15 ਸਾਲ ਦੀ ਉਮਰ 'ਚ ਹਾਸਿਲ ਕੀਤੀ ਵੱਡੀ ਕਾਮਯਾਬੀ, IIT 'ਚ ਮਿਲਿਆ ਦਾਖਲਾ 

By  Joshi July 5th 2017 05:11 PM -- Updated: July 5th 2017 06:26 PM

ਫਿਰੋਜ਼ਾਬਾਦ: ਅਭੈ ਅਗਰਵਾਲ ਨੇ ਮਹਿਜ਼ 15 ਸਾਲ ਦੀ ਉਮਰ 'ਚ ਆਈ-ਆਈ-ਟੀ ਜੇ-ਈ-ਈ (ਐਂਡਵਾਂਸ) (IIT-JEE) ਦਾ ਪੇਪਰ ਕਲੀਅਰ ਕਰ ਕੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਆਪਣਾ ਰਾਹ ਪੱਧਰਾ ਕਰ ਲਿਆ ਹੈ। (IIT Clear)

IIT clear

ਸਾਧਾਰਨ ਪਰਿਵਾਰ

ਬੇਹੱਦ ਸਾਧਾਰਨ ਪਰਿਵਾਰ ਨਾਲ ਸੰਬੰਧਿਤ ਉੱਤਰ-ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਰਹਿਣ ਵਾਲੇ ਅਭੈ ਦਾ ਆਲ ਇੰਡੀਆ ਰੈਂਕਿੰਗ 2467 ਹੈ।

ਅਭੈ ਦਾ ਪਰਿਵਾਰ ਚਾਹੇ ਮੱਧਵਰਗੀ ਹੈ ਪਰ ਉਸਦੇ ਮਾਤਾ-ਪਿਤਾ ਨੇ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਪੜਾਇਆ ਲਿਖਾਇਆ ਹੈ।

ਅਭੈ ਅਨੁਸਾਰ ਉਸਨੇ ਧਿਆਨ ਭਟਕਾਉਣ ਵਾਲੀ ਹਰ ਚੀਜ਼ ਤੋਂ ਦੂਰੀ ਬਣਾ ਕੇ ਰੱਖੀ ਅਤੇ ਪੇਪਰ ਦੀ ਤਿਆਰੀ ਵੱਲ ਪੂਰਾ ਧਿਆਨ ਦਿੱਤਾ ਹੈ। IIT clear young boy

ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ

2013 'ਚ ਬਿਹਾਰ 'ਚ ਆਈ.ਆਈ.ਟੀ ਜੇ.ਈ.ਈ ਪਾਸ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਵਿਦਿਆਰਥੀ ਰਿਹਾ ਸੀ, ਪਰ ਰੈਕਿੰਗ ਨੂੰ ਹੋਰ ਵਧੀਆ ਕਰਨ ਲਈ ਉਸਨੇ ਇਹੀ ਪ੍ਰੀਖਿਆ ਦੁਬਾਰਾ ਦਿੱਤੀ ਸੀ।

—ANI News

Related Post