ਅਮਰੀਕਾ ਪੜ੍ਹਾਈ ਕਰਨ 'ਚ ਭਾਰਤੀ ਨੌਜਵਾਨ ਦਿਖਾ ਰਹੇ ਵਧੇਰੇ ਰੁਝਾਨ

By  Jagroop Kaur November 17th 2020 02:11 PM -- Updated: November 17th 2020 04:30 PM

ਬਿਊਰੋ : ਪਿਛਲੇ 10 ਸਾਲਾਂ ