Wed, Jul 2, 2025
Whatsapp

ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਬ੍ਰਾਹਮਣ ਪਰਿਵਾਰ ਨੇ ਅਪਣਾਇਆ ਸਿੱਖ ਧਰਮ (ਤਸਵੀਰਾਂ)

Reported by:  PTC News Desk  Edited by:  Jashan A -- August 11th 2021 08:19 PM
ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਬ੍ਰਾਹਮਣ ਪਰਿਵਾਰ ਨੇ ਅਪਣਾਇਆ ਸਿੱਖ ਧਰਮ (ਤਸਵੀਰਾਂ)

ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਬ੍ਰਾਹਮਣ ਪਰਿਵਾਰ ਨੇ ਅਪਣਾਇਆ ਸਿੱਖ ਧਰਮ (ਤਸਵੀਰਾਂ)

ਖੰਨਾ: ਖੰਨਾ ਦੇ ਪਿੰਡ ਈਸੜੂ 'ਚ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਬ੍ਰਾਹਮਣ ਪਰਿਵਾਰ ਅੰਮ੍ਰਿਤਧਾਰੀ ਬਣ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਤੁਹਾਨੂੰ ਦੱਸ ਦੇਈਏ ਕਿ ਪਰਿਵਾਰ ਦੇ ਮੁਖੀ ਅਨਿਲ ਪਾਲ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਦੋਵੇਂ ਅਪਾਹਜ਼ ਹਨ ਤੇ ਮੇਹਨਤ ਮਜ਼ਦੂਰੀ ਕਰ ਘਰ ਦਾ ਗੁਜ਼ਾਰਾ ਕਰ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਅਨਿਲ ਪਾਲ ਸਿੰਘ ਦਾ ਪਹਿਲਾ ਨਾਂ ਅਨਿਲ ਕੁਮਾਰ ਪਰਾਸ਼ਰ ਸੀ ਤੇ ਉਹਨਾਂ ਨੇ ਗੁਰੂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਅਪਣਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗੁਰ ਸਿੱਖ ਦੇ ਦੱਸੇ ਰਸਤੇ 'ਤੇ ਚੱਲ ਅਤੇ ਗੁਰੂ ਲੜ ਲੱਗ ਕੇ ਆਪਣੇ ਆਪ ਨੂੰ ਭਾਗਾਂ ਵਾਲਾ ਮੰਨ ਰਹੇ ਹਾਂ। ਉਧਰ ਪਿੰਡ ਵਾਸੀ ਖੁਸ਼ ਹਨ ਤੇ ਇਸ ਪਰਿਵਾਰ ਦੀ ਸ਼ਲਾਘਾ ਕਰਦੇ ਨਹੀਂ ਥੱਕ ਰਹੇ। ਹਰ ਕੋਈ ਇਹਨਾਂ ਦੀ ਮਦਦ ਕਰ ਰਿਹਾ ਹੈ ਤੇ ਇਸ ਪਰਿਵਾਰ ਦੀ ਮੇਹਨਤ ਨੂੰ ਸਲਾਮ ਕਰ ਰਹੇ ਹਨ। -PTC News


Top News view more...

Latest News view more...

PTC NETWORK
PTC NETWORK