Sat, Jul 27, 2024
Whatsapp

David Beckham Birthday : ਅੱਜ ਹੈ ਡੇਵਿਡ ਬੇਖਮ ਦਾ ਜਨਮਦਿਨ, ਜਾਣੋ ਕਿੰਨ੍ਹੇ ਮਿਲੀਅਨ ਡਾਲਰ ਦੀ ਜਾਇਦਾਦ ਦਾ ਮਾਲਕ ਹੈ ਬੇਖਮ

ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਡੇਵਿਡ ਬੇਖਮ ਨੇ 17 ਸਾਲ ਦੀ ਉਮਰ 'ਚ ਆਪਣੇ ਪੇਸ਼ੇਵਰ ਫੁੱਟਬਾਲ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਮਾਨਚੈਸਟਰ ਯੂਨਾਈਟਿਡ ਲਈ ਨੌਂ ਸੀਜ਼ਨ ਖੇਡੇ।

Reported by:  PTC News Desk  Edited by:  Aarti -- May 02nd 2024 07:00 AM
David Beckham Birthday : ਅੱਜ ਹੈ ਡੇਵਿਡ ਬੇਖਮ ਦਾ ਜਨਮਦਿਨ, ਜਾਣੋ ਕਿੰਨ੍ਹੇ ਮਿਲੀਅਨ ਡਾਲਰ ਦੀ ਜਾਇਦਾਦ ਦਾ ਮਾਲਕ ਹੈ ਬੇਖਮ

David Beckham Birthday : ਅੱਜ ਹੈ ਡੇਵਿਡ ਬੇਖਮ ਦਾ ਜਨਮਦਿਨ, ਜਾਣੋ ਕਿੰਨ੍ਹੇ ਮਿਲੀਅਨ ਡਾਲਰ ਦੀ ਜਾਇਦਾਦ ਦਾ ਮਾਲਕ ਹੈ ਬੇਖਮ

David Beckham Birthday: ਅੱਜ ਯਾਨੀ 2 ਮਈ ਨੂੰ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਡੇਵਿਡ ਬੇਖਮ ਆਪਣਾ 49ਵਾਂ ਜਨਮ ਦੀ ਮਨਾ ਰਹੇ ਹਨ। ਦਸ ਦਈਏ ਕਿ ਉਨ੍ਹਾਂ ਨੇ 17 ਸਾਲ ਦੀ ਉਮਰ 'ਚ ਆਪਣੇ ਪੇਸ਼ੇਵਰ ਫੁੱਟਬਾਲ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਮਾਨਚੈਸਟਰ ਯੂਨਾਈਟਿਡ ਲਈ ਨੌਂ ਸੀਜ਼ਨ ਖੇਡੇ। ਜਿਸ ਦੌਰਾਨ, ਟੀਮ ਨੇ ਛੇ ਵਾਰ ਪ੍ਰੀਮੀਅਰ ਲੀਗ ਖਿਤਾਬ, ਦੋ ਵਾਰ ਐਫਏ ਕੱਪ ਅਤੇ ਇੱਕ ਵਾਰ ਯੂਈਐਫਏ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ। ਦੁਨੀਆ ਦੇ ਮਹਾਨ ਫੁੱਟਬਾਲਰਾਂ 'ਚੋਂ ਇਕ ਮੰਨੇ ਜਾਣ ਵਾਲੇ ਬੇਖਮ ਨੇ 2013 'ਚ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ। ਬੇਖਮ ਦੇ ਪਿੱਛੇ ਉਸਦੀ ਪਤਨੀ ਵਿਕਟੋਰੀਆ, ਪੁੱਤਰ ਬਰੁਕਲਿਨ, ਰੋਮੀਓ, ਕਰੂਜ਼ ਅਤੇ ਧੀ ਹਾਰਪਰ ਹਨ। ਤਾਂ ਆਉ ਜਾਣਦੇ ਹਾਂ ਡੇਵਿਡ ਬੇਖਮ ਕਿੰਨ੍ਹੇ ਮਿਲੀਅਨ ਡਾਲਰ ਦੀ ਜਾਇਦਾਦ ਦਾ ਮਲਿਕ ਹੈ?

