Mon, Jun 23, 2025
Whatsapp

Raj Babbar: ਕਾਂਗਰਸ ਨੇ ਜਾਰੀ ਕੀਤੀ ਇੱਕ ਹੋਰ ਲਿਸਟ, ਗੁਰੂਗ੍ਰਾਮ ਤੋਂ ਅਦਾਕਾਰ ਰਾਜ ਬੱਬਰ ਨੂੰ ਦਿੱਤੀ ਟਿਕਟ

ਇਸ ਤੋਂ ਇਲਾਵਾ ਪਾਰਟੀ ਨੇ ਹਿਮਾਚਲ ਦੇ ਹਮੀਰਪੁਰ ਤੋਂ ਸਤਪਾਲ ਰਾਏਜ਼ਾਦਾ ਅਤੇ ਮਹਾਰਾਸ਼ਟਰ ਦੀ ਮੁੰਬਈ ਉੱਤਰੀ ਸੀਟ ਤੋਂ ਭੂਸ਼ਣ ਪਾਟਿਲ ਨੂੰ ਉਮੀਦਵਾਰ ਬਣਾਇਆ ਹੈ।

Reported by:  PTC News Desk  Edited by:  Aarti -- April 30th 2024 09:29 PM
Raj Babbar: ਕਾਂਗਰਸ ਨੇ ਜਾਰੀ ਕੀਤੀ ਇੱਕ ਹੋਰ ਲਿਸਟ,  ਗੁਰੂਗ੍ਰਾਮ ਤੋਂ ਅਦਾਕਾਰ ਰਾਜ ਬੱਬਰ ਨੂੰ ਦਿੱਤੀ ਟਿਕਟ

Raj Babbar: ਕਾਂਗਰਸ ਨੇ ਜਾਰੀ ਕੀਤੀ ਇੱਕ ਹੋਰ ਲਿਸਟ, ਗੁਰੂਗ੍ਰਾਮ ਤੋਂ ਅਦਾਕਾਰ ਰਾਜ ਬੱਬਰ ਨੂੰ ਦਿੱਤੀ ਟਿਕਟ

Congress Party List: ਕਾਂਗਰਸ ਪਾਰਟੀ ਨੇ ਮੰਗਲਵਾਰ ਨੂੰ ਦੇਸ਼ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ। ਪਾਰਟੀ ਨੇ ਰਾਜ ਬੱਬਰ ਨੂੰ ਗੁਰੂਗ੍ਰਾਮ, ਹਰਿਆਣਾ ਤੋਂ ਉਮੀਦਵਾਰ ਬਣਾਇਆ ਹੈ।

ਇਸ ਤੋਂ ਇਲਾਵਾ ਪਾਰਟੀ ਨੇ ਹਿਮਾਚਲ ਦੇ ਹਮੀਰਪੁਰ ਤੋਂ ਸਤਪਾਲ ਰਾਏਜ਼ਾਦਾ ਅਤੇ ਮਹਾਰਾਸ਼ਟਰ ਦੀ ਮੁੰਬਈ ਉੱਤਰੀ ਸੀਟ ਤੋਂ ਭੂਸ਼ਣ ਪਾਟਿਲ ਨੂੰ ਉਮੀਦਵਾਰ ਬਣਾਇਆ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਂਗਰਸ ਨੇ ਹਰਿਆਣਾ ਦੀਆਂ ਅੱਠ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਇਨ੍ਹਾਂ ਵਿੱਚ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਅਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਦੇ ਨਾਂ ਪ੍ਰਮੁੱਖ ਸਨ। ਸ਼ੈਲਜਾ ਨੂੰ ਸਿਰਸਾ ਅਤੇ ਦੀਪੇਂਦਰ ਹੁੱਡਾ ਨੂੰ ਰੋਹਤਕ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਾਲਾਂਕਿ ਉਸ ਸਮੇਂ ਗੁਰੂਗ੍ਰਾਮ 'ਚ ਉਮੀਦਵਾਰ ਦੇ ਨਾਂ ਦਾ ਐਲਾਨ ਟਾਲ ਦਿੱਤਾ ਗਿਆ ਸੀ।

ਇਨ੍ਹਾਂ ਸੀਟਾਂ 'ਤੇ ਕਦੋਂ ਹੋਵੇਗੀ ਵੋਟਿੰਗ?

ਹਰਿਆਣਾ ਦੀ ਗੁਰੂਗ੍ਰਾਮ ਸੀਟ 'ਤੇ 25 ਮਈ ਨੂੰ ਚੋਣਾਂ ਹੋਣੀਆਂ ਹਨ। ਹਿਮਾਚਲ ਦੇ ਕਾਂਗੜਾ ਅਤੇ ਹਮੀਰਪੁਰ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ। ਉਥੇ ਹੀ ਮੁੰਬਈ ਉੱਤਰੀ ਸੀਟ 'ਤੇ 20 ਮਈ ਨੂੰ ਵੋਟਿੰਗ ਹੋਵੇਗੀ।

ਇਸ ਸੂਚੀ ਨਾਲ ਉਮੀਦ ਕੀਤੀ ਜਾ ਰਹੀ ਸੀ ਕਿ ਪਾਰਟੀ ਯੂਪੀ ਦੀਆਂ ਅਮੇਠੀ ਅਤੇ ਰਾਏਬਰੇਲੀ ਸੀਟਾਂ 'ਤੇ ਵੀ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਪਰ ਇਸ ਸੂਚੀ ਵਿੱਚ ਸਿਰਫ਼ ਚਾਰ ਨਾਮਾਂ ਦਾ ਐਲਾਨ ਕੀਤਾ ਗਿਆ ਹੈ। ਅਮੇਠੀ ਅਤੇ ਰਾਏਬਰੇਲੀ 'ਤੇ ਸਸਪੈਂਸ ਜਾਰੀ ਹੈ। ਉਕਤ ਸੀਟਾਂ 'ਤੇ ਸਥਾਨਕ ਨੇਤਾਵਾਂ ਦਾ ਵਿਰੋਧ ਹੋ ਰਿਹਾ ਹੈ ਅਤੇ ਰਾਹੁਲ ਅਤੇ ਪ੍ਰਿਅੰਕਾ ਨੂੰ ਮੈਦਾਨ 'ਚ ਉਤਾਰਨ ਦੀ ਚਰਚਾ ਚੱਲ ਰਹੀ ਹੈ।

ਇਹ ਵੀ ਪੜ੍ਹੋ: ਜ਼ੀਰਕਪੁਰ ਤੋਂ ਚੰਡੀਗੜ੍ਹ ਟ੍ਰਿਬਿਊਨ ਚੌਕ ਤੱਕ ਬਣੇਗਾ ਫਲਾਈਓਵਰ , ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦਿੱਤੀ ਹਰੀ ਝੰਡੀ

- PTC NEWS

Top News view more...

Latest News view more...

PTC NETWORK
PTC NETWORK