ਅੱਜ ਤੋਂ ਬਦਲ ਗਏ ਨੇ ਇਹ ਨਿਯਮ, ਤੁਰੰਤ ਜਾਣੋ ਨਹੀਂ ਤਾਂ ਲੱਗ ਸਕਦੈ ਵੱਡਾ ਝਟਕਾ !

By  Jashan A September 1st 2019 10:21 AM

ਅੱਜ ਤੋਂ ਬਦਲ ਗਏ ਨੇ ਇਹ ਨਿਯਮ, ਤੁਰੰਤ ਜਾਣੋ ਨਹੀਂ ਤਾਂ ਲੱਗ ਸਕਦੈ ਵੱਡਾ ਝਟਕਾ !,ਨਵੀਂ ਦਿੱਲੀ: ਅੱਜ ਤੋਂ ਦੇਸ਼ ਭਰ 'ਚ ਨਵੇਂ ਨਿਯਮ ਲਾਗੂ ਹੋ ਗਏ ਹਨ। ਅਜਿਹੇ 'ਚ ਤੁਸੀਂ ਇਹਨਾਂ ਨਿਯਮਾਂ ਦੇ ਬਦਲਾਅ ਬਾਰੇ ਨਹੀਂ ਜਾਣੋਗੇ ਤਾਂ ਤੁਹਾਨੂੰ ਭਾਰਤੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਵਿੱਚੋਂ ਕੁਝ ਨਿਯਮਾਂ ਦੇ ਕਾਰਨ ਤੁਹਾਨੂੰ ਲਾਭ ਹੋਵੇਗਾ, ਜਦੋਂ ਕਿ ਕੁਝ ਨੂੰ ਨੁਕਸਾਨ ਵੀ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ 1 ਸਤੰਬਰ ਤੋਂ ਬੈਂਕਿੰਗ, ਬੀਮਾ ਅਤੇ ਟੈਕਸ ਦੇ ਆਵਾਜਾਈ ਨਾਲ ਜੁੜੇ ਕੁਝ ਨਿਯਮ ਬਦਲੇ ਗਏ ਹਨ।

New Rules1. ਜੇ ਤੁਸੀਂ ਵਿੱਤੀ ਸਾਲ 2018-19 ਲਈ 31 ਅਗਸਤ ਤੱਕ ਰਿਟਰਨ ਦਾਖਲ ਨਹੀਂ ਕੀਤੀ ਹੈ ਤਾਂ ਤੁਸੀਂ ਜੁਰਮਾਨਾ ਦੇ ਕੇ 31 ਦਸੰਬਰ 2019 ਤੱਕ ਰਿਟਰਨ ਦਾਖਲ ਕਰ ਸਕਦੇ ਹੋ। ਜਿਸ ਦੌਰਾਨ ਤੁਸੀਂ ਰਿਟਰਨ ਦਾਇਰ ਕਰਕੇ ਕਾਨੂੰਨੀ ਕਾਰਵਾਈ ਤੋਂ ਬਚ ਜਾਣਗੇ.

2. ਅੱਜ ਤੋਂ ਦੇਸ਼ ਦੇ ਸਭ ਤੋਂ ਵੱਡੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਸਮੇਤ ਬਹੁਤ ਸਾਰੇ ਵੱਡੇ ਬੈਂਕਾਂ ਨੇ ਆਪਣੀ ਵਿਆਜ ਦਰਾਂ ਨੂੰ ਰੈਪੋ ਰੇਟ ਨਾਲ ਜੋੜਿਆ ਹੈ। ਇਸ ਨਾਲ ਇੱਕ ਗ੍ਰਾਹਕ ਦੇ ਤੌਰ ਨਾਲ ਤੁਹਾਨੂੰ ਘੱਟ ਵਿਆਜ਼ ਦੇਣਾ ਪਵੇਗਾ। ਇਸ ਤੋਂ ਇਲਾਵਾ ਸਰਕਾਰੀ ਬੈਂਕਾਂ ਤੋਂ ਘਰ, ਆਟੋ ਅਤੇ ਨਿੱਜੀ ਲੋਨ ਦੀ ਸਹੂਲਤ 59 ਮਿੰਟਾਂ ਵਿਚ ਸ਼ੁਰੂ ਹੋ ਜਾਵੇਗੀ।

ਹੋਰ ਪੜ੍ਹੋ: ਹੁਣ ਪਹਿਲਾਂ ਜਿਹਾ ਨਹੀਂ ਰਹੇਗਾ ਸ਼ਤਾਬਦੀ ਰੇਲ ਦਾ ਸਫਰ, ਜਾਣੋ ਕੀ ਹੈ ਨਵਾਂ?

