Sat, Jul 27, 2024
Whatsapp

Kisan Andolan: ਰੇਲਵੇ ਨੇ 101 ਟਰੇਨਾਂ ਦਾ ਤਿੰਨ ਦਿਨਾਂ ਦਾ ਸ਼ਡਿਊਲ ਕੀਤਾ ਜਾਰੀ

ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਰੇਲਵੇ ਨੇ ਹੁਣ ਤਿੰਨ ਦਿਨਾਂ ਦੇ ਸ਼ਡਿਊਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੇਲਵੇ ਨੇ ਪਹਿਲਾਂ ਜੋ ਟਰੇਨਾਂ ਇਕ ਦਿਨ ਲਈ ਰੱਦ ਕੀਤੀਆਂ ਸਨ

Reported by:  PTC News Desk  Edited by:  Amritpal Singh -- May 03rd 2024 09:15 AM -- Updated: May 03rd 2024 09:32 AM
Kisan Andolan: ਰੇਲਵੇ ਨੇ 101 ਟਰੇਨਾਂ ਦਾ ਤਿੰਨ ਦਿਨਾਂ ਦਾ ਸ਼ਡਿਊਲ ਕੀਤਾ ਜਾਰੀ

Kisan Andolan: ਰੇਲਵੇ ਨੇ 101 ਟਰੇਨਾਂ ਦਾ ਤਿੰਨ ਦਿਨਾਂ ਦਾ ਸ਼ਡਿਊਲ ਕੀਤਾ ਜਾਰੀ

Farmer Protest : ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਰੇਲਵੇ ਨੇ ਹੁਣ ਤਿੰਨ ਦਿਨਾਂ ਦੇ ਸ਼ਡਿਊਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਰੇਲਵੇ ਨੇ ਪਹਿਲਾਂ ਜੋ ਟਰੇਨਾਂ ਇਕ ਦਿਨ ਲਈ ਰੱਦ ਕੀਤੀਆਂ ਸਨ, ਉਨ੍ਹਾਂ ਨੂੰ ਤਿੰਨ ਦਿਨਾਂ ਲਈ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਲੰਬੀ ਦੂਰੀ ਦੀਆਂ 101 ਟਰੇਨਾਂ ਦੇ ਸਬੰਧ ਵਿਚ ਕੁਝ ਬਦਲਾਅ ਕੀਤੇ ਗਏ ਹਨ।

ਇਨ੍ਹਾਂ ਵਿੱਚੋਂ 41 ਰੇਲ ਗੱਡੀਆਂ ਧੂਰੀ-ਜਾਖਲ ਅਤੇ 60 ਰੇਲ ਗੱਡੀਆਂ ਚੰਡੀਗੜ੍ਹ-ਸਾਹਨੇਵਾਲ ਰਾਹੀਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ, ਧੂਰੀ-ਜਾਖਲ ਰਾਹੀਂ ਚੱਲਣ ਵਾਲੀਆਂ ਰੇਲ ਗੱਡੀਆਂ ਨੂੰ ਮੰਜ਼ਿਲ 'ਤੇ ਪਹੁੰਚਣ ਲਈ ਲੰਬਾ ਸਮਾਂ ਲੱਗ ਰਿਹਾ ਹੈ ਜਦਕਿ ਚੰਡੀਗੜ੍ਹ-ਸਾਹਨੇਵਾਲ ਰੇਲ ਸੈਕਸ਼ਨ ਦੇ 50 ਕਿਲੋਮੀਟਰ ਦੇ ਹਿੱਸੇ ਨੂੰ ਪਾਰ ਕਰਨ ਲਈ ਤਿੰਨ ਤੋਂ ਚਾਰ ਘੰਟੇ ਲੱਗ ਰਹੇ ਹਨ। ਅਜਿਹੇ 'ਚ ਇਸ ਦਾ ਖਮਿਆਜ਼ਾ ਉਨ੍ਹਾਂ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ, ਜਿਨ੍ਹਾਂ ਨੇ ਦੋ ਮਹੀਨੇ ਪਹਿਲਾਂ ਟਰੇਨਾਂ 'ਚ ਰਿਜ਼ਰਵੇਸ਼ਨ ਕਰਵਾਈ ਸੀ।


17 ਅਪਰੈਲ ਤੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਕਾਰਨ ਰੇਲਵੇ ਸਿਸਟਮ ਠੱਪ ਹੋ ਗਿਆ ਹੈ ਕਿਉਂਕਿ ਮੇਲ ਤੇ ਐਕਸਪ੍ਰੈਸ ਸਮੇਤ ਮਾਲ ਗੱਡੀਆਂ ਇੱਕੋ ਰੂਟ ’ਤੇ ਹੀ ਚੱਲ ਰਹੀਆਂ ਹਨ। ਅਜਿਹੇ 'ਚ ਮੇਲ ਅਤੇ ਐਕਸਪ੍ਰੈੱਸ ਕੁਝ ਘੰਟੇ ਨਹੀਂ ਸਗੋਂ 12 ਤੋਂ 14 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਇਸ ਸਮੱਸਿਆ ਦੇ ਹੱਲ ਲਈ ਰੇਲਵੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਦੇ ਲਈ ਵਿਭਾਗੀ ਅਧਿਕਾਰੀਆਂ ਨੂੰ ਇਹ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਕਿ ਉਹ ਅਜਿਹੀਆਂ ਟਰੇਨਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਨੂੰ ਇਕ ਹੀ ਰੂਟ ਰਾਹੀਂ ਜਲਦੀ ਕੱਢਣ ਦਾ ਪ੍ਰਬੰਧ ਕਰਨ। ਇਸ ਵਿੱਚ ਰੇਲਵੇ ਦੁਆਰਾ ਚਲਾਈਆਂ ਜਾਣ ਵਾਲੀਆਂ ਗਰਮੀਆਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਵੀ ਸ਼ਾਮਲ ਹਨ।

