ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਭਾਰਤ , 100 ਸ਼ਰਧਾਲੂ ਪਾਏ ਗਏ ਕੋਰੋਨਾ ਪਾਜ਼ੀਟਿਵ 

By  Shanker Badra April 22nd 2021 05:26 PM

ਅੰਮ੍ਰਿਤਸਰ : ਇਸ ਸਾਲ ਵੀ ਖ਼ਾਲਸਾ ਸਾਜਣਾ ਦਿਵਸ ਮੌਕੇ ਵਿਸਾਖੀ ਦਾ ਤਿਓਹਾਰ ਮਨਾਉਣ ਲਈ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਭਾਰਤ ਤੋਂ 12 ਅਪ੍ਰੈਲ ਨੂੰ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ, ਜਿਸ ਦੀ ਵੀਰਵਾਰ ਨੂੰ ਵਾਪਸੀ ਹੋ ਗਈ ਹੈ। ਵਾਹਘਾ ਬਾਰਡਰ ਰਾਹੀਂ ਇਨ੍ਹਾਂ ਸ਼ਰਧਾਲੂਆਂ ਦੀ ਵਾਪਸੀ ਹੋ ਰਹੀ ਹੈ।

100 pilgrims Test Positive for Covid return from Pakistan after Baisakhi celebrations ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਭਾਰਤ , 100 ਸ਼ਰਧਾਲੂ ਪਾਏ ਗਏ ਕੋਰੋਨਾ ਪਾਜ਼ੀਟਿਵ

ਖ਼ਾਲਸਾ ਸਾਜਣਾ ਦਿਵਸਵਿਸਾਖੀ ਦਾ ਪਾਵਨ ਦਿਹਾੜਾ ਗੁਰੂਦੁਆਰਾ ਪੰਜਾ ਸਾਹਿਬ ਮਨਾਉਣ ਲਈ ਪਾਕਿਸਤਾਨ ਗਿਆ 818 ਸ਼ਰਧਾਲੂਆਂ ਦਾ ਜਥਾ ਅੱਜ ਵਤਨ ਪਰਤ ਆਇਆ। ਜਾਣਕਾਰੀ ਅਨੁਸਾਰ ਪਾਕਿਸਤਾਨ ਗਏ ਜਥੇ ਦੀ ਵਾਪਸੀ ਮੌਕੇ ਸਿਹਤ ਵਿਭਾਗ ਵੱਲੋਂ ਜਥੇ ਦੇ ਕੋਰੋਨਾ ਟੈਸਟ ਕੀਤੇ ਗਏ ਹਨ। ਜਿਨ੍ਹਾਂ 'ਚੋਂ ਕਰੀਬ 100 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਬਾਕੀ ਦੇ ਟੈਸਟ ਕੀਤੇ ਜਾ ਰਹੇ ਹਨ।

100 pilgrims Test Positive for Covid return from Pakistan after Baisakhi celebrations ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਭਾਰਤ , 100 ਸ਼ਰਧਾਲੂ ਪਾਏ ਗਏ ਕੋਰੋਨਾ ਪਾਜ਼ੀਟਿਵ

ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਭਾਰਤੀ ਖੇਤਰ 'ਚ ਦਾਖਿਲ ਹੋਣ 'ਤੇ ਸਾਰੇ ਸ਼ਰਧਾਲੂਆਂ ਦੇ ਰੈਪਿਡ ਕੋਰੋਨਾ ਟੈਸਟ ਕੀਤੇ ਗਏ। ਖ਼ਬਰ ਲਿਖੇ ਜਾਣ ਤੱਕ 100 ਸ਼ਰਧਾਲੂ ਕੋਰੋਨਾ ਪੀੜਤ ਪਾਏ ਜਾ ਚੁਕੇ ਸਨ ਅਤੇ  ਅਜੇ ਟੈਸਟ ਜਾਰੀ ਸਨ। ਇਸ ਮੌਕੇ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਅਧਿਕਾਰੀਆਂ ਵੱਲੋਂ ਕੋਰੋਨਾ ਪੀੜਤ ਪਾਏ ਗਏ ਸ਼ਰਧਾਲੂਆਂ ਨੂੰ ਬਾਕੀ ਯਾਤਰੂਆਂ ਨਾਲ ਹੀ ਆਈ.ਸੀ.ਪੀ ਅਟਾਰੀ ਤੋਂ ਬਾਹਰ ਭੇਜ ਦਿੱਤਾ ਗਿਆ ਹੈ। ਓਧਰ ਪਾਕ ਤੋਂ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪਾਜ਼ੀਟਿਵਸ਼ਰਧਾਲੂਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕੁਆਰਨਟੀਨਕੀਤਾ ਜਵੇਗਾ। ਉਨਾਂ ਕਿਹਾ ਕਿ ਸਰਕਾਰ ਨੂੰ ਪੁਖਤਾ ਪ੍ਰਬੰਧਕਰਨੇ ਚਾਹੀਦੇ ਸਨ।

100 pilgrims Test Positive for Covid return from Pakistan after Baisakhi celebrations ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਹੁੰਚਿਆ ਭਾਰਤ , 100 ਸ਼ਰਧਾਲੂ ਪਾਏ ਗਏ ਕੋਰੋਨਾ ਪਾਜ਼ੀਟਿਵ

ਦੱਸ ਦੇਈਏ ਕਿ ਇਹ ਜਥਾ 12 ਅਪ੍ਰੈਲ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਗਿਆ ਸੀ ਅਤੇ ਪਾਕ ਯਾਤਰਾ ਦੌਰਾਨ ਸ਼ਰਧਾਲੂਆਂ ਨੇ ਗੁਰੂਦੁਆਰਾ ਪੰਜਾ ਸਾਹਿਬ ਹਸਨ ਅਬਦਾਲ, ਗੁਰੂਦੁਆਰਾ ਨਨਕਾਣਾ ਸਾਹਿਬ, ਸੱਚਾ ਸੌਦਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਡੇਰਾ ਸਾਹਿਬ ਲਾਹੌਰ ਸਮੇਤ ਅਨੇਕਾਂ ਪਾਵਨ ਪਵਿਤਰ ਗੁਰਧਾਮਾਂ ਦੇ ਦਰਸ਼ਨ ਕੀਤੇ।

-PTCNews

Related Post