Sat, May 18, 2024
Whatsapp

Special Trains: ਰੇਲਵੇ ਪੰਜਾਬ 'ਚ ਚਲਾਏਗਾ ਸਪੈਸ਼ਲ ਟਰੇਨਾਂ, ਜਾਣੋ ਪੂਰੀ ਸੂਚੀ...

ਪੰਜਾਬ ਦੇ ਬਿਆਸ ਸਥਿਤ ਰਾਧਾ ਸੁਆਮੀ ਸਤਿਸੰਗ ਡੇਰੇ ਦੀ ਸਹੂਲਤ ਲਈ ਰੇਲਵੇ ਵਿਭਾਗ 9, 12, 23 ਅਤੇ 26 ਮਈ ਨੂੰ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ।

Written by  Amritpal Singh -- May 04th 2024 02:06 PM
Special Trains: ਰੇਲਵੇ ਪੰਜਾਬ 'ਚ ਚਲਾਏਗਾ ਸਪੈਸ਼ਲ ਟਰੇਨਾਂ, ਜਾਣੋ ਪੂਰੀ ਸੂਚੀ...

Special Trains: ਰੇਲਵੇ ਪੰਜਾਬ 'ਚ ਚਲਾਏਗਾ ਸਪੈਸ਼ਲ ਟਰੇਨਾਂ, ਜਾਣੋ ਪੂਰੀ ਸੂਚੀ...

Punjab News: ਪੰਜਾਬ ਦੇ ਬਿਆਸ ਸਥਿਤ ਰਾਧਾ ਸੁਆਮੀ ਸਤਿਸੰਗ ਡੇਰੇ ਦੀ ਸਹੂਲਤ ਲਈ ਰੇਲਵੇ ਵਿਭਾਗ 9, 12, 23 ਅਤੇ 26 ਮਈ ਨੂੰ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਜਾ ਰਿਹਾ ਹੈ। ਇਹ ਫੈਸਲਾ ਸੰਗਤਾਂ ਦੀ ਵੱਧ ਰਹੀ ਭੀੜ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਜਾਰੀ ਬਿਆਨ ਵਿੱਚ ਕੀਤੀ ਗਈ ਹੈ। ਇਹ ਸਪੈਸ਼ਲ ਟਰੇਨ ਅਜਮੇਰ-ਬਿਆਸ 'ਤੇ 2 ਅਤੇ ਜੋਧਪੁਰ-ਬਿਆਸ 'ਤੇ ਇਕ ਯਾਤਰਾ 'ਚ ਚੱਲੇਗੀ।

ਦੋਵੇਂ ਸਪੈਸ਼ਲ ਟਰੇਨਾਂ ਇਨ੍ਹਾਂ ਰੇਲਵੇ ਸਟੇਸ਼ਨਾਂ 'ਤੇ ਰੁਕਣਗੀਆਂ


ਪ੍ਰਾਪਤ ਜਾਣਕਾਰੀ ਅਨੁਸਾਰ ਟਰੇਨ ਨੰਬਰ 09641 (ਅਜਮੇਰ-ਬਿਆਸ ਸਪੈਸ਼ਲ) 9 ਮਈ ਅਤੇ 23 ਮਈ ਨੂੰ ਚੱਲੇਗੀ। ਇਹ ਰੇਲ ਗੱਡੀ ਅਜਮੇਰ ਤੋਂ ਸ਼ਾਮ 5.15 ਵਜੇ ਰਵਾਨਾ ਹੋਵੇਗੀ ਅਤੇ 10 ਮਈ ਨੂੰ ਦੁਪਹਿਰ 12 ਵਜੇ ਬਿਆਸ ਰੇਲਵੇ ਸਟੇਸ਼ਨ ਪਹੁੰਚੇਗੀ। ਜਦਕਿ ਟਰੇਨ ਨੰਬਰ 09642 (ਬਿਆਸ-ਅਜਮੇਰ ਸਪੈਸ਼ਲ) ਬਿਆਸ ਤੋਂ 12 ਅਤੇ 26 ਮਈ ਨੂੰ ਦੁਪਹਿਰ 2.15 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 9.45 ਵਜੇ ਅਜਮੇਰ ਪਹੁੰਚੇਗੀ।

ਇਨ੍ਹਾਂ ਟਰੇਨਾਂ ਦੇ ਸਟਾਪੇਜ ਕਿਸ਼ਨਗੜ੍ਹ, ਫੁਲੇਰਾ, ਜੈਪੁਰ, ਗਾਂਧੀ ਨਗਰ ਜੈਪੁਰ, ਬਾਂਡੀ ਕੁਈ, ਅਲਵਰ, ਰੇਵਾੜੀ, ਭਿਵਾਨੀ, ਹਿਸਾਰ, ਜਾਖਲ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ 'ਤੇ ਰੱਖੇ ਗਏ ਹਨ। ਜਿਸ ਵਿੱਚ ਕੁੱਲ 24 ਦੇ ਕਰੀਬ ਡੱਬੇ ਹੋਣਗੇ।

ਜੋਧਪੁਰ ਤੋਂ ਵੀ ਸਪੈਸ਼ਲ ਟਰੇਨ ਚੱਲੇਗੀ

ਇਸ ਦੇ ਨਾਲ ਹੀ ਜੋਧਪੁਰ ਤੋਂ ਇੱਕ ਸਪੈਸ਼ਲ ਟਰੇਨ ਵੀ ਚੱਲੇਗੀ। 16 ਮਈ ਨੂੰ ਟਰੇਨ ਨੰਬਰ (04833) ਜੋਧਪੁਰ ਤੋਂ ਬਾਅਦ ਦੁਪਹਿਰ 3.30 ਵਜੇ ਰਵਾਨਾ ਹੋਵੇਗੀ। ਜਿਸ ਤੋਂ ਬਾਅਦ ਅਗਲੇ ਦਿਨ ਉਕਤ ਟਰੇਨ ਸਵੇਰੇ ਕਰੀਬ 10.10 ਵਜੇ ਬਿਆਸ ਪਹੁੰਚੇਗੀ। ਨਾਲ ਹੀ (04834) 19 ਮਈ ਨੂੰ ਦੁਪਹਿਰ 2.15 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਰਾਤ 9.15 ਵਜੇ ਜੋਧਪੁਰ ਪਹੁੰਚੇਗੀ।

ਇਸ ਰੇਲਗੱਡੀ ਦਾ ਸਟਾਪੇਜ ਪੀਪਰ ਰੋਡ, ਗੋਤਾਨ, ਮੇਦਟਾ ਰੋਡ, ਮਾਰਵਾੜ ਮੁੰਡਵਾ, ਨਾਗੌਰ, ਬੀਕਾਨੇਰ, ਸੂਰਤਗੜ੍ਹ, ਹਨੂੰਮਾਨਗੜ੍ਹ, ਬੰਕਸ਼ਾਦਾ, ਧੂਰੀ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ 'ਤੇ ਰੱਖਿਆ ਗਿਆ ਹੈ। ਇਸ ਵਿੱਚ ਵੀ 24 ਕੰਪਾਰਟਮੈਂਟ ਹੋਣਗੇ।

- PTC NEWS

Top News view more...

Latest News view more...

LIVE CHANNELS
LIVE CHANNELS