Old Question Paper Viral : 80 ਸਾਲ ਪੁਰਾਣਾ 5ਵੀਂ ਕਲਾਸ ਦਾ ਪੇਪਰ ਵਾਇਰਲ, ਗਣਿਤ ਦੇ ਅਜਿਹੇ ਸਵਾਲ ਕਿ ਕੈਲਕੁਲੇਟਰ ਵੀ ਜੋੜ ਲਵੇਗਾ ਹੱਥ !
ਸਮਾਂ ਬਦਲ ਗਿਆ ਹੈ ਪਰ ਪ੍ਰੀਖਿਆਵਾਂ ਪ੍ਰਤੀ ਬੱਚਿਆਂ ਦਾ ਡਰ ਅਜੇ ਵੀ ਬਰਕਰਾਰ ਹੈ। ਸਰਕਾਰ ਇਸ ਡਰ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਪ੍ਰੀਖਿਆ ਪ੍ਰਣਾਲੀ 'ਚ ਸੁਧਾਰ ਇਸ ਦੀ ਇੱਕ ਉਦਾਹਰਣ ਹੈ। ਹੁਣ ਸਰਕਾਰ ਰੱਟਾ ਲਗਾਉਣ ਦੀ ਬਜਾਏ ਸਿੱਖਣ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ।
Old Question Paper Viral: ਸਮਾਂ ਬਦਲ ਗਿਆ ਹੈ ਪਰ ਪ੍ਰੀਖਿਆਵਾਂ ਪ੍ਰਤੀ ਬੱਚਿਆਂ ਦਾ ਡਰ ਅਜੇ ਵੀ ਬਰਕਰਾਰ ਹੈ। ਸਰਕਾਰ ਇਸ ਡਰ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਪ੍ਰੀਖਿਆ ਪ੍ਰਣਾਲੀ 'ਚ ਸੁਧਾਰ ਇਸ ਦੀ ਇੱਕ ਉਦਾਹਰਣ ਹੈ। ਹੁਣ ਸਰਕਾਰ ਰੱਟਾ ਲਗਾਉਣ ਦੀ ਬਜਾਏ ਸਿੱਖਣ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ।
ਇਸ ਦੇ ਨਾਲ ਹੀ ਪ੍ਰੀਖਿਆ ਵਿੱਚ ਮੁਲਾਂਕਣ ਪ੍ਰਣਾਲੀ 'ਚ ਬਦਲਾਅ ਕੀਤੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਬੱਚੇ ਪਾਸ ਹੋ ਸਕਣ। ਅੱਜ ਦੇ ਬੱਚੇ ਗੂਗਲ ਅਤੇ ਸਮਾਰਟ ਕਲਾਸਾਂ ਦੀ ਮਦਦ ਨਾਲ ਸਭ ਤੋਂ ਔਖੇ ਵਿਸ਼ਿਆ ਨੂੰ ਵੀ ਆਸਾਨੀ ਨਾਲ ਪੜ੍ਹ ਸਕਦੇ ਹਨ। ਅਜਿਹੇ 'ਚ ਜੇਕਰ ਤੁਹਾਨੂੰ 80 ਸਾਲ ਪਹਿਲਾਂ 5ਵੀਂ ਜਮਾਤ 'ਚ ਆਏ ਗਣਿਤ ਦੇ ਪੇਪਰ ਬਾਰੇ ਪਤਾ ਲੱਗੇ, ਜਿਸ ਨੂੰ ਪੜ੍ਹ ਕੇ ਅੱਜ ਦੇ ਯੁੱਗ ਦੇ ਦਿੱਗਜਾਂ ਦੇ ਵੀ ਪਸੀਨੇ ਛੁੱਟ ਜਾਣਗੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ।
