Fri, Dec 5, 2025
Whatsapp

WE WILL MISS YOU...ਸੋਨਾਲੀ ! ਜਦੋਂ ਅਧਿਆਪਕਾ ਦੀ ਬਦਲੀ 'ਤੇ ਫੁੱਟ-ਫੁੱਟ ਕੇ ਰੋ ਪਏ ਬੱਚੇ, ਵੇਖੋ ਭਾਵੁਕ ਕਰਨ ਵਾਲੀ ਵੀਡੀਓ

Bhagalpur Teacher Emotional Video : ਮਾਮਲਾ ਭਾਗਲਪੁਰ ਦੇ ਕਹਲਗਾਓਂ ਸਥਿਤ ਮੱਧ ਵਿਦਿਆਲਿਆ ਧਨਪਤ ਟੋਲਾ ਦਾ ਹੈ। ਅਧਿਆਪਕਾ ਸੋਨਾਲੀ ਕੁਮਾਰੀ ਦੇ ਟ੍ਰਾਂਸਫਰ 'ਤੇ ਆਯੋਜਿਤ ਵਿਦਾਇਗੀ ਸਮਾਰੋਹ ਵਿੱਚ ਅਜਿਹਾ ਹੀ ਇੱਕ ਭਾਵੁਕ ਪਲ ਦੇਖਣ ਨੂੰ ਮਿਲਿਆ, ਜਦੋਂ ਬੱਚਿਆਂ ਨੇ ਆਪਣੀ ਪਿਆਰੀ ਮੈਡਮ ਨੂੰ ਜੱਫੀ ਪਾ ਲਈ ਅਤੇ ਬਹੁਤ ਰੋਏ।

Reported by:  PTC News Desk  Edited by:  KRISHAN KUMAR SHARMA -- August 27th 2025 06:05 PM -- Updated: August 27th 2025 06:09 PM
WE WILL MISS YOU...ਸੋਨਾਲੀ ! ਜਦੋਂ ਅਧਿਆਪਕਾ ਦੀ ਬਦਲੀ 'ਤੇ ਫੁੱਟ-ਫੁੱਟ ਕੇ ਰੋ ਪਏ ਬੱਚੇ, ਵੇਖੋ ਭਾਵੁਕ ਕਰਨ ਵਾਲੀ ਵੀਡੀਓ

WE WILL MISS YOU...ਸੋਨਾਲੀ ! ਜਦੋਂ ਅਧਿਆਪਕਾ ਦੀ ਬਦਲੀ 'ਤੇ ਫੁੱਟ-ਫੁੱਟ ਕੇ ਰੋ ਪਏ ਬੱਚੇ, ਵੇਖੋ ਭਾਵੁਕ ਕਰਨ ਵਾਲੀ ਵੀਡੀਓ

Teacher Transfer Emotional Video : ਟਰਾਂਸਫਰ ਕਿਸੇ ਵੀ ਨੌਕਰੀ ਦਾ ਹਿੱਸਾ ਹੁੰਦਾ ਹੈ। ਪਰ ਕਈ ਵਾਰ ਇਹ ਟਰਾਂਸਫਰ ਇੰਨਾ ਭਾਵੁਕ ਹੁੰਦਾ ਹੈ ਕਿ ਅੱਖਾਂ ਨਮ ਹੋ ਜਾਂਦੀਆਂ ਹਨ। ਬਿਹਾਰ ਦੇ ਭਾਗਲਪੁਰ ਜ਼ਿਲ੍ਹੇ (Bhagalpur Video) ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਅਧਿਆਪਕਾ ਦੀ ਵਿਦਾਇਗੀ 'ਤੇ ਪੂਰਾ ਸਕੂਲ ਰੋਣ ਲੱਗ ਪਿਆ। ਜਿਥੇ ਸਕੂਲ ਦੇ ਵਿਦਿਆਰਥੀ ਰੋ ਰਹੇ ਸਨ, ਉਥੇ ਹੀ ਟਰਾਂਸਫਰ ਹੋਈ ਮੈਡਮ ਵੀ ਰੋ ਰਹੀ ਸੀ। ਸਕੂਲ ਦਾ ਸਾਰਾ ਸਟਾਫ ਇਸ ਸਮੇਂ ਭਾਵੁਕ ਮਾਹੌਲ ਵਿੱਚੋਂ ਗੁਜਰ ਰਿਹਾ ਸੀ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਮਾਮਲਾ ਭਾਗਲਪੁਰ (Bhagalpur Emotional Video) ਦੇ ਕਹਲਗਾਓਂ ਸਥਿਤ ਮੱਧ ਵਿਦਿਆਲਿਆ ਧਨਪਤ ਟੋਲਾ ਦਾ ਹੈ। ਅਧਿਆਪਕਾ ਸੋਨਾਲੀ ਕੁਮਾਰੀ ਦੇ ਟ੍ਰਾਂਸਫਰ 'ਤੇ ਆਯੋਜਿਤ ਵਿਦਾਇਗੀ ਸਮਾਰੋਹ ਵਿੱਚ ਅਜਿਹਾ ਹੀ ਇੱਕ ਭਾਵੁਕ ਪਲ ਦੇਖਣ ਨੂੰ ਮਿਲਿਆ, ਜਦੋਂ ਬੱਚਿਆਂ ਨੇ ਆਪਣੀ ਪਿਆਰੀ ਮੈਡਮ ਨੂੰ ਜੱਫੀ ਪਾ ਲਈ ਅਤੇ ਬਹੁਤ ਰੋਏ। ਸੋਨਾਲੀ ਕੁਮਾਰੀ ਵੀ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਰੋਣ ਲੱਗ ਪਈ।