ਲੰਡਨ 'ਚ ਪੈਦਾ ਹੋਏ ਸੀ ਬੇਖਮ : 


ਡੇਵਿਡ ਬੇਖਮ ਦਾ ਜਨਮ 2 ਮਈ 1975 ਨੂੰ ਲੰਡਨ 'ਚ ਹੋਇਆ ਸੀ। ਉਹ ਛੋਟੀ ਉਮਰ ਤੋਂ ਹੀ ਇੱਕ ਪੇਸ਼ੇਵਰ ਫੁੱਟਬਾਲਰ ਬਣਨਾ ਚਾਹੁੰਦਾ ਸੀ। ਦਸ ਦਈਏ ਕਿ ਉਸ ਨੂੰ ਬਾਰਸੀਲੋਨਾ ਦੇ ਨਾਲ ਇੱਕ ਮੁਕਾਬਲੇ 'ਚ ਸਿਖਲਾਈ ਸੈਸ਼ਨ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ ਸੀ। ਉਹ ਰਿਜਵੇ ਰੋਵਰਸ ਨਾਮਕ ਇੱਕ ਸਥਾਨਕ ਨੌਜਵਾਨ ਟੀਮ ਲਈ ਖੇਡਿਆ। ਉਸ ਦੇ ਪਿਤਾ ਟੀਮ ਦੇ ਤਿੰਨ ਕੋਚਾਂ 'ਚੋ ਇੱਕ ਸਨ।

ਦਸ ਦਈਏ ਕਿ 1986 'ਚ ਵੈਸਟ ਹੈਮ ਯੂਨਾਈਟਿਡ ਦੇ ਖਿਲਾਫ ਇੱਕ ਮੈਚ 'ਚ ਮੈਨਚੈਸਟਰ ਯੂਨਾਈਟਿਡ ਦਾ ਮਾਸਕਟ ਸੀ। ਡੇਵਿਡ ਨੂੰ 1990 'ਚ ਅੰਡਰ-15 ਪਲੇਅਰ ਆਫ ਦਿ ਈਅਰ ਚੁਣਿਆ ਗਿਆ ਸੀ। 8 ਜੁਲਾਈ, 1991 ਨੂੰ, ਉਸਨੇ ਮਾਨਚੈਸਟਰ ਯੂਨਾਈਟਿਡ ਨਾਲ ਦਸਤਖਤ ਕੀਤੇ। ਬੇਖਮ ਉਸ ਟੀਮ ਦਾ ਹਿੱਸਾ ਸੀ ਜਿਸ ਨੇ ਮਈ 1992 'ਚ ਐਫਏ ਯੂਥ ਕੱਪ 'ਚ ਹਿੱਸਾ ਲਿਆ ਸੀ।

ਪਹਿਲੀ ਟੀਮ 'ਚ ਡੈਬਿਊ : 

