ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਦਸੇ ਦਾ ਸ਼ਿਕਾਰ ਹੋਏ ਚਰਨਜੀਤ ਸਿੰਘ ਦੇ ਅਕਾਲ ਚਲਾਣੇ ਦੀ ਖਬਰ ਦਾ ਸੱਚ!

By  Joshi July 5th 2017 05:43 PM -- Updated: July 5th 2017 05:53 PM

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਖੇ ਸੇਵਾ ਕਰਦਿਆਂ ਗਰਮ ਕੜਾਹੇ 'ਚ ਤਿਲਕ ਕੇ ਡਿੱਗਣ ਨਾਲ ਜ਼ਖਮੀ ਹੋਏ ਸੇਵਾਦਾਰ ਚਰਨਜੀਤ ਸਿੰਘ ਦੀ ਮੌਤ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਲੋਕਾਂ ਵੱਲੋਂ ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕਰ ਕੇ ਅਕਾਲ ਚਲਾਣੇ ਬਾਰੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਅਤੇ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। (harmandir sahib sevadar death)harmandir sahib sevadar death

ਵਾਇਰਲ ਖਬਰ

ਪਰ, ਇਹ ਵਾਇਰਲ ਖਬਰ ਦਾ ਅਸਲ ਸੱਚ ਕੁਝ ਹੋਰ ਹੀ ਹੈ। ਦਰਅਸਲ, ਚਰਨਜੀਤ ਸਿੰਘ ਜੀ ਦੀ ਮੌਤ ਦੀ ਖਬਰ ਬੇ-ਬੁਨਿਆਦ ਹੈ। ਉਹ ਹਸਪਤਾਲ ਵਿੱਚ ਅਜੇ ਵੀ ਇਲਾਜ ਅਧੀਨ ਹਨ। (harmandir sahib sevadar death)

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ: ਚਰਨਜੀਤ ਸਿੰਘ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਸੀ। ਇਸ ਦੌਰਾਨ ਉਹ ਖੀਰ ਬਣਾਉਣ ਵਾਲੇ ਕੜਾਹੇ ਨੂੰ ਗਰਮ ਪਾਣੀ ਨਾਲ ਸਾਫ ਕਰ ਰਹੇ ਸਨ। ਜਦੋਂ ਉਹਨਾਂ ਦਾ ਪੈਰ ਤਿਲਕ ਗਿਆ ਸੀ। ਵੱਡੇ ਕੜਾਹੇ ਵਿੱਚ ਡਿੱਗਣ ਕਾਰਨ ਉਹਨਾਂ ਦਾ ਸਰੀਰ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ।

ਮੌਕੇ 'ਤੇ ਮੌਜੂਦ ਸੇਵਾਦਾਰਾਂ ਵੱਲੋਂ ਉਹਨਾਂ ਨੂੰ ਉਸੇ ਵਕਤ ਕੜਾਹੇ ਤੋਂ ਬਾਹਰ ਕੱਢ ਕੇ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਸੀ।

—PTC News

Related Post