ਪੰਛੀਆਂ ਦੀ ਮੌਤ ਨੇ ਵਧਾਈ ਸੂਬੇ ਦੀ ਚਿੰਤਾ, Bird flu ਦਾ ਜਤਾਇਆ ਖ਼ਦਸ਼ਾ

By  Jagroop Kaur January 7th 2021 07:52 PM

ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਭਿੰਡੀਆਂ ਵਿਚ ਭੇਤਭਰੀ ਹਾਲਤ ਵਿੱਚ 2 ਦਰਜਨ ਦੇ ਕਰੀਬ ਕਾਂ ਅਤੇ ਬਗਲੇ ਮਰੇ ਮਿਲੇ ਹਨ ਜਿਸਤੋ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੂੰ ਬਰਡ ਫ਼ਲੂ ਹੋਣ ਦਾ ਖ਼ਦਸ਼ਾ ਹੈ ਮੌਕੇ ਤੇ ਪਹੁੰਚੀਆਂ ਵਾਇਲਡ ਲਾਇਫ ਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੇ ਪਹੁੰਚ ਕੇ ਸੈਂਪਲ ਇਕੱਤਰ ਕਰ ਜਾਂਚ ਲਈ ਭੇਜ ਦਿੱਤੇ ਹਨ ਅਤੇ ਰਿਪੋਰਟ ਆਉਣ ਤੇ ਹੀ ਅਗਲੀ ਪੁਸ਼ਟੀ ਹੋਵੇਗੀ | ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪਿੰਡ ਪਿੰਡੀ ਸੈਦਾਂ ਦੇ ਸਰਪੰਚ ਰਵੇਲ ਸਿੰਘ ਪਿੰਡੀਆਂ, ਅੰਤਰਰਾਸ਼ਟਰੀ ਰਾਗੀ ਭਾਈ ਜਗਜੀਤ ਸਿੰਘ, ਸਰਦੂਲ ਸਿੰਘ, ਦਲਜੀਤ ਸਿੰਘ ਮੈਂਬਰ ਪੰਚਾਇਤ ਆਦਿ ਨੇ ਦੱਸਿਆ ਕਿ ਪਿੰਡ ਦੇ ਖੇਤਾਂ ’ਚ ਦਲਜੀਤ ਸਿੰਘ ਪੰਚ ਸਰਦੂਲ ਸਿੰਘ ਵੱਡੇ ਪੱਧਰ ’ਤੇ ਕਾਂ ਤੇ ਬਗਲੇ ਮਿ੍ਰਤਕ ਹਾਲਤ ’ਚ ਵੇਖੇ ਗਏ।

ਹੋਰ ਪੜ੍ਹੋ :ਹਿਮਾਚਲ ‘ਚ ਬਰਡ ਫਲੂ ਨੇ ਦਿੱਤੀ ਦਸਤਕ, 1700 ਪਰਵਾਸੀ ਪੰਛੀਆਂ ਦੀ ਮੌਤ ਤੋਂ ਬਾਅਦ ਅਲਰਟ ਜਾਰੀ

ਉਨ੍ਹਾਂ ਕਿਹਾ ਕਿ ਜਿੱਥੇ ਲੋਕ ਪਹਿਲਾਂ ਹੀ ਕੋਰੋਨਾ ਦੀ ਮਹਾਮਾਰੀ ਨਾਲ ਜੂਝ ਰਹੇ ਹਨ ਉੱਥੇ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ‘ਬਰਡ ਫਲੂ’ ਦੀ ਦਸਤਕ ਤੋਂ ਬਾਅਦ ਉਨ੍ਹਾਂ ਦੇ ਪਿੰਡ ’ਚ ਵੱਡੇ ਪੱਧਰ ’ਤੇ ਮਰੇ ਪੰਛੀਆਂ ਕਾਰਨ ਪਿੰਡ ਦੇ ਲੋਕਾਂ ਸਹਿਮੇ ਹੋਏ ਹਨ। ਇਸ ਮੌਕੇ ’ਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਵਰਲਡ ਲਾਈਫ਼ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ’ਚ ਮਰੇ ਪੰਛੀਆਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਮਰੇ ਪੰਛੀਆਂ ਦੀ ਮੌਤ ਦਾ ਕਾਰਨ ਦਾ ਪਤਾ ਲੱਗ ਸਕੇ।Avian flu confirmed: 1,800 migratory birds found dead in Himachal | India  News,The Indian Express

ਹੋਰ ਪੜ੍ਹੋ : ਜਾਣੋ ਕੀ ਹੈ ਨਵਾਂ ਵਾਇਰਸ ‘ਏਵੀਅਨ’, ਤੇ ਕੀ ਹਨ ਇਸ ਵਾਇਰਸ ਦੇ ਲੱਛਣ

ਦੂਸਰੇ ਪਾਸੇ ਵਾਈਲਡ ਲਾਈਫ਼ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤੁਰੰਤ ਟੀਮਾਂ ਸਮੇਤ ਮਰੇ ਪੰਛੀਆਂ ਦੀ ਜਾਂਚ ਲਈ ਮੌਕੇ ਦਾ ਜਾਇਜ਼ਾ ਲੈ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਪਿੰਡ ਪਿੰਡੀ ਸੈਦਾਂ ’ਚ ਬਰਡ ਫਲੂ ਦੀ ਦਸਤਕ ਤੋਂ ਬਾਅਦ ਪੰਛੀ ਮਰਨ ਦਾ ਪਹਿਲਾ ਮਾਮਲਾ ਹੈ।

Related Post