ਦੱਸਿਆ ਜਾ ਰਿਹਾ ਹੈ ਕਿ ਐਫਏ ਯੂਥ ਕੱਪ ਚੈਂਪੀਅਨਸ਼ਿਪ ਗੇਮ 'ਚ ਬੇਖਮ ਦੇ ਪ੍ਰਭਾਵ ਨੇ 23 ਸਤੰਬਰ 1992 ਨੂੰ ਬ੍ਰਾਈਟਨ ਐਂਡ ਹੋਵ ਐਲਬੀਅਨ ਦੇ ਖਿਲਾਫ ਇੱਕ ਲੀਗ ਕੱਪ ਮੈਚ 'ਚ ਆਪਣੀ ਪਹਿਲੀ-ਟੀਮ ਦੀ ਸ਼ੁਰੂਆਤ ਕੀਤੀ। ਦਸ ਦਈਏ ਕਿ ਉਸਨੇ 23 ਜਨਵਰੀ 1993 ਨੂੰ ਇੱਕ ਪੇਸ਼ੇਵਰ ਫੁੱਟਬਾਲਰ ਵਜੋਂ ਦਸਤਖਤ ਕੀਤੇ। ਜਦੋਂ ਉਹ ਮਹਿਜ਼ 17 ਸਾਲ ਦਾ ਸੀ। ਬੇਖਮ ਨੇ 7 ਦਸੰਬਰ 1994 ਨੂੰ ਪੋਰਟ ਵੇਲ ਦੇ ਖਿਲਾਫ ਆਪਣੀ ਪਹਿਲੀ ਮੈਨਚੈਸਟਰ ਯੂਨਾਈਟਿਡ ਟੀਮ ਦੀ ਸ਼ੁਰੂਆਤ ਕੀਤੀ। ਜਿਸ 'ਚ ਉਸਨੇ 4-0 ਦੀ ਘਰੇਲੂ ਜਿੱਤ 'ਚ ਇੱਕ ਗੋਲ ਨਾਲ ਆਪਣੀ UEFA ਚੈਂਪੀਅਨਜ਼ ਲੀਗ ਦੀ ਸ਼ੁਰੂਆਤ ਕੀਤੀ। 1994-95 ਸੀਜ਼ਨ 'ਚ ਪੰਜ ਗੇਮਾਂ ਖੇਡੀਆਂ ਅਤੇ ਦੋ ਗੋਲ ਕੀਤੇ।

ਪ੍ਰੀਮੀਅਰ ਲੀਗ 'ਚ ਡੈਬਿਊ : 

2 ਅਪ੍ਰੈਲ 1995 ਨੂੰ, ਬੇਖਮ ਮੈਨਚੈਸਟਰ ਯੂਨਾਈਟਿਡ ਵਾਪਸ ਪਰਤਿਆ ਅਤੇ ਆਪਣੀ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਕੀਤੀ। ਦਸ ਦਈਏ ਕਿ ਉਨ੍ਹਾਂ ਨੇ ਉਸ ਸੀਜ਼ਨ 'ਚ ਚਾਰ ਮੈਚ ਖੇਡੇ ਕਿਉਂਕਿ ਮਾਨਚੈਸਟਰ ਯੂਨਾਈਟਿਡ ਬਲੈਕਬਰਨ ਰੋਵਰਸ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ। ਬੇਖਮ ਨੇ ਜਲਦੀ ਹੀ ਆਪਣੇ ਆਪ ਨੂੰ ਮਾਨਚੈਸਟਰ ਯੂਨਾਈਟਿਡ ਲਈ ਇੱਕ ਮਿਡਫੀਲਡਰ ਵਜੋਂ ਸਥਾਪਿਤ ਕੀਤਾ। ਉਸਦੇ ਗੋਲਾਂ ਨੇ ਟੀਮ ਨੂੰ 1995-96 ਸੀਜ਼ਨ 'ਚ ਪ੍ਰੀਮੀਅਰ ਲੀਗ ਦਾ ਖਿਤਾਬ ਅਤੇ FA ਕੱਪ ਜਿੱਤਣ 'ਚ ਮਦਦ ਕੀਤੀ। 1996-97 ਦੇ ਸੀਜ਼ਨ ਲਈ ਪ੍ਰੀਮੀਅਰ ਲੀਗ ਖੇਡ ਦੇ ਪਹਿਲੇ ਦਿਨ ਇੱਕ ਮੈਚ 'ਚ, ਉਨ੍ਹਾਂ ਨੇ ਇੱਕ ਗੋਲ ਕੀਤਾ ਜੋ ਗੋਲਕੀਪਰ ਦੇ ਸਿਰ ਤੋਂ ਜਾ ਕੇ ਨੈੱਟ 'ਚ ਚਲਾ ਗਿਆ। ਉਸ ਸੀਜ਼ਨ ਦੇ ਦੌਰਾਨ, ਬੇਖਮ ਨੇ ਮਾਨਚੈਸਟਰ ਯੂਨਾਈਟਿਡ ਨੂੰ ਆਪਣਾ ਪ੍ਰੀਮੀਅਰ ਲੀਗ ਖਿਤਾਬ ਬਰਕਰਾਰ ਰੱਖਣ 'ਚ ਮਦਦ ਕੀਤੀ।

