Sat, Sep 19, 2026
Whatsapp

Tokyo Olympics: ਪੀਵੀ ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

Reported by:  PTC News Desk  Edited by:  Jashan A -- August 01st 2021 06:23 PM
Tokyo Olympics: ਪੀਵੀ ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

Tokyo Olympics: ਪੀਵੀ ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਐਤਵਾਰ ਨੂੰ ਖੇਡੇ ਗਏ ਕਾਂਸੀ ਦੇ ਮੈਡਲ ਮੁਕਾਬਲੇ 'ਚ ਉਹਨਾਂ ਨੇ ਵਰਡਲ ਨੰਬਰ-9 ਚੀਨ ਦੀ ਹੈ ਬਿੰਗ ਜਿਆਓ ਨੂੰ 21-13, 21-15 ਤੋਂ ਹਰਾਇਆ। ਵਰਲਡ ਨੰਬਰ-7 ਸਿੰਧੂ ਨੂੰ ਇਸ ਮੁਕਾਬਲੇ ਨੂੰ ਜਿੱਤਣ 'ਚ ਕੋਈ ਖਾਸ ਦਿੱਕਤ ਨਹੀਂ ਹੋਈ ਅਤੇ ਉਹਨਾਂ ਨੇ ਮਹਿਜ਼ 52 ਮਿੰਟ 'ਚ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ ਹੈ। ਹੋਰ ਪੜ੍ਹੋ: ਬੇਬੇ ਮਾਨ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਦੇਖੋ ਤਸਵੀਰਾਂ ਟੋਕੀਓ ਉਲੰਪਿਕ 'ਚ ਭਾਰਤ ਦਾ ਇਹ ਤੀਸਰਾ ਤਗਮਾ ਹੈ। ਸਭ ਤੋਂ ਪਹਿਲਾ ਮੀਰਾਬਾਈ ਚਾਨੂੰ ਨੇ ਵੇਟਲਿਫਟਿੰਗ ਦੇ 49 ਕਿਲੋਗ੍ਰਾਮ 'ਚ ਸਿਲਵਰ ਮੈਡਲ ਜਿੱਤਿਆ ਸੀ, ਉਥੇ ਹੀ ਬਾਕਸਰ ਲਵਲੀਨਾ ਨੇ 69 ਕਿੱਲੋ ਭਰ ਵਰਗ ਸੈਮੀਫਾਈਨਲ 'ਚ ਪਹੁੰਚ ਕੇ ਭਾਰਤ ਲਈ ਮੈਡਲ ਪੱਕਾ ਕਰ ਚੁੱਕੀ ਹੈ। -PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK