Sun, Jan 29, 2023
Whatsapp

ਐਸ.ਜੀ.ਪੀ.ਸੀ ਵੱਲੋਂ ਜਸਟਿਨ ਟਰੂਡੋ ਦਾ ਸ੍ਰੀ ਹਰਿਮੰਦਰ ਸਾਹਿਬ, ਸੂਚਨਾ ਕੇਂਦਰ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ (ਤਸਵੀਰਾਂ)

Written by  Joshi -- February 21st 2018 01:30 PM -- Updated: February 21st 2018 03:02 PM
ਐਸ.ਜੀ.ਪੀ.ਸੀ ਵੱਲੋਂ ਜਸਟਿਨ ਟਰੂਡੋ ਦਾ ਸ੍ਰੀ ਹਰਿਮੰਦਰ ਸਾਹਿਬ, ਸੂਚਨਾ ਕੇਂਦਰ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ (ਤਸਵੀਰਾਂ)

ਐਸ.ਜੀ.ਪੀ.ਸੀ ਵੱਲੋਂ ਜਸਟਿਨ ਟਰੂਡੋ ਦਾ ਸ੍ਰੀ ਹਰਿਮੰਦਰ ਸਾਹਿਬ, ਸੂਚਨਾ ਕੇਂਦਰ ਵਿਖੇ ਕੀਤਾ ਗਿਆ ਵਿਸ਼ੇਸ਼ ਸਨਮਾਨ (ਤਸਵੀਰਾਂ)

SGPC honors Canadian Prime Minister Justin Trudeau: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਵੱਲੋਂ ਜਸਟਿਨ ਟਰੂਡੋ ਦਾ ਸ੍ਰੀ ਹਰਿਮੰਦਰ ਸਾਹਿਬ, ਸੂਚਨਾ ਕੇਂਦਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨਾਲ ਨਵਜੋਤ ਸਿੱਧੂ ਵੀ ਮੌਜੂਦ ਸਨ।


ਇਸ ਮੌਕੇ ਟਰੂਡੋ ਨੂੰ 24 ਕੈਰੇਟ ਸੋਨੇ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਤਿਮਾ, ਸਿਰੋਪਾਓ ਅਤੇ ਸ੍ਰੀ ਸਾਹਿਬ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ।

ਸ੍ਰੀ ਦਰਬਾਰ ਸਾਹਿਬ ਵਿਖੇ ਜਸਟਿਨ ਟਰੂਡੋ ਦੀ ਆਮਦ ਨੂੰ ਲੈਂ ਕੇ ਸ਼੍ਰੋਮਣੀ ਕਮੇਟੀ ਵਲੋਂ ਖਾਸ ਤਿਆਰੀਆਂ ਕੀਤੀਆ ਗਈਆਂ ਸਨ, ਜਿਨ੍ਹਾਂ ਦੇ ਚਲਦਿਆਂ ਜਿਥੇ ਸ੍ਰੀ ਦਰਬਾਰ ਸਾਹਿਬ ਅਤੇ ਬਾਹਰ ਪਲਾਜ਼ਾ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਗਿਆ ਸੀ, ਉਥੇ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਨੂੰ  ਵੀ ਖ਼ਾਸ ਤੌਰ ਤੇ ਜਸਟਿਨ ਟਰੂਡੋ ਦੇ ਸਵਾਗਤ ਲਈ ਸਜਾਇਆ ਗਿਆ ਸੀ।

SGPC honors Canadian Prime Minister Justin Trudeau: ਸੂਚਨਾ ਕੇਂਦਰ ਦੀ ਸੁੰਦਰਤਾ ਵਧਾਉਣ ਲਈ ਲਈ ਜਿਥੇ ਸੁੰਦਰ ਸੋਫੇ ਬਣਵਾਏ ਗਏ ਸਨ। ਇਸ ਤੋਂ ਇਲਾਵਾ ਇਸ ਦੀਆਂ ਦੀਵਾਰਾਂ ਅਤੇ ਸਵੇਰ, ਦੁਪਹਿਰ, ਸ਼ਾਮ ਤੇ ਰਾਤ ਵੇਲੇ ਦਰਬਾਰ ਸਾਹਿਬ ਦੀਆਂ ਵੱਖ ਵੱਖ ਸਮੇਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ ਤਾਂ ਜੋ ਜਿਸ ਵੇਲੇ ਜਸਟਿਨ ਟਰੂਡੋ ਇਥੇ ਆਉਣ ਤੇ ਦਰਬਾਰ ਸਾਹਿਬ ਦੀ ਰੁਹਾਨੀਯਤ ਦਾ ਆਨੰਦ ਇਥੇ ਬੈਠ ਵੀ ਲੈਂ ਸਕਣ।

SGPC honors Canadian Prime Minister Justin Trudeau SGPC honors Canadian Prime Minister Justin Trudeau SGPC honors Canadian Prime Minister Justin Trudeau SGPC honors Canadian Prime Minister Justin Trudeau SGPC honors Canadian Prime Minister Justin Trudeau

ਇਸੇ ਤਰਾਂ ਸੂਚਨਾ ਕੇਂਦਰ ਵਿਚ ਵਿਜ਼ਿਟਰ ਬੁਕ ਵੀ ਬਹੁਤ ਹੀ ਆਕਰਸ਼ਕ ਬਣਵਾਈ ਗਈ ਹੈ, ਜਿਸ ਵਿਚ ਜਸਟਿਨ ਟਰੂਡੋ ਤੇ ਊਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਵਫਦ ਵਲੋਂ  ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਆਪਣੇ ਵਿਚਾਰ ਲਿਖੇ ਜਾ ਸਕਣ।

SGPC honors Canadian Prime Minister Justin Trudeau SGPC honors Canadian Prime Minister Justin Trudeau SGPC honors Canadian Prime Minister Justin Trudeau SGPC honors Canadian Prime Minister Justin Trudeau SGPC honors Canadian Prime Minister Justin Trudeau SGPC honors Canadian Prime Minister Justin Trudeau SGPC honors Canadian Prime Minister Justin Trudeau

ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੁਆਰਾ ਸਮੁੱਚੀ ਸਿੱਖ ਕੌਮ ਵਲੋਂ ਜਸਟਿਨ ਟਰੂਡੋ ਤੇ ਹੋਰਨਾਂ ਦਾ ਸੂਚਨਾ ਕੇਂਦਰ ਵਿਸ਼ੇਸ਼ ਸਨਮਾਨ ਕੀਤਾ ਗਿਆ।

—PTC News

Top News view more...

Latest News view more...