2003 'ਚ ਰੀਅਲ ਮੈਡਰਿਡ 'ਚ ਸ਼ਾਮਲ ਹੋਏ : 

ਦਸ ਦਈਏ ਕਿ 2003 'ਚ, ਬੇਖਮ ਸਪੈਨਿਸ਼ ਕਲੱਬ ਰੀਅਲ ਮੈਡਰਿਡ 'ਚ ਸ਼ਾਮਲ ਹੋਇਆ। ਉਨ੍ਹਾਂ ਨੇ ਆਪਣੇ ਲੀਗ ਕਰੀਅਰ ਤੋਂ ਇਲਾਵਾ, ਬੇਖਮ ਨੂੰ 2000 'ਚ ਇੰਗਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕਪਤਾਨ ਬਣਾਇਆ ਗਿਆ ਸੀ। ਫਿਰ ਉਹ 2006 ਤੱਕ ਕਪਤਾਨ ਰਹੇ। ਉਹ 2008 'ਚ ਟੀਮ 'ਚ ਵਾਪਸ ਆਇਆ ਅਤੇ 2010 ਵਿਸ਼ਵ ਕੱਪ ਲਈ ਕੁਆਲੀਫਾਇੰਗ ਮੈਚਾਂ 'ਚ ਇੰਗਲੈਂਡ ਦੀ ਨੁਮਾਇੰਦਗੀ ਕੀਤੀ।

ਵਧੀਆ ਫੁੱਟਬਾਲ ਖਿਡਾਰੀਆਂ 'ਚੋ ਇੱਕ : 

ਡੇਵਿਡ ਬੇਖਮ ਨੂੰ ਇਤਿਹਾਸ ਦੇ ਸਭ ਤੋਂ ਵਧੀਆ ਫੁੱਟਬਾਲ ਖਿਡਾਰੀਆਂ 'ਚੋਂ ਇੱਕ ਮੰਨਿਆ ਜਾਂਦਾ ਹੈ। ਦਸ ਦਈਏ ਕਿ ਉਹ 1992 ਤੋਂ 2003 ਤੱਕ ਮਾਨਚੈਸਟਰ ਯੂਨਾਈਟਿਡ ਦੇ ਨਾਲ ਰਿਹਾ। ਉਸਨੇ 2003 'ਚ ਰੀਅਲ ਮੈਡਰਿਡ ਨਾਲ ਆਪਣੀ ਸ਼ੁਰੂਆਤ ਕੀਤੀ ਅਤੇ 2007 ਤੱਕ ਉਸ ਟੀਮ ਲਈ ਖੇਡਿਆ। 2007 'ਚ, ਉਸਨੇ ਲਾਸ ਏਂਜਲਸ ਗਲੈਕਸੀ ਦੇ ਨਾਲ ਇੱਕ ਪੰਜ ਸਾਲਾਂ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ, ਜਿਸ ਨਾਲ ਉਹ ਮੇਜਰ ਲੀਗ ਸੌਕਰ 'ਚ ਸਭ ਤੋਂ ਵੱਧ ਕਮਾਈ ਕਰਨ ਵਾਲਾ ਖਿਡਾਰੀ ਬਣ ਗਿਆ।

ਉਹ 2012 ਤੱਕ ਐਲਏ ਗਲੈਕਸੀ ਲਈ ਖੇਡਿਆ। 2008 ਤੋਂ 2010 ਤੱਕ ਉਹ ਏਸੀ ਮਿਲਾਨ ਲਈ ਖੇਡਿਆ। ਡੇਵਿਡ ਬੇਖਮ ਨੇ ਆਪਣਾ ਆਖਰੀ ਸੀਜ਼ਨ 2013 'ਚ PSG ਨਾਲ ਖੇਡਿਆ ਸੀ। ਆਪਣੇ ਕਰੀਅਰ ਦੌਰਾਨ ਬੇਖਮ ਨੇ 523 ਮੈਚਾਂ 'ਚ 97 ਗੋਲ ਕੀਤੇ। ਡੇਵਿਡ ਬੇਖਮ 1992-93, 1994-96 ਅਤੇ 1996-2009 'ਚ ਇੰਗਲੈਂਡ ਦੀ ਰਾਸ਼ਟਰੀ ਟੀਮ ਲਈ ਖੇਡਿਆ। 16 ਮਈ 2013 ਨੂੰ, ਬੇਖਮ ਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ।

