ਮੁੰਬਈ ਕ੍ਰਿਸਟਲ ਟਾਵਰ 'ਚ ਅੱਗ ਲੱਗਣ ਦੀ ਘਟਨਾ ਦੌਰਾਨ 10 ਸਾਲ ਦੀ ਉਮਰ ਦੀ ਬੱਚੀ ਨੇ ਇੰਝ ਦਿਖਾਈ ਸਮਝਦਾਰੀ, ਬਚਾਈਆਂ ਜਾਨਾਂ

By  Joshi August 23rd 2018 08:16 AM

10 YO saves people from suffocating during Mumbai Crystal Tower fire: ਮੁੰਬਈ ਕ੍ਰਿਸਟਲ ਟਾਵਰ 'ਚ ਅੱਗ ਲੱਗਣ ਦੀ ਘਟਨਾ ਦੌਰਾਨ 10 ਸਾਲ ਦੀ ਉਮਰ ਦੀ ਬੱਚੀ ਨੇ ਇੰਝ ਬਚਾਇਆ ਲੋਕਾਂ ਨੂੰ!

ਬੁੱਧਵਾਰ ਸਵੇਰੇ ਮੁੰਬਈ ਦੇ ਕ੍ਰਿਸਟਲ ਟਾਵਰ ਸਥਿਤ ਰਿਹਾਇਸ਼ੀ ਇਮਾਰਤ 'ਚ ਅੱਗ ਲੱਗਣ ਨਾਲ 10 ਸਾਲ ਦੀ ਉਮਰ ਦੀ ਇਕ ਲੜਕੀ ਨੇ ਸਮਝਦਾਰੀ ਦਿਖਾਉਂਦਿਆਂ ਲੋਕਾਂ ਨੂੰ ਸਾਹ ਘੁੱਟਣ ਤੋਂ ਬਚਾਇਆ।

10 ਸਾਲ ਦੀ ਉਮਰ ਦੀਜ਼ੈਨ ਗੁਨਾਰਤਨ ਸਦਨ ਸਟਾਰ ਨੇ ਆਪਣੀ ਸਮਝ ਦੌਰਾਨ ਲੋਕਾਂ ਨੂੰ ਦਮ ਘੁੱਟਣ ਤੋਂ ਬਚਾ ਲਿਆ, ਜਿਸਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

ਅੱਗ ਲੱਗਣ ਕਾਰਨ ਫੈਲੇ ਬਹੁਤ ਜ਼ਿਆਦਾ ਧੂੰਏ ਦੇ ਦੌਰਾਨ ਸਾਫ ਹਵਾ ਲੋਕਾਂ ਤੱਕ ਪਹੁੰਚਾਉਣ ਲਈ ਉਸਨੇ ਕੱਪੜੇ ਅਤੇ ਪਾਣੀ ਨਾਲ ਲੋਕਾਂ ਨੂੰ ਸਾਹ ਲੈਣ 'ਚ ਮਦਦ ਕੀਤੀ।

ਉਸਨੇ ਕਿਹਾ, "ਜਦੋਂ ਅੱਗ ਲੱਗ ਜਾਂਦੀ ਹੈ ਤਾਂ ਇਸ ਨਾਲ ਬਹੁਤ ਸਾਰਾ ਧੂੰਆਂ ਪੈਦਾ ਹੁੰਦਾ ਹੈ, ਜਿਸ ਵਿੱਚ ਕਾਰਬਨ ਅਤੇ ਆਕਸੀਜਨ ਹੁੰਦਾ ਹੈ।" ਮੈਂ ਸ਼ਾਂਤ ਰਹਿਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਕੱਪੜੇ ਲੈ ਕੇ ਉਹਨਾਂ 'ਚੋਂ ਰੁਮਾਲ ਬਣਾਏ ਅਤੇ ਉਹਨਾਂ 'ਤੇ ਪਾਣੀ ਪਾਇਆ ਤਾਂ ਜੋ ਉਹ ਹਵਾ ਸ਼ੁੱਧ ਕਰਨ 'ਚ ਸਹਾਇਕ ਹੋਵੇ। ਫਿਰ ਮੈਂ ਲੋਕਾਂ ਨੂੰ ਉਸ ਰੁਮਾਲ 'ਚੋਂ ਦੀ ਸਾਹ ਲੈਣ ਲਈ ਕਿਹਾ ਤਾਂ ਜੋ ਹਵਾ 'ਚ ਮੌਜੂਦ ਜ਼ਹਿਰੀਲੇ ਕਣਾਂ ਤੋਂ ਬਚ ਸਕਣ।"

ਬੁੱਧਵਾਰ ਦੀ ਸਵੇਰ ਨੂੰ ਰਿਹਾਇਸ਼ੀ ਇਮਾਰਤ 'ਚ ਅੱਗ ਲੱਗ ਗਈ ਅਤੇ 20 ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚੇ ਸਨ।

ਅੱਗ 'ਚ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਇੱਕ ਕ੍ਰੇਨ ਵੀ ਮੰਗਵਾਈ ਗਈ ਸੀ। ਇਸ ਪੱਧਰ 'ਤੇ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 16 ਹੋਰ ਜ਼ਖ਼ਮੀ ਹੋ ਗਏ।

—PTC News

Related Post