"100 ਸਿੱਖ ਮਰੇ ਕੀ ਹੋ ਗਿਆ, ਜਾਂਚ ਚੱਲ ਰਹੀ ਹੈ, ਅੱਗੇ ਵੀ ਚੱਲਦੀ ਰਹੇਗੀ.." - ਜਗਦੀਸ਼ ਟਾਈਟਲਰ 

By  Joshi February 5th 2018 02:41 PM -- Updated: February 5th 2018 08:53 PM

1984 Sikh genocide, Jagdish tytler role proofs: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਕੀਤੇ ਗਏ ਖੁਲਾਸਿਆਂ 'ਚ ਜਗਦੀਸ਼ ਟਾਈਟਲਰ ਦੇ ਖਿਲਾਫ ਅਹਿਮ ਗੱਲਾਂ ਸਾਹਮਣੇ ਆਈਆਂ ਹਨ, ਜਿੰਨ੍ਹਾਂ ਨਾਲ  ਕੌਮ ਦਾ ਖੂਨ ਖੌਲਣਾ ਲਾਜ਼ਮੀ ਹੈ।

ਜੀ.ਕੇ ਵੱਲੋਂ ਜਾਰੀ ਕੀਤੀਆਂ ਗਈਆਂ ਸਕਰਿਪਟਾਂ ਅਤੇ ਪੈਨ ਡ੍ਰਾਈਵ ਦੀ ਵੀਡੀਓ 'ਚ 84 ਦਾ ਮੁੱਖ ਦੋਸ਼ੀ ਮੰਨੇ ਜਾਂਦੇ ਟਾਈਟਲਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ "100 ਸਿੱਖ ਮਰੇ ਕੀ ਹੋ ਗਿਆ, ਜਾਂਚ ਚੱਲ ਰਹੀ ਹੈ, ਅੱਗੇ ਵੀ ਚੱਲਦੀ ਰਹੇਗੀ",  ਕੀ ਕਰ ਦਿੱਤਾ ਸਾਲਿਆਂ ਨੇ (ਟਾਈਟਲਰ ਗਾਲ ਕੱਢ ਕੇ ਕਹਿੰਦਾ ਹੈ)।" (ਹਾਂਲਾਕਿ, ਪੀਟੀਸੀ ਚੈਨਲ ਵੱਲੋਂ ਇਸ ਵੀਡੀਓ ਜਾਂ ਕਹੀ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ।)

1984 Sikh genocide, Jagdish tytler role proofs: ਇਸ ਤੋਂ ਇਲਾਵਾ ਵੱਡਾ ਖੁਲਾਸਾ ਕਰਦਿਆਂ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਇਸ ਤੋਂ ਇਹ ਸਾਫ ਪਤਾ ਚੱਲਦਾ ਹੈ ਕਿ ਇਹ ਨਿਆਂ ਪਾਲਿਕਾ (ਜੁਡੀਸ਼ਰੀ) ਦੀ ਨਾਕਾਮਯਾਬੀ ਹੈ, ਅਤੇ ਕਿਵੇਂ ਉਹਨਾਂ ਦੀ ਮਿਲੀ ਭੁਗਤ ਨਾਲ ਇਸ ਸਭ ਵਾਪਰਿਆ। ਨਾ ਸਿਰਫ ਇੰਨ੍ਹਾ, ਇਸ ਪਿੱਛੇ ਕਰੋੜਾਂ ਦਾ ਲੈਣ ਦੇਣ ਵੀ ਕੀਤਾ ਗਿਆ ਸੀ।"

"ਮੈਂ ਚੀਫ ਜਸਟਿਸ ਨੂੰ ਫੋਨ ਕੀਤਾ ਅਤੇ ਦੋ ਜੱਜਾਂ ਨੂੰ ਮੈਂ ਲਗਵਾਇਆ" ਟਾਈਟਲਰ ਨੇ ਕਿਹਾ, ਜਿਸ ਨਾਲ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ।

"ਟਾਈਟਲਰ ਨੇ ਨਿਆਂ ਵਿਵਸਥਾ ਨਾਲ ਵੀ ਛੇੜਛਾੜ ਕੀਤੀ ਹੈ, ਜੋ ਕਿ ਵੀਡੀਓ ਤੋਂ ਪਤਾ ਚੱਲਦਾ ਹੈ" ਜੀ.ਕੇ ਨੇ ਕਿਹਾ।

