100 ਕਰੋੜ 'ਚ ਰਾਜਪਾਲ ਦਾ ਅਹੁਦਾ ਤੇ ਰਾਜ ਸਭਾ ਸੀਟਾਂ ਦੇਣ ਦਾ ਵਾਅਦਾ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼, ਚਾਰ ਗ੍ਰਿਫ਼ਤਾਰ

By  Jasmeet Singh July 25th 2022 05:41 PM

ਨਵੀਂ ਦਿੱਲੀ, 25 ਜੁਲਾਈ: ਕੇਂਦਰੀ ਜਾਂਚ ਬਿਊਰੋ (CBI) ਨੇ ਦੇਸ਼ ਵਿੱਚ ਅਜਿਹੇ ਇੱਕ ਵੱਡੇ ਰੈਕੇਟ (Web Racket) ਦਾ ਪਰਦਾਫਾਸ਼ ਕੀਤਾ ਹੈ, ਜੋ ਰਾਜ ਸਭਾ ਸੀਟਾਂ (Rajya Sabha Seats) ਦਿਵਾਉਣ ਅਤੇ ਰਾਜਪਾਲ (Governor) ਬਣਾਉਣ ਦੇ ਨਾਮ ਉੱਤੇ ਲੋਕਾਂ ਨੂੰ ਠੱਗਦਾ ਸੀ।

ਇਸ ਦੇ ਬਦਲੇ ਇਹ ਰੈਕੇਟ (Web Racket) ਲੋਕਾਂ ਤੋਂ 100 ਕਰੋੜ ਰੁਪਏ ਤੱਕ ਦੀ ਵਸੂਲੀ ਕਰਦਾ ਸੀ। ਇਹ ਰੈਕੇਟ ਦੇਸ਼ ਦੇ ਕਈ ਰਾਜਾਂ ਵਿੱਚ ਫੈਲਿਆ ਹੋਇਆ ਸੀ। ਸੀਬੀਆਈ (CBI) ਨੇ ਇਸ ਰੈਕੇਟ ਨਾਲ ਸਬੰਧਤ 4 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਇਸ ਦੇ ਲਈ ਸੀਬੀਆਈ (CBI) ਨੇ ਹਾਲ ਹੀ 'ਚ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੀ ਸੀ।

ਸੀਬੀਆਈ ਅਧਿਕਾਰੀਆਂ (CBI Officials) ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਰੈਕੇਟ ਨਾਲ ਜੁੜਿਆ ਇੱਕ ਮੁਲਜ਼ਮ ਅਧਿਕਾਰੀਆਂ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਸੀ। ਅਧਿਕਾਰੀਆਂ ਮੁਤਾਬਕ ਉਸ ਦੇ ਖਿਲਾਫ ਰਾਜਧਾਨੀ ਦੇ ਸਥਾਨਕ ਪੁਲਸ ਸਟੇਸ਼ਨ 'ਚ ਇਕ ਵੱਖਰੀ ਐੱਫ.ਆਈ.ਆਰ ਸੀਬੀਆਈ ਨੇ ਆਪਣੀ ਐਫ.ਆਈ.ਆਰ ਵਿੱਚ ਮਹਾਰਾਸ਼ਟਰ ਦੇ ਲਾਤੂਰ ਦੇ ਰਹਿਣ ਵਾਲੇ ਕਮਲਾਕਰ ਪ੍ਰੇਮਕੁਮਾਰ ਬੰਦਗਰ, ਕਰਨਾਟਕ ਦੇ ਬੇਲਗਾਮ ਦੇ ਰਵਿੰਦਰ ਵਿਠਲ ਨਾਇਕ, ਮਹੇਂਦਰ ਪਾਲ ਅਰੋੜਾ, ਅਭਿਸ਼ੇਕ ਬੂਰਾ ਅਤੇ ਦਿੱਲੀ-ਐਨਸੀਆਰ ਦੇ ਮੁਹੰਮਦ ਏਜਾਜ਼ ਖਾਨ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ।

