Dharmendra Punjab Connection : ਬਾਲੀਵੁੱਡ ਦੇ ਹੀ-ਮੈਨ ਦਾ ਪੰਜਾਬ ਨਾਲ ਰਿਹਾ ਬੇਹੱਦ ਹੀ ਡੂੰਘਾ ਰਿਸ਼ਤਾ, ਇਸ ਜ਼ਿਲ੍ਹੇ ’ਚ ਬਿਤਿਆ ਬਚਪਨ
Dharmendra Punjab Connection : ਬਾਲੀਵੁੱਡ ਦੇ ਹੀ-ਮੈਨ ਅਤੇ ਮਸ਼ਹੂਰ ਅਦਾਕਾਰ ਧਰਮਿੰਦਰ ਦੇ ਦੇਹਾਂਤ ਦੀ ਖ਼ਬਰ ਨੇ ਪੂਰੇ ਪੰਜਾਬ ਨੂੰ ਸੋਗ ਵਿੱਚ ਪਾ ਦਿੱਤਾ ਹੈ। ਧਰਮਿੰਦਰ ਲੰਬੇ ਸਮੇਂ ਤੋਂ ਬਿਮਾਰ ਸਨ ਅਤੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਇਲਾਜ ਅਧੀਨ ਸਨ। ਸੋਮਵਾਰ ਨੂੰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਧਰਮਿੰਦਰ ਦੇ ਪਿੰਡ ਸਾਹਨੇਵਾਲ ਦੇ ਲੋਕ ਸੋਗ ਮਨਾ ਰਹੇ ਹਨ। ਦੱਸ ਦਈਏ ਕਿ ਮਰਹੂਮ ਅਦਾਕਾਰ ਧਰਮਿੰਦਰ ਦਾ ਪੰਜਾਬ ਦੇ ਨਾਲ ਡੂੰਘਾ ਰਿਸ਼ਤਾ ਰਿਹਾ ਹੈ।
ਸਾਹਨੇਵਾਲ ਵਿੱਚ ਕੀਤੀਆਂ ਗਈਆਂ ਸੀ ਅਰਦਾਸਾਂ
ਦੱਸ ਦਈਏ ਕਿ ਸਾਹਨੇਵਾਲ ਦੇ ਪਿੰਡ ਦੇ ਚੌਕ ਵਿੱਚ ਧਰਮਿੰਦਰ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ। ਧਰਮਿੰਦਰ ਦਾ ਸਾਹਨੇਵਾਲ ਨਾਲ ਡੂੰਘਾ ਸਬੰਧ ਸੀ। ਉਨ੍ਹਾਂ ਨੇ ਆਪਣਾ ਬਚਪਨ ਸਾਹਨੇਵਾਲ ਵਿੱਚ ਬਿਤਾਇਆ ਅਤੇ ਹਮੇਸ਼ਾ ਸਾਹਨੇਵਾਲ ਨੂੰ ਯਾਦ ਰੱਖਿਆ।
ਬਚਪਨ ਫਗਵਾੜਾ ਵਿੱਚ ਬਿਤਾਇਆ
ਕਾਬਿਲੇਗੌਰ ਹੈ ਕਿ ਧਰਮਿੰਦਰ ਦਾ ਜਨਮ ਲੁਧਿਆਣਾ ਦੇ ਨੇੜੇ ਸਾਹਨੇਵਾਲ ਵਿੱਚ ਹੋਇਆ ਸੀ। ਉਨ੍ਹਾਂ ਆਪਣਾ ਬਚਪਨ ਫਗਵਾੜਾ ਵਿੱਚ ਬਿਤਾਇਆ। ਉਨ੍ਹਾਂ ਦੇ ਪਿਤਾ, ਮਾਸਟਰ ਕੇਵਲ ਕ੍ਰਿਸ਼ਨ ਚੌਧਰੀ, ਆਰੀਆ ਹਾਈ ਸਕੂਲ ਵਿੱਚ ਗਣਿਤ ਅਤੇ ਸਮਾਜਿਕ ਸਿੱਖਿਆ ਪੜ੍ਹਾਉਂਦੇ ਸਨ। ਧਰਮਿੰਦਰ ਨੇ 1950 ਵਿੱਚ ਉੱਥੋਂ ਦਸਵੀਂ ਪਾਸ ਕੀਤੀ। ਉਨ੍ਹਾਂ ਨੇ 1952 ਤੱਕ ਰਾਮਗੜ੍ਹੀਆ ਕਾਲਜ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਫਿਰ ਇੱਕ ਸੁਪਨੇ ਨਾਲ ਮੁੰਬਈ ਚਲੇ ਗਏ।
ਇਹ ਵੀ ਪੜ੍ਹੋ : Actor Dharmendra Death : ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ 'ਚ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਬਿਮਾਰ ਸਨ 'ਹੀ-ਮੈਨ'
- PTC NEWS