ਮਾਨਸੂਨ ਸ਼ੁਰੂ ਹੁੰਦੇ ਹੀ ਹਾਦਸਿਆਂ ਨੇ ਦਿੱਤੀ ਮੁੰਬਈ 'ਚ ਦਸਤਕ, ਹਫਤੇ 'ਚ ਡਿੱਗੀ ਦੂਜੀ ਇਮਾਰਤ

By  Jagroop Kaur June 10th 2021 11:58 AM -- Updated: June 10th 2021 12:36 PM

ਦੇਸ਼ ਵਿਚ ਮਾਨਸੂਨ ਦੀ ਦਸਤਕ ਹੋਲੀ ਹੋਲੀ ਸ਼ੁਰੂ ਹੋ ਚੁਕੀ ਹੈ , ਪਰ ਇਸ ਤੋਂ ਪਹਿਲਾਂ ਮੁੰਬਈ ’ਚ ਮਾਨਸੂਨ ਦੀ ਦਸਤਕ ਦੇ ਚੁੱਕਿਆ ਹੈ , ਅਤੇ ਇਸ ਦੌਰਾਨ ਇਕ ਤੋਂ ਬਾਅਦ ਇਕ ਹਾਦਸੇ ਵਾਪਰਨ ਸ਼ੁਰੂ ਹੋਗਏ ਹਨ , ਮੁੰਬਈ 'ਚ ਮੁੜ ਤੋਂ ਵੱਡਾ ਹਾਦਸਾ ਵਾਪਰ ਗਿਆ। ਤੇਜ਼ ਮੀਂਹ ਕਾਰਨ ਬੁੱਧਵਾਰ ਰਾਤ ਕਰੀਬ 11 ਵਜੇ ਮਲਾਡ ਵੈਸਟ ਇਲਾਕੇ ਵਿਚ 4 ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਜਾਣ ਨਾਲ 11 ਲੋਕਾਂ ਦੀ ਮੌਤ ਹੋ ਗਈ ਅਤੇ 8 ਜ਼ਖਮੀ ਹੋ ਗਏ। ਤਲਾਸ਼ੀ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ। ਬਚਾਅ ਕਾਮਿਆਂ ਨੇ 18 ਲੋਕਾਂ ਨੂੰ ਬਚਾਇਆ ਹੈ। ਇਨ੍ਹਾਂ ’ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।Mumbai building collapse: At least 11 dead as rescue efforts continue - BBC News

ਹੋਰ ਪੜ੍ਹੋ : ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ?ਵਾਇਰਸ ਨਾਲ ਹੋਈ ਜਾਨਵਰ ਦੀ ਮੌਤ…

ਗ੍ਰੇਟਰ ਮੁੰਬਈ ਮਹਾਨਗਰ ਪਾਲਿਕਾ (ਬੀ. ਐੱਮ. ਸੀ.) ਦੇ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ’ਚ 8, 9 ਅਤੇ 13 ਸਾਲ ਦੇ ਤਿੰਨ ਬੱਚਿਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ਖਮੀ ਹੋਏ 8 ਲੋਕਾਂ ਦੀ ਹਾਲਤ ਗੰਭੀਰ ਹੈ। ਮਲਬੇ ਹੇਠੋਂ ਕੱਢੇ ਗਏ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਹਾਨਗਰ ਪਾਲਿਕਾ ਅਤੇ ਫਾਇਰ ਬਿ੍ਰਗੇਡ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਕੁਝ ਹੋਰ ਲੋਕ ਵੀ ਮਲਬੇ ’ਚ ਫਸੇ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Read More :ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਵੱਡੀ ਰਾਹਤ

ਗ੍ਰੇਟਰ ਮੁੰਬਈ ਮਹਾਨਗਰ ਪਾਲਿਕਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਨਾਲ ਹੀ ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਰਾਹਤ ਕੰਮ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਬਚਾਅ ਟੀਮਾਂ ਉਨ੍ਹਾਂ ਦੀ ਤਲਾਸ਼ ’ਚ ਜੁੱਟੀਆਂ ਹੋਈਆਂ ਹਨ।

ਇਸ ਹਾਦਸੇ ਨੂੰ ਲੈ ਕੇ ਮਹਾਰਾਸ਼ਟਰ ਦੇ ਮੰਤਰੀ ਅਸਲਮ ਸ਼ੇਖ ਦਾ ਕਹਿਣਾ ਹੈ ਕਿ ਇਹ ਇਮਾਰਤ ਤੇਜ਼ ਮੀਂਹ ਕਾਰਨ ਡਿੱਗੀ ਹੈ।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਮੁੰਬਈ ਦੇ ਬਾਂਦਰਾ ਖੇਤਰ 'ਚ ਮੰਜ਼ਿਲ ਢਹਿ ਗਈ ਸੀ ਜਿਸ ਵਿਚ ਕੁਝ ਲੋਕਾਂ ਦੀ ਮੌਤ ਹੋਈ ਤੇ ਕੁਝ ਜ਼ਖਮੀ ਹੋਏ ਸਨ।

Related Post