1943 'ਚ 5ਵੀਂ ਜਮਾਤ ਦਾ ਅਜਿਹਾ ਹੁੰਦਾ ਸੀ ਪੇਪਰ
1943 ਦਾ ਇਹ ਪੇਪਰ ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। ਸੇਵਾਮੁਕਤ ਆਈਏਐਸ ਅਧਿਕਾਰੀ ਬਦਰੀ ਲਾਲ ਸਵਰਨਕਰ ਨੇ 1943 ਦੇ 5ਵੀਂ ਜਮਾਤ ਦੇ ਪ੍ਰਸ਼ਨ ਪੱਤਰ ਦੀ ਤਸਵੀਰ ਪੋਸਟ ਕੀਤੀ। ਇਸ ਨੂੰ ਦੇਖ ਕੇ ਇੰਟਰਨੈੱਟ 'ਤੇ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਹਨ। 5ਵੀਂ ਕਲਾਸ ਦੇ ਵਿਦਿਆਰਥੀਆਂ ਲਈ 80 ਸਾਲ ਪੁਰਾਣਾ ਪ੍ਰਸ਼ਨ ਪੱਤਰ ਪੋਸਟ 'ਚ ਦੇਖਿਆ ਜਾ ਸਕਦਾ ਹੈ।
ਇਹੋ ਜਿਹੇ ਹੁੰਦੇ ਸੀ ਸਵਾਲ
ਵਾਇਰਲ ਹੋ ਰਹੇ ਇਸ ਪ੍ਰਸ਼ਨ ਪੱਤਰ 'ਚ ਇੱਕ ਨੋਟ ਵੀ ਲਿਖਿਆ ਗਿਆ ਹੈ, 'ਹੇਠ ਲਿਖੇ ਸਵਾਲਾਂ ਦੇ ਗੁਰੂ ਲਿਖੋ ਅਤੇ ਗੁਰੂ ਦੀ ਰੀਤੀ ਨਾਲ ਹੀ ਹੱਲ ਕਰੋ ਅਤੇ ਕੋਈ ਵੀ ਅੱਠ ਸਵਾਲ ਕਰੋ।' ਪੇਪਰ 'ਚ ਦਿੱਤੇ ਗਏ ਇਹਨਾਂ 10 ਪ੍ਰਸ਼ਨਾਂ ਵਿੱਚੋਂ ਕੋਈ 8 ਨੂੰ ਹੱਲ ਕਰਨ ਲਈ ਕਿਹਾ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਇਸ 5ਵੀਂ ਜਮਾਤ ਦੇ ਪ੍ਰਸ਼ਨ ਪੱਤਰ 'ਚ ਕਾਮਰਸ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਸਵਾਲ ਪੁੱਛੇ ਗਏ ਹਨ, ਜਿਵੇਂ ਕਿ ਸੋਨੇ ਦੀ ਕੀਮਤ ਅਤੇ ਪੇਪਰ ਦੀ ਕੀਮਤ ਬਾਰੇ ਸਵਾਲ ਪੁੱਛੇ ਗਏ ਹਨ। ਦੂਜੇ ਪਾਸੇ ਅੱਠਵੇਂ ਸਵਾਲ 'ਤੇ ਨਜ਼ਰ ਮਾਰੀਏ ਤਾਂ ਤੁਸੀਂ ਦੇਖੋਗੇ ਕਿ ਲਿਖਿਆ ਹੈ, 'ਰਾਮ ਦੇ ਘਰ 2 ਸਾਲ, 3 ਮਹੀਨੇ ਅਤੇ 18 ਦਿਨਾਂ 'ਚ ਕਿੰਨਾ ਆਟਾ ਖਰਚਿਆ ਗਿਆ?' ਇਸ ਕ੍ਰਮ 'ਚ, 10ਵੇਂ ਪ੍ਰਸ਼ਨ 'ਚ, ਇਹ ਲਿਖਿਆ ਗਿਆ ਹੈ, 'ਬਾਜ਼ਾਰ ਕੀਮਤ ਪੁੱਛਣ ਲਈ ਇੱਕ ਵਪਾਰਕ ਪੱਤਰ ਲਿਖੋ।
ਸਚਿਨ ਜ਼ਿੰਦਲ ਦੇ ਸਹਿਯੋਗ ਨਾਲ....