ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨਿਊ ਮੋਤੀ ਬਾਗ ਪੈਲੇਸ ਦਾ ਕਰੇਗਾ ਘਿਰਾਓ

By  Shanker Badra January 15th 2018 09:45 AM

ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨਿਊ ਮੋਤੀ ਬਾਗ ਪੈਲੇਸ ਦਾ ਕਰੇਗਾ ਘਿਰਾਓ:ਸ਼੍ਰੋਮਣੀ ਅਕਾਲੀ ਦਲ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਹੈਰੀਮਾਨ ਦੇ ਵਿਵਾਦਿਤ ਬਿਆਨ ਵਿਰੁੱਧ ਅੱਜ ਕੈਪਟਨ ਦੀ ਰਿਹਾਇਸ਼ ਅੱਗੇ ਧਰਨਾ ਦੇਣਗੇ।ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨਿਊ ਮੋਤੀ ਬਾਗ ਪੈਲੇਸ ਦਾ ਕਰੇਗਾ ਘਿਰਾਓਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੇ ਐਲਾਨ ਮੁਤਾਬਿਕ ਹਲਕਾ ਸਨੌਰ ਦੇ ਹਲਕਾ ਮੁਖੀ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਵਿਵਾਦਿਤ ਬਿਆਨ ਵਿਰੁੱਧ ਰੋਸ ਵਜੋਂ 15 ਜਨਵਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ਗਾਹ ਮੋਤੀ ਬਾਗ਼ ਦੇ ਮੂਹਰੇ ਧਰਨਾ ਦੇਣ ਲਈ ਦਿ੍ੜ੍ਹ ਹਨ।ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨਿਊ ਮੋਤੀ ਬਾਗ ਪੈਲੇਸ ਦਾ ਕਰੇਗਾ ਘਿਰਾਓਇਸ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਡਾਪਟ ਕਰ ਲਿਆ ਗਿਆ ਹੈ ਅਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵੀ ਧਰਨੇ ਦੌਰਾਨ ਮੌਜੂਦ ਰਹੇਗੀ ।ਇਸ ਸਬੰਧੀ ਉਹ ਹਲਕੇ ਦੇ ਲੋਕਾਂ ਦੀ ਇਕ ਮੀਟਿੰਗ ਵੀ ਕਰ ਚੁੱਕੇ ਹਨ|ਹੁਣ ਉਹ ਇਕੱਲੇ ਨਹੀਂ ਸਗੋਂ ਵੱਡੀ ਗਿਣਤੀ 'ਚ ਹਲਕਾ ਸਨੌਰ ਦੇ ਸਮਰਥਕ ਵੀ ਉਨ੍ਹਾਂ ਦੇ ਨਾਲ ਧਰਨੇ 'ਤੇ ਬੈਠਣ ਜਾ ਰਹੇ ਹਨ|ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨਿਊ ਮੋਤੀ ਬਾਗ ਪੈਲੇਸ ਦਾ ਕਰੇਗਾ ਘਿਰਾਓਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਕਿਸੇ ਵੀ ਆਗੂ ਵਲੋਂ ਅਜਿਹੀ ਬਿਆਨਬਾਜ਼ੀ ਜੋ ਅਮਨ ਸ਼ਾਂਤੀ ਨੂੰ ਵਿਗਾੜਨ ਦੀ ਗੱਲ ਕਰਦੀ ਹੋਵੇ ਸੋਭਦੀ ਨਹੀਂ ਹੈ|ਉਨ੍ਹਾਂ ਆਖਿਆ ਕਿ ਹਾਲਾਂ ਕਿ ਉਹ ਵਿਰੋਧੀ ਧਿਰ 'ਚ ਹਨ ਪਰ ਸ਼ਾਂਤੀ ਦੇ ਮੁੱਦਈ ਹਨ|ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ 'ਤੇ ਇਨਸਾਫ਼ ਲੈ ਕੇ ਹੀ ਚੁੱਪ ਕਰੇਗਾ।

-PTCNews

Related Post