ਇਹ ਭਾਵੁਕ ਪਲ ਉਦੋਂ ਆਇਆ ਜਦੋਂ ਸੋਨਾਲੀ ਕੁਮਾਰੀ ਸਮਾਗਮ ਤੋਂ ਬਾਅਦ ਸਕੂਲ ਛੱਡਣ ਲੱਗੀ। ਉਸ ਸਮੇਂ ਤੱਕ ਬੱਚਿਆਂ ਨੂੰ ਸਮਝ ਨਹੀਂ ਆਇਆ ਸੀ ਕਿ ਉਨ੍ਹਾਂ ਦੀ ਮਨਪਸੰਦ ਮੈਡਮ ਹੁਣ ਸਕੂਲ ਨਹੀਂ ਆਵੇਗੀ। ਜਦੋਂ ਇੱਕ ਅਧਿਆਪਕਾ ਨੇ ਇੱਕ ਕੁੜੀ ਨੂੰ ਦੱਸਿਆ ਕਿ ਮੈਡਮ ਹੁਣ ਜਾ ਰਹੀ ਹੈ, ਤਾਂ ਬੱਚਿਆਂ ਨੇ ਆਪਣੀ ਮੈਡਮ ਨੂੰ ਜੱਫੀ ਪਾ ਲਈ ਅਤੇ ਫੁੱਟ-ਫੁੱਟ ਕੇ ਰੋਣ ਲੱਗ ਪਏ। ਸਕੂਲ ਦੀ ਰਸੋਈਆ ਵੀ ਆਪਣੇ ਹੰਝੂ ਨਾ ਰੋਕ ਸਕੀ।

ਦੱਸ ਦਈਏ ਕਿ BPSC ਦੀ ਪਹਿਲੀ ਅਧਿਆਪਕ ਭਰਤੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਸੋਨਾਲੀ ਕੁਮਾਰੀ ਨੂੰ 22 ਨਵੰਬਰ 2023 ਨੂੰ ਧਨਪਤ ਟੋਲਾ ਮੱਧ ਵਿਦਿਆਲਿਆ ਵਿੱਚ ਤਾਇਨਾਤ ਕੀਤਾ ਗਿਆ ਸੀ। ਹੋਰ ਅਧਿਆਪਕਾਂ ਅਤੇ ਮਾਪਿਆਂ ਨੇ ਕਿਹਾ ਕਿ ਸੋਨਾਲੀ ਵਰਗਾ ਪਿਆਰ ਕਰਨ ਵਾਲਾ ਅਤੇ ਸਮਰਪਿਤ ਅਧਿਆਪਕ ਬਹੁਤ ਘੱਟ ਮਿਲਦਾ ਹੈ। ਵਿਦਿਆਰਥੀਆਂ ਸਮੇਤ ਹਰ ਕੋਈ ਉਸਦੀ ਵਿਦਾਇਗੀ 'ਤੇ ਭਾਵੁਕ ਹੋ ਗਿਆ।

- PTC NEWS

Top News view more...

Latest News view more...

PTC NETWORK
PTC NETWORK