ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਮੁੜ ਖੁੱਲ੍ਹੇ ਸਾਰੇ ਸਕੂਲ , ਇਹ ਸ਼ਰਤਾਂ ਹੋਣਗੀਆਂ ਲਾਗੂ
ਚੰਡੀਗੜ੍ਹ : ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਅੱਜ ਪੰਜਾਬ ਭਰ ਵਿਚ ਸਾਰੀਆਂ ਜਮਾਤਾਂ ਲਈ ਸਰਕਾਰੀ ਅਤੇ ਨਿੱਜੀ ਸਕੂਲ ਖੁੱਲ੍ਹ ਗਏ ਹਨ। ਇਸ ਦੌਰਾਨ ਜਿੱਥੇ ਸਕੂਲਾਂ 'ਚ ਰੌਣਕ ਪਰਤੀ ਹੈ ,ਉੱਥੇ ਬੱਚਿਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਸਕੂਲ ਖੋਲ੍ਹਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
[caption id="attachment_519685" align="aligncenter" width="300"]
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਮੁੜ ਖੁੱਲ੍ਹੇ ਸਾਰੇ ਸਕੂਲ , ਇਹ ਸ਼ਰਤਾਂ ਹੋਣਗੀਆਂ ਲਾਗੂ[/caption]
ਪੜ੍ਹੋ ਹੋਰ ਖ਼ਬਰਾਂ : ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਅੱਜ ਮੁੜ ਅਜਨਾਲਾ ਦੀ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਜਾਵੇਗਾ
ਵਧੀਕ ਗ੍ਰਹਿ ਸਕੱਤਰ ਨੇ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਾਰੀਆਂ ਕਲਾਸਾਂ ਲਈ ਸਕੂਲਾਂ ਨੂੰ ਖੋਲ੍ਹਿਆ ਜਾ ਰਿਹਾ ਹੈ ਪਰ ਕੋਰੋਨਾ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ। ਕਲਾਸਾਂ ਵਿੱਚ ਬੈਠਦਿਆਂ ਸਮਾਜਿਕ ਦੂਰੀਆਂ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਸਕੂਲ ਕੈਂਪਸ ਵਿੱਚ ਬੱਚਿਆਂ ਲਈ ਸੈਨੀਟਾਈਜ਼ਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ।ਇਸ ਦੌਰਾਨ ਸਕੂਲ ਪ੍ਰਬੰਧਕ ਕਮੇਟੀਆਂ ਇਹ ਵੀ ਯਕੀਨੀ ਬਣਾਉਣਗੀਆਂ ਕਿ ਬੱਚੇ ਸਕੂਲ ਦੇ ਕੈਂਪਸ ਵਿੱਚ ਮਾਸਕ ਪਹਿਨਣ।
[caption id="attachment_519686" align="aligncenter" width="300"]
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਮੁੜ ਖੁੱਲ੍ਹੇ ਸਾਰੇ ਸਕੂਲ , ਇਹ ਸ਼ਰਤਾਂ ਹੋਣਗੀਆਂ ਲਾਗੂ[/caption]
ਇਸ ਦੌਰਾਨ ਸਕੂਲ ਸਟਾਫ਼ ਦੇ ਕਰੋਨਾ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ ਜਦਕਿ ਸਕੂਲਾਂ ਵਿੱਚ ਆਨਲਾਈਨ ਸਿੱਖਿਆ ਵੀ ਪਹਿਲਾਂ ਵਾਂਗ ਜਾਰੀ ਰਹੇਗੀ। ਪੰਜਾਬ ਦੇ ਸਕੂਲਾਂ ਵਿੱਚ ਸਿਰਫ ਉਹੀ ਅਧਿਆਪਕ ਕਲਾਸਾਂ ਨੂੰ ਪੜ੍ਹਾ ਸਕਣਗੇ ,ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ।ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਮਾਪਿਆਂ ਦੀ ਆਗਿਆ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ ਸਕੂਲਾਂ ਵਿੱਚ ਔਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ।
[caption id="attachment_519688" align="aligncenter" width="300"]
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਮੁੜ ਖੁੱਲ੍ਹੇ ਸਾਰੇ ਸਕੂਲ , ਇਹ ਸ਼ਰਤਾਂ ਹੋਣਗੀਆਂ ਲਾਗੂ[/caption]
ਉੱਥੇ ਹੀ ਮੋਗਾ ਜ਼ਿਲ੍ਹੇ ਦੇ ਸਕੂਲ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖੁੱਲ੍ਹੇ ਗਏ ਹਨ। ਅੱਜ ਪਿੰਡ ਰੌਲੀ ਵਿਚ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਵਰਨ ਸਿੰਘ ਧਾਰੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਦੇ ਐਂਟਰੀ ਪੁਆਇੰਟ 'ਤੇ ਸੇਨੇਟਾਈਜ਼ ਕੀਤਾ ਜਾ ਰਿਹਾ ਹੈ। ਉੱਥੇ ਨਾਲ ਦੀ ਨਾਲ ਹੀ ਬੱਚਿਆਂ ਦਾ ਟੈਂਪਰੇਚਰ ਚੈੱਕ ਕਰਨ ਉਪਰੰਤ ਹਰ ਡੈਸਕ ਉਪਰ ਇਕ ਹੀ ਇੱਕ ਹੀ ਵਿਦਿਆਰਥੀ ਨੂੰ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।
[caption id="attachment_519687" align="aligncenter" width="300"]
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਮੁੜ ਖੁੱਲ੍ਹੇ ਸਾਰੇ ਸਕੂਲ , ਇਹ ਸ਼ਰਤਾਂ ਹੋਣਗੀਆਂ ਲਾਗੂ[/caption]
ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸਰਕਾਰ ਨੇ ਮਾਰਚ ਵਿੱਚ ਰਾਜ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਸਨ। ਜੂਨ ਦੇ ਤੀਜੇ ਹਫ਼ਤੇ ਤੋਂ ਰਾਜ ਵਿੱਚ ਕੋਰੋਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ ਅਤੇ ਜੁਲਾਈ ਦੇ ਲੰਘਣ ਨਾਲ ਇਹ ਹੋਰ ਵੀ ਘੱਟ ਗਏ। ਇਸ ਕਾਰਨ ਕੈਪਟਨ ਸਰਕਾਰ ਨੇ ਬੱਚਿਆਂ ਨੂੰ ਸਕੂਲਾਂ ਵਿੱਚ ਬੁਲਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ 27 ਜੁਲਾਈ ਤੋਂ ਰਾਜ ਵਿੱਚ 10ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਖੋਲ੍ਹੇ ਗਏ ਸਨ।
-PTCNews