ਐਸ.ਆਈ. ਟੀ. ਦੇ ਫ਼ੈਸਲੇ ਦੀ ਛਾਣਬੀਣ ਲਈ ਸੁਪਰੀਮ ਕੋਰਟ ਨੇ ਸੁਣਾਇਆ ਨਵਾਂ ਫੈਸਲਾ! 

By  Joshi August 17th 2017 12:02 PM -- Updated: August 17th 2017 12:03 PM

ਸੁਪਰੀਮ ਕੋਰਟ ਨੇ ੧੯੮੪ ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ੧੯੯ ਮਾਮਲਿਆਂ ਨੂੰ ਬੰਦ ਕਰਨ ਦੇ ਐਸ.ਆਈ. ਟੀ. ਦੇ ਫ਼ੈਸਲੇ ਦੀ ਛਾਣਬੀਣ ਲਈ ਸਾਬਕਾ ਸੁਪਰੀਮ ਕੋਰਟ ਦੇ ਦੋ ਜੱਜਾਂ ਦੀ ਇਕ ਸੁਪਰਵਾਈਜ਼ਰੀ ਬਾਡੀ ਦੀ ਨਿਯੁਕਤੀ ਕੀਤੀ ਹੈ। 1984 Sikh Genocide SC decision: SC asks to form SIT for investigation ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਬਠਿੰਡਾ ਨੂੰ ਹੋਰ ੪੨ ਦੰਗਿਆਂ ਨਾਲ ਸਬੰਧਿਤ ਕੇਸਾਂ ਨੂੰ ਬੰਦ ਕਰਨ ਦੇ ਐਸ ਆਈ ਟੀ ਦੇ ਫ਼ੈਸਲੇ ਦੀ ਜਾਂਚ ਕਰਨ ਲਈ ਵੀ ਕਿਹਾ। ਉੱਚ ਅਦਾਲਤ ਨੇ ਸੁਪਰਵਾਈਜ਼ਰੀ ਬਾਡੀ ਨੂੰ ਇਸ ਮੁੱਦੇ ਦੀ ਜਾਂਚ ਕਰਨ ਅਤੇ ਤਿੰਨ ਮਹੀਨਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ੨੮ ਨਵੰਬਰ ਨੂੰ ਤੈਅ ਕੀਤੀ ਹੈ। ਸੁਪਰੀਮ ਕੋਰਟ ਨੇ ੨੪ ਮਾਰਚ ਨੂੰ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਉਹ ਸਿੱਖ ਵਿਰੋਧੀ ਦੰਗਿਆਂ ਦੇ ੧੯੯ ਮਾਮਲਿਆਂ ਨਾਲ ਸਬੰਧਤ ਫਾਈਲਾਂ ਨੂੰ ਪੇਸ਼ ਕਰਨ। ਐਸਆਈਟੀ ਦਾ ਮੁਖੀ ਪ੍ਰਮੋਦ ਅਸ਼ਟਨਾ, ਜੋ ੧੯੮੬ ਬੈਚ ਦੇ ਆਈ.ਪੀ.ਐਸ. ਅਧਿਕਾਰੀ ਹੈ ਅਤੇ ਇਸ ਤੋਂ ਇਲਾਵਾ ਰਕੇਸ਼ ਕਪੂਰ, ਇਕ ਸੇਵਾਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਨ।ਦਿੱਲੀ ਪੁਲਸ ਦੇ ਵਧੀਕ ਡਿਪਟੀ ਕਮਿਸ਼ਨਰ ਕੁਮਾਰ ਗਿਆਨੇਸ਼ ਨੇ ਇਸ ਦੇ ਮੈਂਬਰ ਵਜੋਂ ਕੰਮ ਕੀਤਾ ਹੈ। ਉਸ ਸਮੇਂ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਪੈਦਾ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਕਾਰਨ ਇਕੱਲੇ ਦਿੱਲੀ ਵਿਚ ੨੭੩੩ ਵਿਅਕਤੀਆਂ ਦਾ ਕਤਲੇਆਮ ਹੋਇਆ ਸੀ। —PTC News

Related Post