ਮਨਜੀਤ ਸਿੰਘ ਨੇ ਇਸ ਮਾਮਲੇ 'ਚ ਬੋਲਦਿਆਂ ਕਿਹਾ ਕਿ ਦੰਗੇ ਉਹ ਹੁੰਦੇ ਨੇ ਜਿਹਦੇ 'ਚ ਦੋ ਲੋਕ ਲੜ੍ਹਦੇ ਨੇ, ਸਰਕਾਰ ਹੁੰਦੀ ਹੈ, ਪੁਲਿਸ ਹੁੰਦੀ ਹੈ, ਪਰ ਇਹ ਸਭ ਇੱਕ ਪਾਸੜਾ ਸੀ।  ਉਹਨਾਂ ਕਿਹਾ ਕਿ ਚਾਹੇ ਸਰਕਾਰੀ ਅੰਕੜਿਆਂ ਦੇ ਮੁਤਾਬਕ, 'ਚ ਹੋਈਆਂ ਮੌਤਾਂ ਤੋਂ ਕਿਤੇ ਜ਼ਿਆਦਾ ਮੌਤਾਂ ਅਸਲ 'ਚ ਹੋਈਆਂ ਸਨ।

ਉਹਨਾਂ ਕਿਹਾ ਕਿ ਜਿੰਨ੍ਹਾ ਕਤਲੇਆਮ 4 ਦਿਨਾਂ 'ਚ ਹੋਇਆ, ਉਸ 'ਚ 15000 ਐਫ.ਆਈ.ਆਰ ਹੋਣੀਆਂ ਚਾਹੀਦੀਆਂ ਸਨ ਅਤੇ ਇਸ ਲਈ 11 ਕਮੇਟੀਆਂ ਬਣਾਈਆਂ ਗਈਆਂ ਸਨ।

ਇਸ ਅਹਿਮ ਖੁਲਾਸੇ ਤੋਂ ਬਾਅਦ ਕਮੇਟੀ ਪ੍ਰਧਾਨ ਨੇ ਕਿਹਾ ਕਿ ਵੱਡੇ ਮਗਰਮੱਛ, ਜਾਂ ਤਾਂ ਕੁਦਰਤੀ ਮੌਤ ਮਰੇ ਹਨ, ਜਾਂ ਫਿਰ ਸ਼ਰੇਆਮ ਖੁੱਲ੍ਹੇ ਘੁੰਮ ਰਹੇ ਹਨ, ਜੋ ਕਿ ਬਹੁਤ ਸ਼ਰਮਾਨਕ ਹੈ। ਮੈਂ ਇਸ ਸਮਝਦਾਂ ਇਹ ਸਭ ਸਰਕਾਰ ਅਤੇ ਨਹਿਰੂ ਪਰਿਵਾਰ ਦੀ ਸਾਜਿਸ਼ ਤਹਿਤ ਹੋਇਆ।

ਦੱਸਣਯੋਗ ਹੈ ਕਿ ਜੀ.ਕੇ ਮੁਤਾਬਕ, ਇਹ ਸਭ ਅਹਿਮ ਸਬੂਤ ਉਹਨਾਂ ਨੂੰ 3 ਫਰਵਰੀ ਨੂੰ ਇੱਕ ਨੌਜਵਾਨ ਲੜਕਾ ਬੰਦ ਲਿਫਾਫੇ 'ਚ ਫੜ੍ਹਾ ਗਿਆ ਸੀ, ਜਿਸ ਨੂੰ ਉਹਨਾਂ ਨੇ ਮੀਡੀਆ ਸੈਲ ਦੇ ਪਰਮਿੰਦਰ ਸਿੰਘ ਨੂੰ ਜਾਂਚ ਪੜਤਾਲ ਨੂੰ ਸੌਂਪ ਦੇ ਦਿੱਤਾ। ਉਹਨਾਂ ਕਿਹਾ ਕਿ ਜਿਵੇਂ ਜਿਵੇਂ ਉਹ ਸਕ੍ਰਿਪਟ ਦੀਆਂ ਸਤਰਾਂ ਪੜ੍ਹ ਰਹੇ ਸਨ, ਉਹਨਾਂ ਦੇ ਰੌਂਗਟੇ ਖੜ੍ਹੇ ਹੋ ਰਹੇ ਸਨ।

—PTC News

Related Post