Thu, Apr 18, 2024
Whatsapp

ਮੀਂਹ ਨੇ ਹਿਮਾਚਲ 'ਚ ਮਚਾਈ ਤਬਾਹੀ, ਪਿਛਲੇ 14 ਸਾਲਾਂ ਦਾ ਤੋੜਿਆ ਰਿਕਾਰਡ, 19 ਲੋਕਾਂ ਦੀ ਮੌਤ, 9 ਲਾਪਤਾ

Written by  Riya Bawa -- August 21st 2022 08:22 AM -- Updated: August 21st 2022 08:27 AM
ਮੀਂਹ ਨੇ ਹਿਮਾਚਲ 'ਚ ਮਚਾਈ ਤਬਾਹੀ, ਪਿਛਲੇ 14 ਸਾਲਾਂ ਦਾ ਤੋੜਿਆ ਰਿਕਾਰਡ, 19 ਲੋਕਾਂ ਦੀ ਮੌਤ, 9 ਲਾਪਤਾ

ਮੀਂਹ ਨੇ ਹਿਮਾਚਲ 'ਚ ਮਚਾਈ ਤਬਾਹੀ, ਪਿਛਲੇ 14 ਸਾਲਾਂ ਦਾ ਤੋੜਿਆ ਰਿਕਾਰਡ, 19 ਲੋਕਾਂ ਦੀ ਮੌਤ, 9 ਲਾਪਤਾ

ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਸੀਜ਼ਨ ਦੀ ਸਭ ਤੋਂ ਭਾਰੀ ਬਾਰਿਸ਼ ਨੇ ਜਨਜੀਵਨ ਅਸਥਿਰ ਕਰ ਦਿੱਤਾ ਹੈ। ਮੰਡੀ, ਚੰਬਾ, ਕਾਂਗੜਾ, ਹਮੀਰਪੁਰ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ  ਹੜ੍ਹ ਅਤੇ ਬੱਦਲ ਫਟਣ ਦੀਆਂ 34 ਘਟਨਾਵਾਂ ਵਿੱਚ 19 ਲੋਕਾਂ ਦੀ ਜਾਨ ਚਲੀ ਗਈ, ਜਦੋਂ ਕਿ 9 ਲੋਕ ਲਾਪਤਾ ਹਨ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਇਸ ਵਾਰ ਸੂਬੇ ਵਿੱਚ 316 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਮੰਡੀ ਜ਼ਿਲ੍ਹੇ 'ਚ ਆਏ ਹੜ੍ਹ ਕਾਰਨ 15 ਜਣੇ ਰੁੜੇ, ਦੋ ਲਾਸ਼ਾਂ ਬਰਾਮਦ ਪਿਛਲੇ 14 ਸਾਲਾਂ ਵਿੱਚ ਸਭ ਤੋਂ ਵੱਧ ਬਾਰਸ਼ ਪਈ ਹੈ। ਸਿਰਫ਼ 2010 ਅਤੇ 2018 ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਅਨੁਸਾਰ, ਮੂਸਲਾਧਾਰ ਬਾਰਸ਼ ਕਾਰਨ ਸ਼ਨੀਵਾਰ ਨੂੰ 742 ਸੜਕਾਂ ਬੰਦ ਰਹੀਆਂ, 2,000 ਟਰਾਂਸਫਾਰਮਰ ਅਤੇ 172 ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਵੀ ਪ੍ਰਭਾਵਿਤ ਹੋਏ। ਸਭ ਤੋਂ ਵੱਧ 10 ਲੋਕਾਂ ਦੀ ਮੌਤ ਮੰਡੀ ਜ਼ਿਲ੍ਹੇ ਵਿੱਚ ਹੋਈ ਹੈ। ਚੰਬਾ ਵਿੱਚ ਤਿੰਨ, ਸ਼ਿਮਲਾ ਵਿੱਚ ਦੋ, ਊਨਾ, ਕੁੱਲੂ ਅਤੇ ਕਾਂਗੜਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।ਜ਼ਿਆਦਾਤਰ ਮੌਤਾਂ ਹੜ ਆਉਣ ਕਾਰਨ ਹੋਈਆਂ ਹਨ। ਸੜਕਾਂ ਹੋਈ ਜਾਮ ਮੰਡੀ ਜ਼ੋਨ ਵਿੱਚ ਸਭ ਤੋਂ ਵੱਧ 352, ਸ਼ਿਮਲਾ ਜ਼ੋਨ ਵਿੱਚ 206, ਕਾਂਗੜਾ ਜ਼ੋਨ ਵਿੱਚ 174 ਅਤੇ ਹਮੀਰਪੁਰ ਜ਼ੋਨ ਵਿੱਚ ਸੱਤ ਸੜਕਾਂ ਜਾਮ ਹਨ। ਸ਼ਾਹਪੁਰ ਜ਼ੋਨ 'ਚ ਦੋ ਰਾਜ ਮਾਰਗ ਅਤੇ ਸ਼ਿਮਲਾ-ਕਾਲਕਾ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ। ਮੰਡੀ ਜ਼ਿਲ੍ਹੇ 'ਚ ਆਏ ਹੜ੍ਹ ਕਾਰਨ 15 ਜਣੇ ਰੁੜੇ, ਦੋ ਲਾਸ਼ਾਂ ਬਰਾਮਦ ਸਨੂ ਬੰਗਲੇ ਦੇ ਕੋਲ ਪਹਾੜੀ ਟੁੱਟਣ ਕਾਰਨ ਸ਼ਨੀਵਾਰ ਸ਼ਾਮ ਨੂੰ ਸ਼ਿਮਲਾ-ਕਾਲਕਾ ਰਾਸ਼ਟਰੀ ਰਾਜਮਾਰਗ ਵੀ ਬੰਦ ਹੋ ਗਿਆ ਸੀ। ਸ਼ੋਘੀ-ਮੇਹਲੀ ਬਾਈਪਾਸ ਤੋਂ ਟਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ। ਥਿਓਗ-ਸ਼ਿਮਲਾ ਹਾਈਵੇਅ 'ਤੇ ਥੀਓਗ 'ਚ ਯੂਪੀ ਨੰਬਰ ਦੀ ਕਾਰ ਦੇ ਟਕਰਾਉਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਮੌਸਮ ਵਿਭਾਗ ਨੇ 21 ਤੋਂ 24 ਅਗਸਤ ਤੱਕ ਸੂਬੇ ਦੇ ਮੈਦਾਨੀ ਅਤੇ ਮੱਧ ਪਹਾੜੀ ਹਿੱਸਿਆਂ ਵਿੱਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਰਾਹਤ ਕਾਰਜਾਂ ਲਈ ਦਿੱਤੀ ਗਈ 232 ਕਰੋੜ ਰੁਪਏ ਦੀ ਰਾਸ਼ੀ ਪ੍ਰਮੁੱਖ ਸਕੱਤਰਨੇ ਦੱਸਿਆ ਕਿ ਜ਼ਿਲ੍ਹਿਆਂ ਨੂੰ ਮੁੜ ਵਸੇਬੇ ਅਤੇ ਰਾਹਤ ਕਾਰਜਾਂ ਲਈ 232 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੌਨਸੂਨ ਸੀਜ਼ਨ ਦੌਰਾਨ ਬਰਸਾਤ ਨਾਲ ਸਬੰਧਤ ਹਾਦਸਿਆਂ ਵਿੱਚ 233 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੀਂਹ ਨਾਲ ਸੂਬੇ ਦਾ 1200 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਹ ਵੀ ਪੜ੍ਹੋ: ਵੈਸ਼ਨੋ ਦੇਵੀ ਯਾਤਰਾ ਮੁੜ ਹੋਈ ਸ਼ੁਰੂ, ਭਾਰੀ ਬਾਰਿਸ਼ ਕਰਕੇ ਰੋਕੀ ਗਈ ਸੀ ਯਾਤਰਾ ਪਿਛਲੇ 24 ਘੰਟਿਆਂ ਦੌਰਾਨ ਕਾਂਗੜਾ ਜ਼ਿਲ੍ਹੇ ਦੇ ਗੱਗਲ ਵਿੱਚ ਸਭ ਤੋਂ ਵੱਧ 347 ਮਿਲੀਮੀਟਰ ਮੀਂਹ ਪਿਆ। ਇਹ ਇਸ ਮਾਨਸੂਨ ਸੀਜ਼ਨ ਵਿੱਚ ਮੀਂਹ ਦਾ ਸਭ ਤੋਂ ਵੱਡਾ ਅੰਕੜਾ ਹੈ। ਧਰਮਸ਼ਾਲਾ 'ਚ 333, ਜੋਗਿੰਦਰਨਗਰ 'ਚ 210, ਨੈਣਾ ਦੇਵੀ 'ਚ 184, ਬੈਜਨਾਥ 'ਚ 155, ਗੋਹਰ 'ਚ 129, ਬੀਜਾਹੀ 'ਚ 125, ਮੰਡੀ 'ਚ 120, ਪੰਡੋਹ 'ਚ 117, ਪਾਲਮਪੁਰ 'ਚ 113, ਡਲਹੌਜ਼ੀ 'ਚ 111-111, ਮਸਹੂਰਾ 'ਚ 111-111 ਸੁੰਦਰਨਗਰ ਵਿੱਚ 90, ਸੁੰਦਰਨਗਰ ਵਿੱਚ 78, ਕੰਡਾਘਾਟ ਵਿੱਚ 75, ਸ਼ਿਲਾਰੂ ਵਿੱਚ 68, ਕਾਹੂ ਅਤੇ ਕੁਫਰੀ ਵਿੱਚ 68-68, ਬਾਰਥੀ ਵਿੱਚ 61, ਸ਼ਿਮਲਾ ਵਿੱਚ 58, ਸੁੰਨੀ ਭਾਜੀ ਵਿੱਚ 56, ਚੋਪਾਲ ਅਤੇ ਮਾਇਰੇ ਵਿੱਚ 54, ਕਸੋਲ ਵਿੱਚ 52, ਬਜੁਆਰਾ ਵਿੱਚ 43। , ਟਿੰਡਰ ਅਤੇ ਧਰਮਪੁਰ ਵਿੱਚ 42 ਮਿਲੀਮੀਟਰ, ਨਰਕੰਡਾ ਵਿੱਚ 41 ਅਤੇ ਝੰਡੂਤਾ ਵਿੱਚ 40 ਮਿਲੀਮੀਟਰ ਮੀਂਹ ਪਿਆ ਹੈ। -PTC News


Top News view more...

Latest News view more...