ਮਸ਼ਹੂਰ ਡਾਂਸਰ ਸਪਨਾ ਚੌਧਰੀ ’ਤੇ FIR ਦਰਜ, ਇਹ ਹੈ ਮਾਮਲਾ

ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ’ਤੇ ਇੱਕ ਵਾਰ ਸੁਰਖੀਆਂ ’ਚ ਗਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਪਨਾ ਚੌਧਰੀ ’ਤੇ ਦਾਜ ਮੰਗਣ ਦੇ ਇਲਜ਼ਾਮ ਹੇਠ ਕੇਸ ਦਰਜ ਕਰਵਾਇਆ ਗਿਆ ਹੈ।

By  Aarti February 4th 2023 02:29 PM

FIR Against Sapna Choudhary: ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਆਪਣੇ ਡਾਂਸ ਕਰਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਪਰ ਇਸ ਵਾਰ ਸਪਨਾ ਚੌਧਰੀ ਡਾਂਸ ਕਰਕੇ ਨਹੀਂ ਸਗੋਂ ਦਾਜ ਮੰਗਣ ਦੇ ਮਾਮਲੇ ’ਚ ਚਰਚਾ ’ਚ ਆਈ ਹੈ। ਦਰਅਸਲ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਪਨਾ ਚੌਧਰੀ ’ਤੇ ਦਾਜ ਮੰਗਣ ਦੇ ਇਲਜ਼ਾਮ ਹੇਠ ਕੇਸ ਦਰਜ ਕਰਵਾਇਆ ਗਿਆ ਹੈ। ਹਾਲਾਂਕਿ ਇਹ ਇਲਜ਼ਾਮ ਕਿਸਨੇ ਲਗਾਏ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। 

ਹਾਲਾਂਕਿ ਇਹ ਇਲਜ਼ਾਮ ਕਿਸਨੇ ਲਗਾਏ ਹਨ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਇਲਜ਼ਾਮ ਸਿਰਫ ਸਪਨਾ ਚੌਧਰੀ ’ਤੇ ਨਹੀਂ ਸਗੋਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਅਤੇ ਮਾਂ ਦੇ ਖਿਲਾਫ ਵੀ ਦਾਜ ਦੇ ਲਈ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਪਨਾ ਚੌਧਰੀ ’ਤੇ ਇਲਜ਼ਾਮ ਇਹ ਹਨ ਕਿ ਉਨ੍ਹਾਂ ਨੇ ਦਾਜ ’ਚ ਕ੍ਰੇਟਾ ਗੱਡੀ ਮੰਗੀ ਹੈ ਨਾਲ ਹੀ ਕਾਰ ਨਾ ਮਿਲਣ ’ਤੇ ਪੀੜਤਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਜਿਸ ਚ ਉਨ੍ਹਾਂ ਦੇ ਭਰਾ ਅਤੇ ਮਾਂ ਨੇ ਵੀ ਸਾਥ ਦਿੱਤਾ ਹੈ।

ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਸਪਨਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਇਹ ਮਾਮਲਾ ਫਰੀਦਾਬਾਦ ਦੇ ਪਲਵਲ ਮਹਿਲਾ ਥਾਣੇ ’ਚ ਦਰਜ ਕਰਵਾਇਆ ਗਿਆ ਹੈ। ਇਸ ਖਬਰ ’ਤੇ ਹੁਣ ਤੱਕ ਸਪਨਾ ਚੌਧਰੀ ’ਤੇ ਕੋਈ ਪ੍ਰਤੀਕ੍ਰਿਰਿਆ ਸਾਹਮਣੇ ਨਹੀਂ ਆਈ ਹੈ। ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਸਪਨਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਇਹ ਮਾਮਲਾ ਉਨ੍ਹਾਂ ਦੇ ਭਰਾ ਦੀ ਪਤਨੀ ਨੇ ਲਗਾਏ ਹਨ। 

ਇਹ ਵੀ ਪੜ੍ਹੋ: ਬਠਿੰਡਾ ਸੀਆਈਏ 2 ਨੇ 10 ਪਿਸਤੌਲਾਂ ਸਣੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ    

Related Post