National Herald Case: ED ਦੀ ਕਾਰਵਾਈ, ਹੁਣ 5 ਕਾਂਗਰਸੀ ਆਗੂਆਂ ਨੂੰ ਪੁੱਛਗਿੱਛ ਲਈ ਸੰਮਨ ਜਾਰੀ
ED Summons Congress Leaders: ਨੈਸ਼ਨਲ ਹੈਰਾਲਡ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 5 ਕਾਂਗਰਸੀ ਨੇਤਾਵਾਂ ਨੂੰ ਸੰਮਨ ਜਾਰੀ ਕੀਤੇ ਹਨ। ਕਿਹਾ ਗਿਆ ਹੈ ਕਿ ਇਨ੍ਹਾਂ ਪੰਜ ਨੇਤਾਵਾਂ ਨੇ ਕਥਿਤ ਤੌਰ 'ਤੇ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਨੂੰ ਚੰਦਾ ਦਿੱਤਾ ਸੀ। ਈਡੀ ਨੇ ਮੁਹੰਮਦ ਅਲੀ ਸ਼ਬੀਰ, ਗੀਤਾ ਰੈੱਡੀ, ਸੁਦਰਸ਼ਨ ਰੈੱਡੀ, ਅੰਜਨ ਕੁਮਾਰ ਅਤੇ ਗਲੀ ਅਨਿਲ ਨੂੰ ਸੰਮਨ ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ ਈਡੀ ਨੇ ਕਰਨਾਟਕ ਕਾਂਗਰਸ ਦੇ ਮੁਖੀ ਡੀਕੇ ਸ਼ਿਵਕੁਮਾਰ ਅਤੇ ਉਨ੍ਹਾਂ ਦੇ ਭਰਾ ਐਮਪੀ ਡੀਕੇ ਸੁਰੇਸ਼ ਨੂੰ ਸੰਮਨ ਜਾਰੀ ਕੀਤਾ ਸੀ। ਈਡੀ ਨੇ ਯੰਗ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਉਸ ਦੇ ਵਿੱਤੀ ਯੋਗਦਾਨ ਨਾਲ ਸਬੰਧਤ ਜਾਂਚ ਦੇ ਸਬੰਧ ਵਿੱਚ ਸੰਮਨ ਜਾਰੀ ਕੀਤਾ ਸੀ। ਦੋਵਾਂ ਨੂੰ 7 ਅਕਤੂਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ:ਪੁਲਿਸ ਨੇ ਹੈਰੋਇਨ ਦੀ ਖੇਪ ਸਮੇਤ ਜਿੰਮ ਟ੍ਰੇਨਰ ਕੀਤਾ ਗ੍ਰਿਫ਼ਤਾਰ
ਪਿਛਲੇ ਮਹੀਨੇ ਸਤੰਬਰ 'ਚ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਰਨਾਟਕ ਕਾਂਗਰਸ ਨੇਤਾ ਡੀਕੇ ਸ਼ਿਵਕੁਮਾਰ ਤੋਂ 5 ਘੰਟੇ ਤੋਂ ਜ਼ਿਆਦਾ ਪੁੱਛਗਿੱਛ ਕੀਤੀ ਸੀ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਡੀਕੇ ਨੂੰ ਸੰਮਨ ਜਾਰੀ ਕੀਤਾ ਸੀ। ਇਲਜ਼ਾਮ ਹੈ ਕਿ ਡੀਕੇ ਸ਼ਿਵਕੁਮਾਰ ਨੇ ਰਾਹੁਲ ਗਾਂਧੀ ਦੀ ਕੰਪਨੀ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਲਈ ਕੁਝ ਭੁਗਤਾਨ ਵੀ ਕੀਤਾ ਸੀ। ਇਸ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਪਹਿਲਾਂ ਵੀ ਕਈ ਦੌਰ ਤੱਕ ਪੁੱਛਗਿੱਛ ਹੋ ਚੁੱਕੀ ਹੈ। ਹੁਣ ਜਾਂਚ ਟੀਮ ਇਸ ਮਾਮਲੇ ਨਾਲ ਜੁੜੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।
National herald case: Sonia Gandhi arrives at ED office for 3rd round of questioning" />
ਡੀਕੇ ਸ਼ਿਵਕੁਮਾਰ ਕਰਨਾਟਕ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਹਨ। ਜਾਂਚ ਏਜੰਸੀ ਦੇ ਹੈੱਡਕੁਆਰਟਰ ਛੱਡਣ ਤੋਂ ਬਾਅਦ, ਡੀਕੇ ਸ਼ਿਵਕੁਮਾਰ ਨੇ ਕਿਹਾ ਸੀ ਕਿ 'ਉਸ ਨੇ ਮੇਰੇ ਅਤੇ ਮੇਰੇ ਭਰਾ ਤੋਂ ਯੰਗ ਇੰਡੀਅਨ ਪ੍ਰਾਈਵੇਟ ਲਿਮਟਿਡ ਟਰੱਸਟ ਨੂੰ ਕੀਤੇ ਗਏ ਕੁਝ ਭੁਗਤਾਨਾਂ ਬਾਰੇ ਜਾਣਕਾਰੀ ਮੰਗੀ ਸੀ। ਮੈਨੂੰ ਪੈਸੇ ਦੇਣਾ ਯਾਦ ਹੈ, ਕਿਉਂਕਿ ਇਹ ਇੱਕ ਚੈਰੀਟੇਬਲ ਟਰੱਸਟ ਹੈ, ਪਰ ਵੇਰਵੇ ਯਾਦ ਨਹੀਂ ਹਨ।
-PTC News