Sun, May 19, 2024
Whatsapp

ਪਿਛਲੇ 10 ਸਾਲਾਂ ਤੋਂ ਮਿਲ ਰਹੀ ਹੈ MSP; ਕਿਸਾਨ ਤਾਂ ਸਿਰਫ ਬਣ ਰਹੇ ਮੋਹਰਾ - ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ

ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਹ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਵੀ ਤਿੱਖੇ ਹਮਲੇ ਕਰ ਰਹੇ ਹਨ।

Written by  Aarti -- May 15th 2024 01:39 PM -- Updated: May 15th 2024 02:25 PM
ਪਿਛਲੇ 10 ਸਾਲਾਂ ਤੋਂ ਮਿਲ ਰਹੀ ਹੈ MSP; ਕਿਸਾਨ ਤਾਂ ਸਿਰਫ ਬਣ ਰਹੇ ਮੋਹਰਾ - ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ

ਪਿਛਲੇ 10 ਸਾਲਾਂ ਤੋਂ ਮਿਲ ਰਹੀ ਹੈ MSP; ਕਿਸਾਨ ਤਾਂ ਸਿਰਫ ਬਣ ਰਹੇ ਮੋਹਰਾ - ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ

Sunil Jakhar On Farmer: ਪੰਜਾਬ ’ਚ ਕਿਸਾਨਾਂ ਵੱਲੋਂ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਹੁਣ ਭਾਜਪਾ ਉਮੀਦਵਾਰਾਂ ਦੀ ਮਦਦ ਲਈ ਪਾਰਟੀ ਅੱਗੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ। ਪਿਛਲੇ ਦਸ ਸਾਲਾਂ ਤੋਂ ਕਿਸਾਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਐਮਐਸਪੀ ਮਿਲ ਰਿਹਾ ਹੈ।


ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਉਹ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ 'ਤੇ ਵੀ ਤਿੱਖੇ ਹਮਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਹਨ। ਚੰਡੀਗੜ੍ਹ ਵਿੱਚ ਦੇਖੋ ਦੋਵੇਂ ਇੱਕੋ ਜਿਹੇ ਹਨ। ਜਦੋਂ ਕਿ ਪੰਜਾਬ ਵਿੱਚ ਵਿਜੀਲੈਂਸ ਵਿਭਾਗ ਦਾ ਪੱਲਾ ਭਾਰੀ ਹੈ।

ਜਾਖੜ ਨੇ ਅੰਦੋਲਨ ਨੂੰ ਲੈ ਕੇ ਕਿਸਾਨ ਆਗੂਆਂ ਨੂੰ ਵੀ ਘੇਰਿਆ। ਉਨ੍ਹਾਂ ਨੇ ਅੰਦੋਲਨ 'ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਸਿਆਸੀ ਹੋ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਾਰਨ ਸ਼ੁਭਕਰਨ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਜੋ ਮੁੱਦਿਆਂ ਨੂੰ ਉਠਾਉਣਾ ਦਾ ਕੰਮ ਲੀਡਰਾਂ ਦਾ ਹੈ। ਉਹ ਹੁਣ ਕਿਸਾਨ ਆਗੂ ਕਰ ਰਹੇ ਹਨ।

ਕਿਸਾਨ ਸਨਮਾਨ ਨਿਧੀ ਵਿੱਚ 11 ਕਰੋੜ ਰਜਿਸਟਰਡ ਸਨ, ਜਦਕਿ ਪੰਜਾਬ ਦੇ ਕਿਸਾਨਾਂ ਦੀ ਗਿਣਤੀ 23 ਲੱਖ ਸੀ। ਪਰ ਪੰਜਾਬ ਸਰਕਾਰ ਦੀ ਗਲਤੀ ਕਾਰਨ ਇਹ ਰਾਸ਼ੀ ਰੋਕ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਇਸ ਰਕਮ ਲਈ ਕੁਝ ਨਹੀਂ ਕੀਤਾ। ਇਸ ਕਾਰਨ ਹਰ ਸਾਲ 900 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਹਰ ਸਾਲ ਹਰ ਕਿਸਾਨ ਨੂੰ ਛੇ ਹਜ਼ਾਰ ਰੁਪਏ ਦਿੱਤੇ ਜਾਣੇ ਹਨ। ਪਰ ਉਹ ਪੈਸੇ ਨਹੀਂ ਲੈ ਰਿਹਾ। ਸਰਕਾਰ ਇਸ ਦਿਸ਼ਾ ਵਿੱਚ ਕਦਮ ਕਿਉਂ ਨਹੀਂ ਚੁੱਕ ਰਹੀ?

ਇਹ ਵੀ ਪੜ੍ਹੋ: AAP ਸੁਪਰੀਮੋ ਅਰਵਿੰਦ ਕੇਜਰੀਵਾਲ ਭਲਕੇ ਆਉਣਗੇ ਪੰਜਾਬ , ਜਾਣੋ ਕਦੋਂ ਤੇ ਕੀ ਹੋਵੇਗਾ ਪ੍ਰੋਗਰਾਮ

- PTC NEWS

Top News view more...

Latest News view more...

LIVE CHANNELS
LIVE CHANNELS