'84 ਸਿੱਖ ਕਤਲੇਆਮ ਮਾਮਲਾ: ਇੱਕ ਹੋਰ ਮਾਮਲੇ 'ਚ ਦੋਸ਼ੀ ਸੱਜਣ ਕੁਮਾਰ ਖਿਲਾਫ ਦਿੱਲੀ ਦੇ ਪਟਿਆਲਾ ਕੋਰਟ 'ਚ ਅੱਜ ਹੋਵੇਗੀ ਸੁਣਵਾਈ

By  Jashan A December 20th 2018 09:19 AM -- Updated: December 20th 2018 09:22 AM

'84 ਸਿੱਖ ਕਤਲੇਆਮ ਮਾਮਲਾ: ਇੱਕ ਹੋਰ ਮਾਮਲੇ 'ਚ ਦੋਸ਼ੀ ਸੱਜਣ ਕੁਮਾਰ ਖਿਲਾਫ ਦਿੱਲੀ ਦੇ ਪਟਿਆਲਾ ਕੋਰਟ 'ਚ ਅੱਜ ਹੋਵੇਗੀ ਸੁਣਵਾਈ,ਨਵੀਂ ਦਿੱਲੀ: '84 ਸਿੱਖ ਕਤਲੇਆਮ ਮਾਮਲੇ ਦੇ ਮੁੱਖ ਦੋਸ਼ੀ ਅਤੇ ਸਾਬਕਾ ਕਾਂਗਰਸ ਨੇਤਾ ਸੱਜਣ ਕੁਮਾਰ ਖਿਲਾਫ ਇੱਕ ਹੋਰ ਮਾਮਲੇ 'ਚ ਅੱਜ ਦਿੱਲੀ ਦੇ ਪਟਿਆਲਾ ਹਾਈਕੋਰਟ 'ਚ ਸੁਣਵਾਈ ਹੋਵੇਗੀ। [caption id="attachment_230475" align="aligncenter" width="300"]sajjan kumar '84 ਸਿੱਖ ਕਤਲੇਆਮ ਮਾਮਲਾ: ਇੱਕ ਹੋਰ ਮਾਮਲੇ 'ਚ ਦੋਸ਼ੀ ਸੱਜਣ ਕੁਮਾਰ ਖਿਲਾਫ ਦਿੱਲੀ ਦੇ ਪਟਿਆਲਾ ਕੋਰਟ 'ਚ ਅੱਜ ਹੋਵੇਗੀ ਸੁਣਵਾਈ[/caption] ਨਾਨਾਵਤੀ ਕਮਿਸ਼ਨ ਦੀ ਸਿਫਾਰਿਸ਼ 'ਤੇ ਸੀ.ਬੀ.ਆਈ. ਦਾ ਇਹ ਦੂਜਾ ਕੇਸ ਦਰਜ ਕੀਤਾ ਗਿਆ।ਸੱਜਣ ਕੁਮਾਰ 1984 ਸਿੱਖ ਵਿਰੋਧੀ ਦੰਗਿਆਂ 'ਚ ਦਿੱਲੀ ਦੇ ਸੁਲਤਾਨਪੁਰੀ 'ਚ ਹੱਤਿਆ ਦੇ ਦੋਸ਼ਾਂ 'ਤੇ ਟ੍ਰਾਇਲ ਦਾ ਸਾਹਮਣਾ ਕਰ ਰਿਹਾ ਹੈ।ਦੱਸ ਦੇਈਏ ਕਿ ਪਿਛਲੇ ਦਿਨੀ ਦਿੱਲੀ ਹਾਈਕੋਰਟ ਕੈਂਟ ਮਾਮਲੇ 'ਚ 5 ਸਿੱਖਾਂ ਗੁਰਪ੍ਰੀਤ ਸਿੰਘ, ਕੇਹਰ ਸਿੰਘ, ਨਰਿੰਦਰ ਪਾਲ ਸਿੰਘ, ਰਘੂਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸੱਜਣ ਕੁਮਾਰ ਖਿਲਾਫ ਉਮਰ ਕੈਦ ਦੀ ਸਜ਼ਾ ਸੁਣਾ ਚੁੱਕਿਆ ਹੈ। ਹੋਰ ਪੜ੍ਹੋ:’84 ਸਿੱਖ ਕਤਲੇਆਮ ਮਾਮਲਾ: ਟਾਈਟਲਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਹੋਰਨਾਂ ਕਈ ਮੰਤਰੀਆਂ ਨੂੰ ਭੇਜਿਆ ਕਾਨੂੰਨੀ ਨੋਟਿਸ ਹਾਈ ਕੋਰਟ ਨੇ ਸਜ਼ਾ ਸੱਜਣ ਕੁਮਾਰ ਨੂੰ ਉਮਰ ਕੈਦ ਅਤੇ ਪੰਜ ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ 31 ਦਸੰਬਰ ਤੱਕ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ। [caption id="attachment_230476" align="aligncenter" width="300"]sajjan kumar '84 ਸਿੱਖ ਕਤਲੇਆਮ ਮਾਮਲਾ: ਇੱਕ ਹੋਰ ਮਾਮਲੇ 'ਚ ਦੋਸ਼ੀ ਸੱਜਣ ਕੁਮਾਰ ਖਿਲਾਫ ਦਿੱਲੀ ਦੇ ਪਟਿਆਲਾ ਕੋਰਟ 'ਚ ਅੱਜ ਹੋਵੇਗੀ ਸੁਣਵਾਈ[/caption] ਦੱਸ ਦੇਈਏ ਕਿ ਇਸ ਮਾਮਲੇ ਵਿਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ 2013 'ਚ ਬਰੀ ਕਰ ਦਿੱਤਾ ਸੀ। ਪਰ ਪਟਿਆਲਾ ਕੋਟ ਨੇ ਹੇਠਲੀ ਅਦਾਲਤ ਫੈਸਲਾ ਬਦਲਦੇ ਹੋਏ ਸੱਜਣ ਕੁਮਾਰ ਨੂੰ ਉਮਰ ਕੈਦ ਸਜ਼ਾ ਸੁਣਾ ਦਿੱਤੀ ਹੈ। -PTC News

Related Post