adv-img
ਮੁੱਖ ਖਬਰਾਂ

ਵੈਸ਼ਨੋ ਦੇਵੀ ਯਾਤਰਾ ਮੁੜ ਹੋਈ ਸ਼ੁਰੂ, ਭਾਰੀ ਮੀਂਹ ਕਰਕੇ ਰੋਕੀ ਗਈ ਸੀ ਯਾਤਰਾ

By Riya Bawa -- August 21st 2022 07:50 AM -- Updated: August 21st 2022 08:27 AM

Vaishno Devi Yatra: ਜੰਮੂ-ਕਸ਼ਮੀਰ ਦੇ ਕਟੜਾ ਤੋਂ ਇੱਕ ਵਾਰ ਫਿਰ ਵੈਸ਼ਨੋ ਦੇਵੀ ਯਾਤਰਾ ਸ਼ੁਰੂ ਹੋ ਗਈ ਹੈ। ਬੀਤੀ ਰਾਤ ਭਾਰੀ ਬਰਸਾਤ ਕਾਰਨ ਯਾਤਰਾ ਰੋਕ ਦਿੱਤੀ ਗਈ ਸੀ। ਇਸ ਦੇ ਨਾਲ ਹੀ ਹੁਣ ਸਥਿਤੀ ਕਾਬੂ ਹੋਣ ਤੋਂ ਬਾਅਦ ਇਹ ਯਾਤਰਾ ਮੁੜ ਸ਼ੁਰੂ ਕੀਤੀ ਗਈ ਹੈ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀਈਓ ਅੰਸ਼ੁਲ ਗਰਗ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਉਹ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੇ ਹਨ।

PTC News-Latest Punjabi news

ਸੀਈਓ ਅੰਸ਼ੁਲ ਗਰਗ ਨੇ ਦੱਸਿਆ ਕਿ ਇਸ ਸਮੇਂ ਯਾਤਰਾ ਦੇ ਟਰੈਕ 'ਤੇ ਪਾਣੀ ਨਹੀਂ ਹੈ। ਹਾਲਾਂਕਿ, ਸਾਵਧਾਨੀ ਦੇ ਤੌਰ 'ਤੇ ਕਟੜਾ ਤੋਂ ਭਵਨ ਤੱਕ ਦੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਵਨ ਤੋਂ ਕਟੜਾ ਜਾਣ ਵਾਲੇ ਯਾਤਰੀਆਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰਾਈਨ ਬੋਰਡ ਦੇ ਸਟਾਫ਼, ਪੁਲਿਸ ਅਤੇ ਸੀਆਰਪੀਐਫ ਅਧਿਕਾਰੀਆਂ ਦੀ ਸਖ਼ਤ ਨਿਗਰਾਨੀ ਹੇਠ ਸ਼ਰਧਾਲੂ ਸੰਜੀਚਤ ਅਤੇ ਫਿਰ ਕਟੜਾ ਵੱਲ ਆ ਰਹੇ ਹਨ।

PTC News-Latest Punjabi news

ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਰੁੜ੍ਹਿਆ ਚੱਕੀ ਪੁਲ਼, ਪ੍ਰਸ਼ਾਸਨ ਨੇ ਰਾਸ਼ਟਰੀ ਮਾਰਗ 'ਤੇ ਸਥਿਤ ਪੁਲਰੋਡ ਨੂੰ ਕੀਤਾ ਬੰਦ

ਦਰਅਸਲ ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਕਟੜਾ ਤੋਂ ਭਵਨ ਤੱਕ ਦੀ ਯਾਤਰਾ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਯਾਤਰਾ ਲਈ 27 ਹਜ਼ਾਰ 914 ਸ਼ਰਧਾਲੂਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਜਾਣਕਾਰੀ ਦਿੰਦੇ ਹੋਏ ਸੀਈਓ ਅੰਸ਼ੁਲ ਗਰਗ ਨੇ ਦੱਸਿਆ ਕਿ ਹੁਣ ਤੱਕ ਦੀ ਯਾਤਰਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਇਸ ਦੇ ਨਾਲ ਹੀ ਪੀਏ ਸਿਸਟਮ ਰਾਹੀਂ ਯਾਤਰੀਆਂ ਨੂੰ ਆਰਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਹਰ ਅੱਧੇ ਘੰਟੇ ਬਾਅਦ ਯਾਤਰੀਆਂ ਨੂੰ ਹੋਰ ਅੱਪਡੇਟ ਦਿੱਤੇ ਜਾ ਰਹੇ ਹਨ। ਨਾਲ ਹੀ, ਆਫ਼ਤ ਪ੍ਰਬੰਧਨ ਟੀਮਾਂ ਸਮੇਤ ਮੈਡੀਕਲ ਯੂਨਿਟਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ।

-PTC News

  • Share