16ਵੇਂ ਦਿਨ ਵੀ ਕੰਮਕਾਜ ਪ੍ਰਭਾਵਿਤ ਰਿਹਾ

ਅੰਬਾਲਾ-ਲੁਧਿਆਣਾ ਰੇਲਵੇ ਸੈਕਸ਼ਨ ਪ੍ਰਭਾਵਿਤ ਹੋਣ ਕਾਰਨ ਪੰਜਾਬ, ਜੰਮੂ ਅਤੇ ਬਠਿੰਡਾ ਵੱਲ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਨ ਲਾਈਨ ਦੇ ਬੰਦ ਹੋਣ ਕਾਰਨ ਰੇਲ ਗੱਡੀਆਂ ਪੂਰੀ ਤਰ੍ਹਾਂ ਨਹੀਂ ਚੱਲ ਰਹੀਆਂ ਹਨ। ਕਿਸਾਨ ਅੰਦੋਲਨ ਦੇ 16ਵੇਂ ਦਿਨ ਵੀ 178 ਰੇਲਾਂ ਦਾ ਸੰਚਾਲਨ ਪ੍ਰਭਾਵਿਤ ਰਿਹਾ। ਰੇਲਵੇ ਨੇ ਸੁਰੱਖਿਆ ਕਾਰਨਾਂ ਕਰਕੇ 69 ਟਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ, ਜਦਕਿ 101 ਟਰੇਨਾਂ ਨੂੰ ਬਦਲਵੇਂ ਰੂਟਾਂ 'ਤੇ ਚਲਾਇਆ ਗਿਆ। ਜਦੋਂ ਕਿ 8 ਟਰੇਨਾਂ ਨੂੰ ਅੱਧ ਵਿਚਾਲੇ ਰੱਦ ਕਰਕੇ ਮੁੜ ਚਲਾਇਆ ਗਿਆ।

ਚੰਡੀਗੜ੍ਹ ਤੋਂ ਸਹੀ ਸਮੇਂ ਦੀ ਆਵਾਜਾਈ

ਵਰਤਮਾਨ ਵਿੱਚ, ਅੰਬਾਲਾ ਰੇਲਵੇ ਡਿਵੀਜ਼ਨ ਦੇ ਅਧੀਨ ਚੰਡੀਗੜ੍ਹ ਰੇਲਵੇ ਸੈਕਸ਼ਨ ਦੁਆਰਾ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜੋ ਕਿ ਇੱਕ ਡਬਲ ਸੈਕਸ਼ਨ ਹੈ। ਇਸ ਲਈ ਕਾਲਕਾ ਅਤੇ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਵੰਦੇ ਭਾਰਤ, ਸ਼ਤਾਬਦੀ ਅਤੇ ਹੋਰ ਟਰੇਨਾਂ ਸਮੇਂ ਸਿਰ ਚੱਲ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਹਾਲ ਹੀ ਵਿੱਚ ਇਹ ਸੂਚਨਾ ਮਿਲੀ ਸੀ ਕਿ ਕਿਸਾਨ ਇਸ ਰੇਲਵੇ ਸੈਕਸ਼ਨ ਨੂੰ ਵੀ ਜਾਮ ਕਰ ਸਕਦੇ ਹਨ, ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋਈ ਹੈ।

ਕਿਸਾਨਾਂ ਦੇ ਅੰਦੋਲਨ ਕਾਰਨ ਅੰਬਾਲਾ-ਲੁਧਿਆਣਾ ਰੇਲਵੇ ਸੈਕਸ਼ਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਲਈ ਯਾਤਰੀ ਟਰੇਨਾਂ ਨੂੰ ਰੱਦ ਕਰਨਾ ਪਿਆ ਹੈ ਅਤੇ ਲੰਬੀ ਦੂਰੀ ਦੀਆਂ ਟਰੇਨਾਂ ਨੂੰ ਬਦਲਵੇਂ ਰੂਟਾਂ 'ਤੇ ਚਲਾਇਆ ਜਾ ਰਿਹਾ ਹੈ। ਇਸ ਕਾਰਨ ਰੇਲਵੇ ਸਟਾਫ਼ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ ਅਤੇ ਸਮੁੱਚੇ ਰੂਟ ਦੀ ਨਿਗਰਾਨੀ ਰੱਖੀ ਜਾਵੇ ਕਿਉਂਕਿ ਧੂਰੀ-ਜਾਖਲ ਅਤੇ ਚੰਡੀਗੜ੍ਹ-ਸਾਹਨੇਵਾਲ ਤੋਂ ਇਲਾਵਾ ਹੋਰ ਕੋਈ ਰੂਟ ਨਹੀਂ ਹੈ।

- PTC NEWS

Top News view more...

Latest News view more...

PTC NETWORK