ਯੂਕੇ: ਟਰੱਕ 'ਚੋਂ ਮਿਲੇ 12 ਗੈਰ-ਕਾਨੂੰਨੀ ਪ੍ਰਵਾਸੀ, ਸਾਹ ਲੈਣ ਲਈ ਕਰ ਰਹੇ ਸਨ ਜੱਦੋ-ਜਹਿਦ

By  Baljit Singh July 2nd 2021 09:19 PM

ਗਲਾਸਗੋ/ਲੰਡਨ- ਯੂਕੇ ਵਿਚ ਮੋਟਰਵੇਅ 25 'ਤੇ ਪੁਲਸ ਵੱਲੋਂ ਇਕ ਟਰੱਕ ਨੂੰ ਰੋਕ ਕੇ ਗੈਰ-ਕਾਨੂੰਨੀ ਪ੍ਰਵਾਸੀ ਮੰਨੇ ਜਾਂਦੇ 12 ਵਿਅਕਤੀਆਂ ਨੂੰ ਬਰਾਮਦ ਕੀਤਾ ਗਿਆ ਹੈ। ਇਹ ਸਾਰੇ ਪ੍ਰਵਾਸੀ ਟਰੱਕ ਦੇ ਪਿਛਲੇ ਪਾਸੇ ਬੰਦ ਸਨ ਅਤੇ ਸਾਹ ਲੈਣ ਲਈ ਜੱਦੋ-ਜਹਿਦ ਕਰ ਰਹੇ ਸਨ।

ਪੜੋ ਹੋਰ ਖਬਰਾਂ: ਜੇਕਰ ਮੰਤਰੀ ਸਹੀ ਨਹੀਂ ਤਾਂ ਪ੍ਰਧਾਨ ਮੰਤਰੀ ਕਰਨਗੇ ਕਾਰਵਾਈ :SC

ਪੁਲਸ ਨੂੰ ਸਵੇਰੇ 11 ਵਜੇ ਦੇ ਕਰੀਬ ਇਸ ਵਾਹਨ ਬਾਰੇ ਸੂਚਨਾ ਮਿਲੀ ਜਿਸ ਵਿਚ ਪ੍ਰਵਾਸੀ ਸਾਹ ਦੀ ਸਮੱਸਿਆ ਨਾਲ ਜੂਝ ਰਹੇ ਸਨ। ਇਸ ਲਈ ਤੁਰੰਤ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਸੇਰਟੀ ਦੇ ਨੇੜੇ ਸੜਕ 'ਤੇ ਕਈ ਵਾਹਨਾਂ ਨੂੰ ਰੋਕਿਆ। ਇਸ ਟਰੱਕ ਬਾਰੇ ਪੁਲਸ ਕੋਲ ਘੱਟ ਜਾਣਕਾਰੀ ਸੀ, ਜਿਸ ਲਈ ਜ਼ਿਆਦਾ ਵਾਹਨਾਂ ਨੂੰ ਰੋਕਣ ਦੀ ਜ਼ਰੂਰਤ ਹੋਈ।

ਪੜੋ ਹੋਰ ਖਬਰਾਂ: CDS ਬਿਪਿਨ ਰਾਵਤ ਨੇ ਏਅਰ ਡਿਫੈਂਸ ਕਮਾਂਡ ਦਾ ਕੀਤਾ ਐਲਾਨ

ਇਸ ਟਰੱਕ ਨੂੰ ਐਂਟੀ-ਕਲਾਕਵਾਇਜ਼ ਕੈਰੇਜਵੇਅ 'ਤੇ ਸਵੇਰੇ 11.30 ਵਜੇ ਰੋਕਿਆ ਗਿਆ ਅਤੇ ਇਸ ਦੇ ਪਿਛਲੇ ਹਿੱਸੇ ਵਿਚੋਂ 11 ਵਿਅਕਤੀ ਅਤੇ ਇਕ ਔਰਤ ਬਰਾਮਦ ਹੋਏ। ਇਹਨਾਂ ਪ੍ਰਵਾਸੀਆਂ ਨੂੰ ਸੜਕ ਦੇ ਕਿਨਾਰੇ ਪੈਰਾਮੈਡਿਕਸ ਵੱਲੋਂ ਚੈੱਕ ਕਰਨ ਮਗਰੋਂ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਸੀ। ਇਮੀਗ੍ਰੇਸ਼ਨ ਸੇਵਾਵਾਂ ਇਸ ਮਾਮਲੇ ਵਿਚ ਅਗਲੇਰੀ ਜਾਂਚ ਕਰਨਗੀਆਂ।

ਪੜੋ ਹੋਰ ਖਬਰਾਂ: ਇਨ੍ਹਾਂ ਸੂਬਿਆਂ ‘ਚ ਮੁੜ ਕੋਰੋਨਾ ਦੇ ਖਤਰੇ ਕਾਰਨ ਕੇਂਦਰ ਨੇ ਭੇਜੀਆਂ ਮਾਹਰਾਂ ਦੀਆਂ ਟੀਮਾਂ

-PTC News

Related Post