ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ 'ਚ ਗੋਲ਼ੀ ਮਾਰ ਕੇ 12 ਲੱਖ ਲੁੱਟੇ

By  Ravinder Singh June 27th 2022 05:43 PM

ਮੰਡੀ ਗੋਬਿੰਦਗੜ੍ਹ : ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਸਟੀਲ ਸਿਟੀ ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਵਿੱਚ ਲੋਹਾ ਕਾਰੋਬਾਰੀਆਂ ਤੋਂ 12 ਲੱਖ ਰੁਪਏ ਦੇ ਕਰੀਬ ਲੁੱਟੇ ਗਏ ਹਨ। ਲੁਟੇਰਿਆਂ ਨੇ ਲੁੱਟ ਤੋਂ ਪਹਿਲਾਂ ਕਰਿੰਦੇ ਦੀਆਂ ਅੱਖਾਂ ਵਿੱਚ ਪਾਇਆ ਮਿਰਚਾਂ ਦਾ ਪਾਊਡਰ ਪਾਇਆ ਅਤੇ ਫਿਰ ਢਿੱਡ ਵਿੱਚ ਗੋਲੀ ਮਾਰ ਕੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਫ਼ਰਾਰ ਹੋ ਗਏ। ਜ਼ਖਮੀ ਹਾਲਤ 'ਚ ਕਰਿੰਦੇ ਨੂੰ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ।

ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ 'ਚ ਗੋਲ਼ੀ ਮਾਰ ਕੇ 12 ਲੱਖ ਲੁੱਟੇਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਵਾਸੀ ਸਰਹਿੰਦ ਮੰਡੀ ਗੋਬਿੰਦਗੜ੍ਹ 'ਚ ਯੁਵਰਾਜ ਇੰਟਰ ਪ੍ਰਾਈਸਸ ਕੰਪਨੀ 'ਚ ਕੰਮ ਕਰਦਾ ਹੈ। ਪੁਲਿਸ ਮੁਤਾਬਕ ਪਰਮਿੰਦਰ ਸਿੰਘ 12 ਲੱਖ ਰੁਪਏ ਲੈ ਕੇ ਜਿਵੇਂ ਹੀ ਪ੍ਰੀਤ ਨਗਰ ਆਪਣੇ ਦਫ਼ਤਰ ਕੋਲ ਪੁੱਜਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪਹਿਲਾਂ ਅੱਖਾਂ ਵਿੱਚ ਮਿਰਚ ਦਾ ਪਾਊਡਰ ਪਾਈਆਂ ਤੇ ਫਿਰ ਗੋਲ਼ੀ ਮਾਰ ਕੇ 12 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਪੈਂਦੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਪ੍ਰੀਤ ਨਗਰ ਇਲਾਕੇ ਵਿੱਚ ਸਥਿਤ ਇੱਕ ਲੋਹਾ ਕਾਰੋਬਾਰੀ ਦੇ ਕਰਿੰਦੇ ਤੋਂ 8 ਲੱਖ ਰੁਪਏ ਦੇ ਕਰੀਬ ਲੁੱਟ ਦਾ ਸਮਾਚਾਰ ਹੈ।

ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ 'ਚ ਗੋਲ਼ੀ ਮਾਰ ਕੇ 12 ਲੱਖ ਲੁੱਟੇਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨ ਵਿੱਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਟੇਰਿਆਂ ਨੇ ਪਹਿਲਾਂ ਕਰਿੰਦੇ ਦੀਆਂ ਅੱਖਾਂ 'ਚ ਮਿਰਚਾਂ ਦਾ ਪਾਊਡਰ ਪਾਇਆ ਫਿਰ ਢਿੱਡ ਵਿੱਚ ਗੋਲ਼ੀ ਮਾਰੀ ਅਤੇ ਪੈਸਿਆਂ ਨਾਲ ਭਰਿਆ ਬੈਗ ਲੁੱਟ ਕੇ ਫ਼ਰਾਰ ਹੋ ਗਏ।

ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ 'ਚ ਗੋਲ਼ੀ ਮਾਰ ਕੇ 12 ਲੱਖ ਲੁੱਟੇਇਸ ਮਗਰੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਜਾਂਚ 'ਚ ਜੁਟੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਰਾਜਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਿੰਨ ਵਿਅਕਤੀਆਂ ਵੱਲੋਂ ਕਰੀਬ 8 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਜਿਨ੍ਹਾਂ ਵੱਲੋਂ ਪਹਿਲਾਂ ਪੀੜਤ ਪਰਮਿੰਦਰ ਸਿੰਘ ਮੌਂਟੂ ਵਾਸੀ ਸਰਹਿੰਦ ਦੇ ਅੱਖਾਂ ਵਿੱਚ ਮਿਰਚ ਦਾ ਪਾਊਂਡਰ ਪਾਇਆ ਤੇ ਫਿਰ ਗੋਲ਼ੀ ਮਾਰੀ ਗਈ ਤੇ ਪੈਸੇ ਲੈਕੇ ਫਰਾਰ ਹੋ ਗਏ। ਪੀੜਤ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਬਲਵਿੰਦਰ ਭੂੰਦੜ ਨੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅਸਤੀਫੇ ਦੀਆਂ ਚਰਚਾਵਾਂ ਕੀਤੀਆਂ ਖਾਰਿਜ

Related Post