Tue, May 30, 2023
Whatsapp

ਹਿਮਾਚਲ 'ਚ ਲਗਾਤਾਰ ਵੱਧ ਰਹੀ ਮੌਤ ਦਰ ਨੇ ਵਧਾਈ ਪ੍ਰਸ਼ਾਸਨ ਦੀ ਚਿੰਤਾ, ਜਾਰੀ ਕੀਤੀਆਂ ਨਵੀਆਂ ਹਿਦਾਇਤਾਂ

Written by  Jagroop Kaur -- April 29th 2021 07:14 PM
ਹਿਮਾਚਲ 'ਚ ਲਗਾਤਾਰ ਵੱਧ ਰਹੀ ਮੌਤ ਦਰ ਨੇ ਵਧਾਈ ਪ੍ਰਸ਼ਾਸਨ ਦੀ ਚਿੰਤਾ, ਜਾਰੀ ਕੀਤੀਆਂ ਨਵੀਆਂ ਹਿਦਾਇਤਾਂ

ਹਿਮਾਚਲ 'ਚ ਲਗਾਤਾਰ ਵੱਧ ਰਹੀ ਮੌਤ ਦਰ ਨੇ ਵਧਾਈ ਪ੍ਰਸ਼ਾਸਨ ਦੀ ਚਿੰਤਾ, ਜਾਰੀ ਕੀਤੀਆਂ ਨਵੀਆਂ ਹਿਦਾਇਤਾਂ

ਹਿਮਾਚਲ ਪ੍ਰਦੇਸ਼ ਵਿਚ ਵੀਰਵਾਰ ਨੂੰ ਕੋਵਿਡ-19 ਵਾਇਰਸ ਨਾਲ 22 ਲੋਕਾਂ ਦੀ ਮੌਤ ਹੋਣ ਨਾਲ ਮਿ੍ਰਤਕਾਂ ਦੀ ਗਿਣਤੀ 1,429 ਹੋ ਗਈ। ਉੱਥੇ ਹੀ ਵਾਇਰਸ ਦੇ 1,096 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 94,985 ਹੋ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਸੂਬੇ ਦੇ ਵਿਸ਼ੇਸ਼ ਸਿਹਤ ਸਕੱਤਰ ਨਿਪੁਨ ਜ਼ਿੰਦਲ ਮੁਤਾਬਕ ਹਿਮਾਚਲ ਪ੍ਰਦੇਸ਼ ਵਿਚ ਮੌਜੂਦਾ ਸਮੇਂ 'ਚ 16,041 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 1,109 ਮਰੀਜ਼ ਸਿਹਤਮੰਦ ਹੋਏ ਹਨ, ਜਿਸ ਨਾਲ ਵਾਇਰਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 77,444 ਹੋ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ – ਕਿੱਥੇ ਰਹਿਣਗੀਆਂ ਪਾਬੰਦੀਆਂ 


ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਵੇਖਦਿਆਂ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਪ੍ਰਦੇਸ਼ 'ਚ ਪਾਬੰਦੀਆਂ ਨੂੰ 10 ਮਈ ਤੱਕ ਵਧਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵਿਆਹਾਂ 'ਚ 50 ਦੀ ਬਜਾਏ 20 ਲੋਕ ਹੀ ਸ਼ਾਮਲ ਹੋ ਸਕਣਗੇ। ਕੋਵਿਡ ਦੇ ਮਾਮਲੇ ਵੱਧਣਾ ਚਿੰਤਾ ਦਾ ਵਿਸ਼ਾ ਹੈ। ਪ੍ਰਦੇਸ਼ ਵਿਚ ਮੌਤ ਦਰ ਵੀ ਵਧੀ ਹੈ। ਇਸ ਲਈ ਹੁਣ ਵਿਆਹਾਂ 'ਚ 20 ਲੋਕ ਹੀ ਸ਼ਾਮਲ ਹੋ ਸਕਣਗੇ, ਤਾਂ ਕਿ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਬੈੱਡ ਅਤੇ ਆਕਸੀਜਨ ਦੀ ਕੋਈ ਘਾਟ ਨਹੀਂ ਹੈ।

Read More : ਪਤਨੀ ਤੋਂ ਬਾਅਦ ਹੁਣ ਖੁਦ ਕੋਰੋਨਾ ਦੀ ਚਪੇਟ ‘ਚ ਆਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ

ਲਗਾਤਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ , ਹੁਣ ਵਿਆਹ ਸਮਾਗਮ ਵਿਚ 50 ਵਿਅਕਤੀਆਂ ਦੀ ਥਾਂ ਉੱਤੇ ਸਿਰਫ 20 ਲੋਕ ਸ਼ਾਮਿਲ ਹੋਣਗੇ | ਦੁਜੇ ਪਾਸੇ ਸਾਰੀਆਂ ਪਾਬੰਦੀਆਂ 10 ਮਈ ਤੱਕ ਵਧਾ ਦਿੱਤੀਆਂ ਗਈਆਂ ਹਨ | ਨਾਲ ਹੀ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪ੍ਰਾਈਵੇਟ ਹਸਪਤਾਲ ਨੂੰ ਵੀ ਸ਼ਾਮਿਲ ਕਰਨ ਦ ਫ਼ੈਸਲਾ ਲਿਆ ਗਿਆ ਹੈ |

Top News view more...

Latest News view more...