ਰੂਪਨਗਰ 'ਚ 19 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਹੋਈ ਮੌਤ

By  Riya Bawa September 21st 2021 02:38 PM

ਰੂਪਨਗਰ : ਰੂਪਨਗਰ ਵਿਚ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿਥੇ ਇਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੀ ਰਾਤ ਲਗਾਤਾਰ ਤੇਜ਼ ਮੀਂਹ ਦੇ ਬਾਅਦ ਸੜਕਾਂ 'ਤੇ ਪਾਣੀ ਖ਼ੜ੍ਹਾ ਹੋਇਆ ਸੀ ਅਤੇ ਅੱਜ ਸਵੇਰੇ ਇਕ 19 ਸਾਲਾ ਦਾ ਨੌਜਵਾਨ ਜਦੋਂ ਕਾਲੋਨੀ 'ਚ ਦੁੱਧ ਦੀ ਸਪਲਾਈ ਦੇਣ ਆਇਆ ਤਾਂ ਅਚਾਨਕ ਸੜਕ 'ਤੇ ਖੜ੍ਹੇ ਪਾਣੀ 'ਚ ਕਰੰਟ ਆ ਗਿਆ, ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ।

ਨੌਜਵਾਨ ਨੂੰ ਸੜਕ 'ਤੇ ਪਿਆ ਦੇਖ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ ਅਤੇ ਉਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਪੁਹੰਚਣ ਤੋਂ ਬਾਅਦ ਨੌਜਵਾਨ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਕਿ ਨੌਜਵਾਨ ਕਿਸ ਤਰ੍ਹਾਂ ਸੜਕ 'ਤੇ ਡਿੱਗਿਆ ਪਿਆ ਹੈ ਜਦੋਂਕਿ ਇਕ ਮੋਟਰਸਾਈਕਲ ਸਵਾਰ ਦੁੱਧ ਦਾ ਕੰਮ ਕਰਨ ਵਾਲਾ ਵਿਅਕਤੀ ਉਸ ਦੇ ਕੋਲ ਜਾ ਰਿਹਾ ਸੀ ਤਾਂ ਉਸੇ ਜਗ੍ਹਾ ਤੋਂ ਅਚਾਨਕ ਪਿੱਛੇ ਭੱਜ ਗਿਆ।

ਰੂਪਨਗਰ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਸਾਹਮਣੇ ਆਇਆ ਕਿ ਨੌਜਵਾਨ ਜਦੋਂ ਉਨ੍ਹਾਂ ਦੇ ਕੋਲ ਗਿਆ ਤਾਂ ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ ਹੁਣ ਇਸ ਨੌਜਵਾਨ ਦੀ ਕਿਸ ਕਾਰਨਾਂ ਕਾਰਨ ਮੌਤ ਹੋਈ ਹੈ। ਇਸ ਬਾਰੇ ਸਭ ਕੁਝ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਚੱਲੇਗਾ। ਇਸ ਘਟਨਾ ਦੇ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ।

-PTC News

Related Post