adv-img
ਮੁੱਖ ਖਬਰਾਂ

ਨਾਮਵਰ ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

By Shanker Badra -- August 17th 2021 09:22 AM

ਮੋਹਾਲੀ : ਨਾਮਵਰ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ (ਸਿੰਗਾ ) ਅਤੇ ਉਸਦੇ ਇਕ ਸਾਥੀ ਜਗਪ੍ਰੀਤ ਸਿੰਘ ਜੱਗੀ ’ਤੇ ਮੋਹਾਲੀ ਪੁਲਿਸ ਨੇ ਜਨਤਕ ਸਥਾਨ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ’ਚ ਐੱਫਆਈਆਰ ਦਰਜ ਕੀਤੀ ਹੈ। ਐਸ.ਐਸ.ਪੀ. ਸਤਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੋਵਾਂ ਖਿਲਾਫ਼ ਆਈਪੀਸੀ ਦੀ ਧਾਰਾ 336 ਅਤੇ 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਨਾਮਵਰ ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਗਾਇਕ ਮਨਪ੍ਰੀਤ ਸਿੰਘ ਉਰਫ (ਸਿੰਗਾ ) ਅਤੇ ਜਗਪ੍ਰੀਤ ਸਿੰਘ ਜੱਗੀ ਇਕ ਕਾਰ 'ਚ ਸਵਾਰ ਸਨ ਅਤੇ ਇਸ ਦੌਰਾਨ ਜੱਗੀ ਕਾਰ ਚਲਾ ਰਿਹਾ ਸੀ ਜਦੋਂ ਕਿ ਗਾਇਕ ਸਿੰਗਾ ਨਾਲ ਵਾਲੀ ਸੀਟ 'ਤੇ ਬੈਠਾ ਸੀ। ਇਸ ਦੌਰਾਨ ਗਾਇਕ ਸਿੰਗਾ ਆਪਣੇ ਹਿੱਟ ਗਾਣੇ 'ਤੇ ਹੋਸ਼ ਗਵਾ ਬੈਠਾ ਤੇ ਕਾਰ ਦੀ ਖਿੜਕੀ ਚੋਂ ਪਿਸਟਲ ਬਾਹਰ ਕੱਢ ਕੇ ਫਾਇਰਿੰਗ ਕਰ ਦਿੱਤੀ।

ਨਾਮਵਰ ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

ਇਸ ਮਗਰੋਂ ਗਾਇਕ ਸਿੰਗਾ ਨੇ ਪੂਰੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਕੁਝ ਦੇਰ ਬਾਅਦ ਸਿੰਗਾ ਨੇ ਇਸ ਵੀਡੀਓ ਨੂੰ ਤੁਰੰਤ ਡਿਲੀਟ ਕਰ ਦਿੱਤਾ ਪਰ ਇਸ ਦੌਰਾਨ ਸਿੰਗਾ ਦੀ ਵੀਡੀਓ ਵਾਇਰਲ ਹੋ ਚੁੱਕੀ ਸੀ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਸਖ਼ਤੀ ਨਾਲ ਲਿਆ ਤੇ ਪੰਜਾਬੀ ਗਾਇਕ ਸਿੰਗਾ ਤੇ ਉਸ ਦੇ ਦੋਸਤ ਖ਼ਿਲਾਫ਼ ਕੇਸ ਦਰਜ ਕਰ ਲਿਆ।

ਨਾਮਵਰ ਪੰਜਾਬੀ ਗਾਇਕ ਸਿੰਗਾ ਅਤੇ ਉਸਦੇ ਸਾਥੀ ਖ਼ਿਲਾਫ਼ ਐੱਫਆਈਆਰ ਦਰਜ , ਜਾਣੋ ਪੂਰਾ ਮਾਮਲਾ

ਇਹ ਵੀਡੀਓ ਹੋਮਲੈਂਡ ਸੁਸਾਇਟੀ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮੋਹਾਲੀ ਵਿਚਲੇ ਥਾਣਾ ਸੋਹਾਣਾ ਦੀ ਪੁਲਿਸ ਨੇ ਧਾਰਾ- 294/ ਯੂ /ਐੱਸ, 336, 34 ਆਈ. ਪੀ. ਸੀ. 25/54/59 ਅਸਲਾ ਐਕਟ ਅਧੀਨ ਮਨਪ੍ਰੀਤ ਸਿੰਘ ਉਰਫ ਸਿੰਘਾ ਵਾਸੀ ਮਹਿਲਪੁਰ, ਹੁਸ਼ਿਆਰਪੁਰ ਅਤੇ ਜਗਪ੍ਰੀਤ ਸਿੰਘ ਜੱਗੀ ਵਾਸੀ ਪਿੰਡ ਅਮਰਗੜ੍ਹ ਜ਼ਿਲ੍ਹਾ ਸੰਗਰੂਰ ਦੇ ਖ਼ਿਲਾਫ਼ ਦਰਜ ਕਰਕੇ ਜਾਣਕਾਰੀ ਦਿੱਤੀ ਹੈ।

-PTCNews

  • Share