ਦੋਸ਼ ਹੈ ਕਿ ਇਸ ਰੈਕੇਟ (Web Racket) 'ਚ ਸ਼ਾਮਲ ਪ੍ਰੇਮਕੁਮਾਰ ਬੰਦਗਰ ਲੋਕਾਂ ਨੂੰ ਸੀਬੀਆਈ (CBI) ਦੇ ਸੀਨੀਅਰ ਅਧਿਕਾਰੀ ਹੋਣ ਦਾ ਢੌਂਗ ਰਚਦਾ ਸੀ। ਇਸ ਦੇ ਨਾਲ ਹੀ ਉਹ ਉੱਚ ਅਹੁਦਿਆਂ 'ਤੇ ਬੈਠੇ ਵੱਡੇ ਅਫ਼ਸਰਾਂ ਨਾਲ ਰਾਬਤਾ ਰੱਖਣ ਦਾ ਵੀ ਬਹਾਨਾ ਲਗਾ ਦਿੰਦਾ ਸੀ। ਇਸ ਦੇ ਲਈ ਉਸਨੇ ਬੂੜਾ, ਅਰੋੜਾ, ਨਾਇਕ ਅਤੇ ਖਾਨ ਨੂੰ ਅਜਿਹੇ ਗੈਰ-ਕਾਨੂੰਨੀ ਕੰਮ ਕਰਵਾਉਣ ਲਈ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਸੀ, ਜਿਸ ਦੇ ਬਦਲੇ ਮੋਟੀ ਰਕਮ ਵਸੂਲੀ ਜਾ ਸਕਦੀ ਸੀ।

ਸੀਬੀਆਈ (CBI) ਦੀ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਇਹ ਰੈਕੇਟ ਲੋਕਾਂ ਨੂੰ ਰਾਜ ਸਭਾ (Rajya Sabha) ਦੀ ਮੈਂਬਰਸ਼ਿਪ ਲਈ ਸੀਟਾਂ ਦਾ ਪ੍ਰਬੰਧ ਕਰਨ, ਕਿਸੇ ਰਾਜ ਦਾ ਰਾਜਪਾਲ (Governor) ਬਣਾਉਣ, ਕੇਂਦਰੀ ਮੰਤਰਾਲਿਆਂ ਅਤੇ ਵਿਭਾਗਾਂ (Central Ministries & Departments) ਦੇ ਅਧੀਨ ਕਿਸੇ ਸਰਕਾਰੀ ਅਦਾਰੇ ਦਾ ਪ੍ਰਧਾਨ ਬਣਾਉਣ ਲਈ ਕਰਦਾ ਸੀ। ਇਸ ਦੇ ਲਈ ਰੈਕੇਟ ਮੋਟੀ ਰਕਮ ਵਸੂਲਦਾ ਸੀ।

ਇਹ ਵੀ ਪੜ੍ਹੋ: ਮਾਲਵੇ 'ਚ ਕੈਂਸਰ; ਕੇਂਦਰ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿਥੇ-ਕਿਥੇ ਕਰਨੀ ਹੈ ਰਿਸਰਚ

ਇਸ ਦੌਰਾਨ ਸੀਬੀਆਈ (CBI) ਨੂੰ ਆਪਣੇ ਸੂਤਰਾਂ ਤੋਂ ਗੱਲਬਾਤ ਦੌਰਾਨ ਇਹ ਵੀ ਪਤਾ ਲੱਗਾ ਸੀ ਕਿ ਬੂਰਾ ਨੇ ਬੰਡਗਰ ਨਾਲ ਕਿਸ ਤਰ੍ਹਾਂ ਉੱਚ-ਅਧਿਕਾਰੀਆਂ ਨਾਲ ਗੱਠਜੋੜ ਕਰਕੇ ਗੈਰ-ਕਾਨੂੰਨੀ ਤੌਰ 'ਤੇ ਨਿਯੁਕਤੀਆਂ ਕਰਨ ਬਾਰੇ ਚਰਚਾ ਕੀਤੀ ਸੀ। ਸੀਬੀਆਈ (CBI) ਨੂੰ ਇਹ ਵੀ ਪਤਾ ਲੱਗਾ ਸੀ ਕਿ ਇਸ ਰੈਕੇਟ ਦੇ ਲੋਕ ਵੱਡੇ ਨੌਕਰਸ਼ਾਹਾਂ ਦੇ ਨਾਂ ਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਠੱਗਦੇ ਸਨ।

-PTC News

Related Post