ਵਿਕਟੋਰੀਆ ਐਡਮਜ਼ ਨਾਲ ਵਿਆਹ : 

1999 'ਚ, ਡੇਵਿਡ ਬੇਖਮ ਨੇ ਬ੍ਰਿਟਿਸ਼ ਗਾਇਕ ਵਿਕਟੋਰੀਆ ਐਡਮਜ਼ ਨਾਲ ਵਿਆਹ ਕੀਤਾ। ਦਸ ਦਈਏ ਕਿ ਡੇਵਿਡ ਅਤੇ ਵਿਕਟੋਰੀਆ ਬੇਖਮ ਦੇ ਚਾਰ ਬੱਚੇ ਹਨ। ਪਿਚ ਤੋਂ ਬਾਹਰ, ਉਹ ਇੱਕ ਮਾਡਲ ਹੈ ਜਿਸਨੇ ਪੈਪਸੀ, ਕੈਲਵਿਨ ਕਲੇਨ, ਐਡੀਦਾਸ, ਵੋਡਾਫੋਨ, ਜਿਲੇਟ ਅਤੇ ਹੋਰਾਂ ਵਰਗੇ ਬ੍ਰਾਂਡਾਂ ਦਾ ਸਮਰਥਨ ਕੀਤਾ ਹੈ। ਉਹ 2003 ਅਤੇ 2004 'ਚ ਗੂਗਲ ਦੀ ਸਭ ਤੋਂ ਵੱਧ ਖੋਜ ਕੀਤੀ ਗਈ ਖੇਡ ਸ਼ਖਸੀਅਤ ਸੀ। ਡੇਵਿਡ ਬੇਖਮ ਦੇ ਸਰੀਰ 'ਤੇ 50 ਤੋਂ ਵੱਧ ਟੈਟੂ ਹਨ। ਜਿਸ 'ਚ ਉਸਦੇ ਪੁੱਤਰਾਂ ਰੋਮੀਓ, ਕਰੂਜ਼ ਅਤੇ ਬਰੁਕਲਿਨ ਅਤੇ ਉਸਦੀ ਪਤਨੀ ਵਿਕਟੋਰੀਆ ਦੇ ਨਾਮ ਹਨ। 

450 ਮਿਲੀਅਨ ਡਾਲਰ ਦਾ ਮਾਲਕ ਹੈ ਡੇਵਿਡ ਬੇਖਮ  : 

ਡੇਵਿਡ ਬੇਖਮ ਦੀ ਕੁੱਲ ਜਾਇਦਾਦ 450 ਮਿਲੀਅਨ ਡਾਲਰ ਹੈ। ਮੈਨਚੈਸਟਰ ਯੂਨਾਈਟਿਡ ਦੇ ਨਾਲ ਆਪਣੇ ਸ਼ੁਰੂਆਤੀ ਕਰੀਅਰ 'ਚ, ਡੇਵਿਡ ਬੇਖਮ ਇੱਕ ਚਾਰ ਬੈੱਡਰੂਮ ਵਾਲੇ ਘਰ 'ਚ ਰਹਿੰਦਾ ਸੀ, ਜੋ ਉਸਨੇ 1995 'ਚ ਖਰੀਦਿਆ ਸੀ। ਫਿਰ 1999 'ਚ, ਡੇਵਿਡ ਅਤੇ ਉਸਦੀ ਪਤਨੀ ਵਿਕਟੋਰੀਆ ਬੇਖਮ ਨੇ ਆਪਣਾ ਸਭ ਤੋਂ ਮਸ਼ਹੂਰ ਘਰ $3.3 ਮਿਲੀਅਨ 'ਚ ਖਰੀਦਿਆ, ਜੋ ਕਿ 24 ਏਕੜ ਜ਼ਮੀਨ 'ਚ ਸਥਿਤ ਹੈ। ਲੋਕ ਇਸ ਘਰ ਨੂੰ ਬਕਿੰਘਮ ਪੈਲੇਸ ਕਹਿੰਦੇ ਹਨ।

