1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਫਾਂਸੀ ਦੀ ਸਜ਼ਾ ਵਿਚ ਹਰ ਰੋਜ਼ ਸੁਣਵਾਈ ਦਾ ਦਿੱਤਾ ਹੁਕਮ

By  Shanker Badra April 1st 2019 08:01 PM

1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਫਾਂਸੀ ਦੀ ਸਜ਼ਾ ਵਿਚ ਹਰ ਰੋਜ਼ ਸੁਣਵਾਈ ਦਾ ਦਿੱਤਾ ਹੁਕਮ:ਨਵੀਂ ਦਿੱਲੀ : ਦਿੱਲੀ ਹਾਈਕੋਰਟ ਨੇ 1984 ਸਿੱਖ ਕਤਲੇਆਮ ਮਾਮਲੇ ਵਿੱਚ ਦੋਸ਼ੀ ਯਸ਼ਪਾਲ ਸਿੰਘ ਦੀ ਮੌਤ ਦੀ ਸਜ਼ਾ 'ਤੇ ਹਰ ਰੋਜ਼ ਸੁਣਵਾਈ ਦਾ ਹੁਕਮ ਦਿੱਤਾ ਹੈ।ਇਸ ਦੌਰਾਨ ਜਸਟਿਸ ਸਿਧਾਰਥ ਮਰੀਦਲ ਅਤੇ ਮਨੋਜ ਕੁਮਾਰ ਆਹਰੀ ਦੀ ਬੈਂਚ ਨੇ ਕਿਹਾ ਕਿ ਦਲੀਲਾਂ ਦੇ ਅੰਤ ਤੱਕ ਯਸ਼ਪਾਲ ਸਿੰਘ ਦੀ ਮੌਤ ਦੀ ਸਜ਼ਾ 'ਤੇ ਰੋਜ਼ਾਨਾ ਸੁਣਾਈ ਕੀਤੀ ਜਾਵੇਗੀ।

1984 Sikh massacre case Delhi High Court Day-To-Day Hearing Order 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਫਾਂਸੀ ਦੀ ਸਜ਼ਾ ਵਿਚ ਹਰ ਰੋਜ਼ ਸੁਣਵਾਈ ਦਾ ਦਿੱਤਾ ਹੁਕਮ

1984 ਸਿੱਖ ਕਤਲੇਆਮ ਮਾਮਲੇ ਵਿੱਚ ਦੋਸ਼ੀ ਯਸ਼ਪਾਲ ਸਿੰਘ ਨੇ ਜ਼ਮਾਨਤ ਲਈ ਇਕ ਅਰਜ਼ੀ ਦਾਇਰ ਕੀਤੀ ਹੈ।ਬੈਂਚ ਨੇ ਯਸ਼ਪਾਲ ਸਿੰਘ ਨੂੰ ਆਪਣੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰਨ ਦੇ ਸੰਬੰਧ ਵਿਚ ਨੋਟਿਸ ਜਾਰੀ ਕੀਤਾ ਸੀ।

1984 Sikh massacre case Delhi High Court Day-To-Day Hearing Order 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਹਾਈਕੋਰਟ ਨੇ ਫਾਂਸੀ ਦੀ ਸਜ਼ਾ ਵਿਚ ਹਰ ਰੋਜ਼ ਸੁਣਵਾਈ ਦਾ ਦਿੱਤਾ ਹੁਕਮ

ਦੱਸ ਦੇਈਏ ਕਿ ਪੁਲਿਸ ਨੇ ਸਬੂਤਾਂ ਦੀ ਘਾਟ ਕਰਕੇ 1994 ਵਿੱਚ ਇਹ ਕੇਸ ਬੰਦ ਕਰ ਦਿੱਤਾ ਸੀ।ਜਿਸ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਨੇ ਇਹ ਕੇਸ ਮੁੜ ਖੋਲ੍ਹਿਆ ਸੀ।ਐਸ.ਆਈ.ਟੀ ਅਜਿਹੇ 60 ਕੇਸਾਂ 'ਤੇ ਜਾਂਚ ਕਰ ਰਹੀ ਹੈ ਅਤੇ ਇਹ ਪਹਿਲਾਂ ਕੇਸ ਹੈ ਕਿ ਕਿਸੇ ਮਾਮਲੇ ਵਿੱਚ ਅਜਿਹੀ ਸਜ਼ਾ ਸੁਣਾਈ ਗਈ ਹੋਵੇ।

-PTCNews

Related Post