ਅਸਾਮ ਦੇ ਬੇਜ਼ੁਬਾਨਾਂ 'ਤੇ ਵਰ੍ਹੀ ਅਸਮਾਨੀ ਬਿਜਲੀ,18 ਹਾਥੀਆਂ ਦੀ ਹੋਈ ਮੌਤ

By  Jagroop Kaur May 13th 2021 10:54 PM

ਗੁਹਾਟੀ: ਅਸਾਮ ਦੇ ਨਾਗਾਓਂ ਜ਼ਿਲੇ ਵਿਚ ਮੰਦਭਾਗੀ ਘਟਨਾ ਵਾਪਰ ਗਈ ਜਿਸ ਵਿਚ ਬੇਜ਼ੁਬਾਨਾਂ ਦੀ ਜਾਨ ਚਲੀ ਗਈ , ਜਾਣਕਾਰੀ ਅਨੁਸਾਰ ਅਸਾਮ ਦੇ ਇਕ ਜੰਗਲ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ 18 ਹਾਥੀ ਮਾਰੇ ਗਏ, ਜੰਗਲਾਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ। ਪ੍ਰਮੁੱਖ ਚੀਫ ਕੰਜ਼ਰਵੇਟਰ ਆਫ ਵਣ (ਜੰਗਲੀ ਜੀਵਣ) ਅਮਿਤ ਸਹਾਏ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਕਠਿਆਤੋਲੀ ਰੇਂਜ ਦੇ ਕੰਡੋਲੀ ਪ੍ਰਸਤਾਵਿਤ ਰਿਜ਼ਰਵ ਜੰਗਲ ਦੀ ਇੱਕ ਪਹਾੜੀ ਤੇ ਵਾਪਰੀ।

Also Read | COVID-19 Vaccination: Centre accepts recommendation for extension of gap between two doses of Covishield vaccine

ਵਿਭਾਗ ਅਧਿਆਕਰੀ ਨੇ ਕਿਹਾ ਕਿ “ਇਲਾਕਾ ਬਹੁਤ ਦੂਰ ਸੀ ਜਿਸ ਕਾਰਨ ਉਹਨਾਂ ਨੂੰ ਇਥੇ ਪਹੁੰਚਣ ਵਿਚ ਸਮਾਂ ਲੱਗ ਗਿਆ ਅਤੇ ਉਹਨਾਂ ਦੀ ਟੀਮ ਵੀਰਵਾਰ ਦੁਪਹਿਰ ਉਥੇ ਪਹੁੰਚ ਸਕੀ। ਇਹ ਪਾਇਆ ਗਿਆ ਕਿ ਲਾਸ਼ਾਂ ਵੱਖ ਵੱਖ ਭਾਗਾਂ 'ਚ ਖਿਲਰੀਆਂ ਪਈਆਂ ਸਨ। ਚੌਦਾਂ ਪਹਾੜੀ ਦੇ ਉੱਪਰ ਪਈਆਂ ਸਨ ਅਤੇ ਚਾਰ ਪਹਾੜੀ ਦੇ ਹੇਠਾਂ ਪਈਆਂ ਸਨ|18 elephants killed in lightning strikes in Assam’s Nagaon

ਇਸ ਦੌਰਾਨ, ਮੁੱਖ ਮੰਤਰੀ ਹਿਮਾਂਟਾ ਬਿਸਵਾ ਸਰਮਾ ਨੇ ਮੌਤਾਂ ਦਾ ਜਾਇਜ਼ਾ ਲਿਆ ਅਤੇ ਜੰਗਲਾਤ ਮੰਤਰੀ ਪਰਿਮਲ ਸੁਕਬਾਲਾ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਲਈ ਕਿਹਾ।ਇਸਦੇ ਨਾਲ ਹੀ ਉਹਨਾਂ ਕਿਹਾ ਕਿ ਇੰਨੇ ਸਾਰੇ ਹਾਥੀਆਂ ਦਾ ਮਾਰੀਆ ਜਾਣਾ ਬੇਹੱਦ ਅਫਸੋਸ ਤੇ ਚਿੰਤਾਜਨਕ ਹੈ , ਇਸ ਦੀ ਜਾਂਚ ਕੀਤੀ ਜਾਵੇਗੀ ਕਿ ਮੌਤ ਅਸਮਾਨੀ ਬਿਜਲੀ ਨਾਲ ਹੀ ਹੋਈ ਜਾਂ ਫਿਰ ਕੋਈ ਹੋਰ ਵਜ੍ਹਾ ਵੀ ਹੈ।

Click here to follow PTC News on Twitter

Related Post