2007 'ਚ, ਡੇਵਿਡ ਅਤੇ ਵਿਕਟੋਰੀਆ ਨੇ $18.7 ਮਿਲੀਅਨ 'ਚ ਇੱਕ ਬੇਵਰਲੀ ਹਿਲਜ਼ ਮਹਿਲ ਖਰੀਦੀ। ਵੈਸੇ ਤਾਂ ਬਾਅਦ 'ਚ ਦੋਵਾਂ ਨੇ ਇਸਨੂੰ ਸਾਲ 2018 'ਚ 33 ਮਿਲੀਅਨ ਡਾਲਰ 'ਚ ਵੇਚ ਦਿੱਤਾ। ਡੇਵਿਡ ਬੇਖਮ ਨੇ ਫਰਾਂਸ ਦੇ ਦੱਖਣ 'ਚ $4 ਮਿਲੀਅਨ 'ਚ ਇੱਕ ਘਰ ਖਰੀਦਿਆ ਹੈ। ਇਸਦੇ ਨਾਲ ਹੀ ਵੈਸਟ ਲੰਡਨ 'ਚ ਚਿਕ ਹਾਲੈਂਡ ਪਾਰਕ ਦੇ ਕੋਲ ਇੱਕ ਮਹਿਲ ਵੀ ਹੈ ਜੋ ਉਸਨੇ 2013 'ਚ 41 ਮਿਲੀਅਨ ਡਾਲਰ 'ਚ ਖਰੀਦਿਆ ਸੀ।

ਇੱਕ ਤੋਂ ਇੱਕ ਲਗਜ਼ਰੀ ਕਾਰ : 

ਡੇਵਿਡ ਬੇਖਮ ਕੋਲ 202 ਕਰੋੜ ਰੁਪਏ ਦਾ ਪ੍ਰਾਈਵੇਟ ਜੈੱਟ, ਪੋਰਸ਼ 911 ਟਰਬੋ, ਜੀਪ ਰੈਂਗਲਰ ਅਨਲਿਮਟਿਡ, ਬੈਂਟਲੇ ਕਾਂਟੀਨੈਂਟਲ ਸੁਪਰਸਪੋਰਟ, ਰੋਲਸ ਰਾਇਸ ਗੋਸਟ, ਔਡੀ ਐੱਸ8, ਚੇਵੀ ਕੈਮਾਰੋ, ਕੈਡੀਲੈਕ ਐਸਕਲੇਡ, ਬੈਂਟਲੇ ਮੁਲਸੇਨ ਅਤੇ ਰੋਲਸ ਰੋਇਸ ਵਰਗੀਆਂ ਲਗਜ਼ਰੀ ਕਾਰਾਂ ਹਨ। ਨਾਲ ਹੀ ਬੇਖਮ ਨੇ ਫਰਾਰੀ 612 ਸਕੈਗਲੀਏਟੀ ਅਤੇ ਰੇਂਜ ਰੋਵਰ ਸਮੇਤ ਹੋਰ ਕਾਰਾਂ ਖਰੀਦੀਆਂ ਹਨ।

ਇਹ ਵੀ ਪੜ੍ਹੋ: Break Up Leave Policy: ਬ੍ਰੇਕਅੱਪ ਤੋਂ ਉਭਰਨ ਲਈ ਇਹ ਕੰਪਨੀ ਆਪਣੇ ਕਰਮਚਾਰੀਆਂ ਨੂੰ ਦੇਵੇਗੀ ਇੱਕ ਹਫਤੇ ਦੀ ਛੁੱਟੀ !

- PTC NEWS

Top News view more...

Latest News view more...

PTC NETWORK