ਦਰਸ਼ਕ ਬਿਨਾਂ ਡਿਸ਼ ਤੋਂ ਦੇਖ ਸਕਣਗੇ 200 ਚੈਨਲ, ਟੀਵੀ ਸੈੱਟ ਚ ਲੱਗੇਗਾ ਇਹ ਸਿਸਟਮ

ਲੋਕਾਂ ਨੂੰ ਆਉਣ ਵਾਲੇ ਦਿਨਾਂ ’ਚ ਟੀਵੀ ਚੈਨਲ ਨੂੰ ਦੇਖਣ ਦੇ ਲਈ ਸੈੱਟ ਟਾਪ ਬਾਕਸ ਅਤੇ ਡਿਸ਼ ਦੀ ਲੋੜ ਨਹੀਂ ਪਵੇਗੀ। ਕਿਉਂਕਿ ਇਸ ਤੋਂ ਬਿਨਾਂ ਵੀ ਦਰਸ਼ਕ ਤੱਕ ਟੈਲੀਵੀਜ਼ਨ ’ਚ ਸੈੱਟ ਟਾਪ ਬਾਕਸ ਅਤੇ ਡਿਸ਼ ਤੋਂ ਬਿਨਾਂ 200 ਤੋਂ ਜ਼ਿਆਦਾ ਚੈਨਲ ਪਹੁੰਚ ਸਕਣਗੇ।

By  Aarti February 14th 2023 05:28 PM

Satellite Tuners: ਲੋਕਾਂ ਨੂੰ ਆਉਣ ਵਾਲੇ ਦਿਨਾਂ ’ਚ ਟੀਵੀ ਚੈਨਲ ਨੂੰ ਦੇਖਣ ਦੇ ਲਈ ਸੈੱਟ ਟਾਪ ਬਾਕਸ ਅਤੇ ਡਿਸ਼ ਦੀ ਲੋੜ ਨਹੀਂ ਪਵੇਗੀ। ਕਿਉਂਕਿ ਇਸ ਤੋਂ ਬਿਨਾਂ ਵੀ ਦਰਸ਼ਕ ਤੱਕ ਟੈਲੀਵੀਜ਼ਨ ’ਚ ਸੈੱਟ ਟਾਪ ਬਾਕਸ ਅਤੇ ਡਿਸ਼ ਤੋਂ ਬਿਨਾਂ 200 ਤੋਂ ਜ਼ਿਆਦਾ ਚੈਨਲ ਪਹੁੰਚ ਸਕਣਗੇ। 

ਦਰਅਸਲ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਕਿ ਲੋਕਾਂ ਨੂੰ ਟੀਵੀ ਦੇਖਣ ਦੇ ਲਈ ਇਨਬਿਲਟ ਟਿਊਨਰ ਸਹੂਲਤ ਮਿਲੇਗੀ ਜਿਸਦੀ ਮਦਦ ਨਾਲ ਲੋਕਾਂ ਤੱਕ 200 ਤੋਂ ਜ਼ਿਆਦਾ ਚੈਨਲ ਪਹੁੰਚ ਸਕਣਗੇ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਟੈਲੀਵਿਜ਼ਨ ਵਿੱਚ ਬਿਲਟ-ਇਨ ਸੈਟੇਲਾਈਟ ਟਿਊਨਰ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਲੋਕਾਂ ਨੂੰ ਇਹ ਫਾਇਦਾ ਹੋਵੇਗਾ ਕਿ ਜੇਕਰ ਟੈਲੀਵਿਜ਼ਨ 'ਚ ਇਹ ਚੀਜ਼ ਪਹਿਲਾਂ ਹੀ ਮੌਜੂਦ ਹੈ ਤਾਂ ਡਿਸ਼ ਜਾਂ ਸੈੱਟ-ਟਾਪ ਬਾਕਸ ਖਰੀਦਣ ਦੀ ਲੋੜ ਨਹੀਂ ਪਵੇਗੀ।

ਇਹ ਵੀ ਪੜ੍ਹੋ: ਰਾਜਪਾਲ ਬਨਵਾਰੀਲਾਲ ਪੁਰੋਹਿਤ ਤੇ CM ਭਗਵੰਤ ਮਾਨ ਆਹਮੋ-ਸਾਹਮਣੇ, ਸੀਐੱਮ ਨੇ ਕਿਹਾ-ਕਾਨੂੰਨ ਅਸੀਂ ਵੀ ਜਾਣਦੇ ਹਾਂ

Related Post