ਜੰਮੂ-ਕਸ਼ਮੀਰ : ਪੁਲਵਾਮਾ 'ਚ ਮੁਕਾਬਲੇ ਦੌਰਾਨ 2 ਹਥਿਆਰਬੰਦ ਅੱਤਵਾਦੀਆਂ ਨੇ ਕੀਤਾ ਸਰੰਡਰ , ਇੱਕ ਜ਼ਖਮੀ

By  Shanker Badra January 30th 2021 05:24 PM

ਪੁਲਵਾਮਾ : ਜੰਮੂ -ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਘਿਰੇ ਹੋਏ 2 ਅੱਤਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਸਬੰਧੀ ਜੰਮੂ ਕਸ਼ਮੀਰ ਪੁਲਿਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਏ ਅੱਤਵਾਦੀ ਵਿਚੋਂ ਇਕ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਸਿੰਘੂ, ਗਾਜੀਪੁਰ, ਟਿਕਰੀ ਬਾਰਡਰ ਤੇ ਆਸ -ਪਾਸ ਦੇ ਇਲਾਕਿਆਂ 'ਚ 31 ਜਨਵਰੀ ਤੱਕ ਇੰਟਰਨੈੱਟ ਸੇਵਾਵਾਂ ਠੱਪ

2 armed militants surrender during encounter with security forces in Pulwama ਜੰਮੂ -ਕਸ਼ਮੀਰ : ਪੁਲਵਾਮਾ 'ਚਮੁਕਾਬਲੇ ਦੌਰਾਨ 2 ਹਥਿਆਰਬੰਦ ਅੱਤਵਾਦੀਆਂ ਨੇ ਕੀਤਾ ਸਰੰਡਰ , ਇੱਕ ਜ਼ਖਮੀ

ਅਧਿਕਾਰੀਆਂ ਅਨੁਸਾਰ ਸੁਰੱਖਿਆ ਬਲਾਂ ਨੇ ਲੁਕੇ ਅੱਤਵਾਦੀਆਂ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਤਲਾਸ਼ੀ ਮੁਹਿੰਮ ਇਕ ਮੁਕਾਬਲੇ (ਐਨਕਾਉਂਟਰ) ਵਿੱਚ ਬਦਲ ਗਈ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਰਾਤ ਨੂੰ ਇੱਕ ਲੰਬੀ ਫਾਇਰਿੰਗ ਤੋਂ ਬਾਅਦ ਦੋਵੇਂ ਅੱਤਵਾਦੀਆਂ ਨੇ ਆਪਣੀ ਏਕੇ 47 ਰਾਈਫਲਾਂ ਨਾਲ ਸੁਰੱਖਿਆ ਬਲਾਂ ਨੂੰ ਆਤਮ ਸਮਰਪਣ ਕਰ ਦਿੱਤਾ।

2 armed militants surrender during encounter with security forces in Pulwama ਜੰਮੂ -ਕਸ਼ਮੀਰ : ਪੁਲਵਾਮਾ 'ਚਮੁਕਾਬਲੇ ਦੌਰਾਨ 2 ਹਥਿਆਰਬੰਦ ਅੱਤਵਾਦੀਆਂ ਨੇ ਕੀਤਾ ਸਰੰਡਰ , ਇੱਕ ਜ਼ਖਮੀ

ਉਨ੍ਹਾਂ ਕਿਹਾ ਕਿ ਦੋਵਾਂ ਅੱਤਵਾਦੀਆਂ ਦੀ ਪਛਾਣ ਅਕਿਲ ਅਹਿਮਦ ਲੋਨ ਅਤੇ ਰਾਉਫ ਉਲ ਇਸਲਾਮ ਵਜੋਂ ਹੋਈ ਹੈ। ਆਟੋਮੈਟਿਕ ਹਥਿਆਰਾਂ ਨਾਲ ਲੈਸ ਦੋ ਤਿੰਨ ਅੱਤਵਾਦੀ ਕਾੱਕਪੋਰਾ 'ਚ ਕਿਸੇ ਜਾਣਕਾਰ ਨੂੰ ਮਿਲਣ ਲਈ ਆਏ ਸਨ। ਇਸ ਗੱਲ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਬਲਾਂ ਨੇ ਕਾਕਪੋਰਾ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

2 armed militants surrender during encounter with security forces in Pulwama ਜੰਮੂ -ਕਸ਼ਮੀਰ : ਪੁਲਵਾਮਾ 'ਚਮੁਕਾਬਲੇ ਦੌਰਾਨ 2 ਹਥਿਆਰਬੰਦ ਅੱਤਵਾਦੀਆਂ ਨੇ ਕੀਤਾ ਸਰੰਡਰ , ਇੱਕ ਜ਼ਖਮੀ

ਪੜ੍ਹੋ ਹੋਰ ਖ਼ਬਰਾਂ : ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ , ਕੇਂਦਰ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ: ਰਾਜੇਵਾਲ

ਜਦੋਂ ਫ਼ੌਜ ਦੇ ਜਵਾਨ ਬਟਪੋਰਾ ਇਲਾਕੇ ਵਿਚ ਪਹੁੰਚੇ ਤਾਂ ਲੁਕੇ ਹੋਏ ਲੋਕਾਂ ਨੇ ਉਥੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਫ਼ੌਜ ਦੇ ਜਵਾਨਾਂ ਨੇ ਵੀ ਫਾਇਰਿੰਗ ਕੀਤੀ। ਇਸ ਨਾਲ ਮੁਠਭੇੜ ਸ਼ੁਰੂ ਹੋ ਗਈ। ਸੂਤਰਾਂ ਅਨੁਸਾਰ ਪਹਿਲੀ ਗੋਲੀ ਰਾਤ ਨੂੰ ਅੱਠ ਵਜੇ ਚਲਾਈ ਗਈ ਸੀ। ਇਸ ਘਟਨਾ ਦੌਰਾਨ ਦੋਵਾਂ ਪਾਸਿਆਂ ਤੋਂ 40 ਮਿੰਟ ਤੱਕ ਜ਼ਬਰਦਸਤ ਗੋਲੀਬਾਰੀ ਕੀਤੀ ਗਈ।

-PTCNews

Related Post