੇ 'ਚ ਪੁਲਿਸ ਮੁਖੀ ਨੇ ਹੈਰਾਨ ਕਰ ਦੇਣ ਵਾਲਾ ਕੀਤਾ ਵੱਡਾ ਖੁਲਾਸਾ:ਨਾਭਾ 'ਚ ਬੀਤੀ 3 ਸਤੰਬਰ ਦੀ ਰਾਤ ਨੂੰ ਕੁੱਝ ਵਿਅਕਤੀਆਂ ਵੱਲੋਂ ਡਾਕਟਰ ਰਾਜੇਸ਼ ਗੋਇਲ ਦੇ ਘਰ ਅੰਦਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਕੇ ਅਤੇ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।ਇਸ ਦੌਰਾਨ ਲੁਟੇਰੇ 6 ਲੱਖ 30 ਹਜਾਰ ਦੀ ਨਗਦੀ ਅਤੇ ਸੋਨਾ ਲੁੱਟ ਕੇ ਫਰਾਰ ਹੋ ਗਏ ਸਨ।ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਦਿਆਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਪਟਿਆਲਾ ਦੇ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਪੂਰੀ ਡਕੈਤੀ ਪਿੱਛੇ ਮੁੱਖ ਦੋਸ਼ੀ ਪੰਜਾਬ ਪੁਲਿਸ ਦਾ ਇੱਕ ਹੌਲਦਾਰ ਨਿਕਲਿਆ ਹੈ।ਪੁਲਿਸ ਨੇ ਇਨ੍ਹਾਂ ਕੋਲੋਂ 6 ਲੱਖ, ਸੋਨਾ, ਇੱਕ ਸਕੂਟਰ,ਇੱਕ ਮੋਟਰਸਾਈਕਲ ਅਤੇ ਇੱਕ ਖੂਨ ਨਾਲ ਲਿੱਬੜੀ ਕਮੀਜ਼ ਬਰਾਮਦ ਕੀਤੀ ਹੈ।
ਸਿੱਧੂ ਨੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜ਼ਮ ਦਾ ਨਾਮ ਗੁਰਇਕਬਾਲ ਸਿੰਘ ਹੈ।ਉਕਤ ਦੋਸ਼ੀ ਸੰਗਰੂਰ 'ਚ ਸਿਪਾਹੀ ਭਰਤੀ ਹੋਇਆ ਸੀ ਤੇ ਅੱਜ - ਕੱਲ੍ਹ ਚੰਡੀਗੜ੍ਹ 'ਚ ਬਤੌਰ ਹੌਲਦਾਰ ਨੌਕਰੀ ਕਰ ਰਿਹਾ ਸੀ।
-PTCNews