3. ਅੱਜ ਤੋਂ ਟ੍ਰੈਫਿਕ ਨਿਯਮਾਂ 'ਚ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ। ਮੀਡੀਆ ਰਿਪੋਟਰਾਂ ਮੁਤਾਬਕ ਜੇ ਤੁਸੀਂ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਤੁਹਾਨੂੰ 1000 ਰੁਪਏ ਜੁਰਮਾਨਾ ਦੇਣਾ ਪੈ ਸਕਦਾ ਹੈ, ਜੋ ਪਹਿਲਾਂ ਸਿਰਫ 100 ਰੁਪਏ ਸੀ। ਨਾਲ ਹੀ ਲਾਲ ਬੱਤੀ ਨੂੰ ਨਜ਼ਰ ਅੰਦਾਜ਼ ਕਰ ਲੰਘਣ 'ਤੇ 1 ਹਜ਼ਾਰ ਰੁਪਏ ਦੀ ਥਾਂ 5 ਹਜ਼ਾਰ ਰੁਪਏ ਜ਼ੁਰਮਾਨਾ ਭਰਨਾ ਪਵੇਗਾ। ਜੇ ਤੁਸੀਂ ਸ਼ਰਾਬ ਪੀਣ ਤੋਂ ਬਾਅਦ ਵਾਹਨ ਚਲਾਉਂਦੇ ਹੋ ਤਾਂ ਇਸ ਦਾ ਜੁਰਮਾਨਾ ਵੀ 1000 ਰੁਪਏ ਤੋਂ ਵਧਾ ਕੇ 10,000 ਰੁਪਏ ਕਰ ਦਿੱਤਾ ਗਿਆ ਹੈ।

ਨਾਬਾਲਿਗ ਸੰਬੰਧ 'ਚ ਮੋਟਰ ਵਹੀਕਲ ਐਕਟ ਦੀ 199 ਏ 'ਚ ਇਕ ਨਵੀਂ ਧਾਰਾ ਬਣਾਈ ਗਈ ਹੈ। ਜੇ ਕੋਈ ਨਾਬਾਲਗ ਟ੍ਰੈਫਿਕ ਨਿਯਮਾਂ ਨੂੰ ਤੋੜਦਾ ਪਾਇਆ ਗਿਆ ਤਾਂ ਵਹੀਕਲ ਮਾਲਕ ਜਾਂ ਸਰਪ੍ਰਸਤ ਨੂੰ 25 ਹਜ਼ਾਰ ਜੁਰਮਾਨਾ ਕੀਤਾ ਜਾਵੇਗਾ।

New Rules4.ਸਰਕਾਰ ਨੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਬੈਂਕਾਂ ਤੋਂ ਨਿਕਾਸੀ ਦੇ ਨਿਯਮਾਂ 'ਚ ਵੀ ਤਬਦੀਲੀ ਕੀਤੀ ਹੈ, ਜੋ ਕਿ ਅੱਜ ਤੋਂ ਲਾਗੂ ਵੀ ਹੋ ਗਈ ਹੈ। ਇਸ ਨਵੇਂ ਨਿਯਮ ਦੇ ਤਹਿਤ ਜੇ ਤੁਸੀਂ ਇਕ ਸਾਲ ਵਿਚ ਆਪਣੇ ਬੈਂਕ ਖਾਤੇ ਵਿਚੋਂ 1 ਕਰੋੜ ਰੁਪਏ ਤੋਂ ਵੱਧ ਪੈਸੇ ਕਢਵਾ ਲੈਂਦੇ ਹੋ ਤਾਂ ਤੁਹਾਨੂੰ 2 ਪ੍ਰਤੀਸ਼ਤ ਦਾ ਟੀਡੀਐਸ ਵੀ ਭੁਗਤਾਨ ਕਰਨਾ ਪਵੇਗਾ।

New Rules5. ਅੱਜ ਤੋਂ ਆਨਲਾਈਨ ਟਿਕਟਾਂ ਦੀ ਬੁਕਿੰਗ ਕਰਨਾ ਵੀ ਮਹਿੰਗਾ ਹੋ ਗਿਆ ਹੈ। ਰੇਲਵੇ 'ਚ ਸਲੀਪਰ ਕਲਾਸ ਲਈ 20 ਰੁਪਏ ਸਰਵਿਸ ਚਾਰਜ, ਏਸੀ ਕਲਾਸ ਲਈ 40 ਰੁਪਏ ਸਰਵਿਸ ਚਾਰਜ, ਭੀਮ ਐਪਲੀਕੇਸ਼ਨ ਨਾਲ ਭੁਗਤਾਨ ਕਰਨ ਨਾਲ ਸਲੀਪਰ ਲਈ ਸਰਵਿਸ ਚਾਰਜ 10 ਰੁਪਏ ਅਤੇ ਏਸੀ ਲਈ ਸਰਵਿਸ ਚਾਰਜ 20 ਰੁਪਏ ਹੋਵੇਗਾ।

-PTC News

Related Post