ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ ਕਿਸਾਨਾਂ ਲਈ ਤਿਆਰ

By  Joshi June 14th 2017 05:43 PM -- Updated: June 14th 2017 05:45 PM

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਉਣੀ ਦੀ ਬਿਜਾਈ ਲਈ ਹਾਈਬ੍ਰਿਡ ਮੱਕੀ ਪੀ ਐਮ ਐਚ-1 ਦਾ ਬੀਜ ਲੁਧਿਆਣਾ ਅਤੇ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਸਮਰਾਲਾ, ਰੋਪੜ, ਬਾਹੋਵਾਲ, ਹੁਸ਼ਿਆਰਪੁਰ, ਨੂਰਮਹਿਲ, ਕਪੂਰਥਲਾ, ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਵਿਖੇ ਉਪਲੱਬਧ ਕਰਵਾਇਆ ਗਿਆ ਹੈ। ਇਸ ਕਿਸਮ ਦੀਆਂ ਛੱਲੀਆਂ ਦਰਮਿਆਨੇ ਅਕਾਰ ਦੀਆਂ ਅਤੇ ਦਾਣੇ ਚਮਕਦਾਰ ਪੀਲੇ-ਸੰਤਰੀ ਰੰਗ ਦੇ ਹੁੰਦੇ ਹਨ। ਇਹ ਕਿਸਮ ਤਕਰੀਬਨ 95 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਨਿਕਲ ਆਉਂਦਾ ਹੈ। ਇਸਦਾ ਬੀਜ 150 ਰੁਪਏ ਪ੍ਰਤੀ ਕਿੱਲੋ ਹੈ। ਮੱਕੀ ਤੋਂ ਇਲਾਵਾ ਸੋਇਆਬੀਨ ਦੀ ਸੁੱਧਰੀ ਕਿਸਮ ਐƒਸ ਐƒਲ 958 ਦਾ ਮਿਆਰੀ ਬੀਜ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਮਿਲ ਰਿਹਾ ਹੈ। ਖੇਤੀ ਵਿਭਿੰਨਤਾ ਲਈ ਸੋਇਆਬੀਨ ਇਕ ਢੁੱਕਵੀਂ ਫ਼ਸਲ ਹੈ। ਇਸ ਕਿਸਮ ਦਾ ਔਸਤ ਝਾੜ 7.30 ਕੁਇੰਟਲ ਪ੍ਰਤੀ ਏਕੜ ਨਿਕਲ ਆਉਂਦਾ ਹੈ। ਇਹ ਕਿਸਮ ਵਿਸ਼ਾਣੂੰ ਰੋਗ ਤੋਂ ਰਹਿਤ ਹੈ ਅਤੇ ਸੋਇਆ ਦੁੱਧ, ਪਨੀਰ ਬਣਾਉਣ ਲਈ ਢੁੱਕਵੀਂ ਹੈ। ਇਸ ਦਾ ਬੀਜ 30 ਰੁਪਏ ਪ੍ਰਤੀ ਕਿੱਲੋ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕੇਂਦਰਾਂ ਉਪਰ ਪੂਸਾ ਬਾਸਮਤੀ ਦਾ ਮਿਆਰੀ ਬੀਜ ਵੀ ਦਿੱਤਾ ਜਾ ਰਿਹਾ ਹੈ ਜੋ ਕਿ 30 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ।

—PTC News

Related Post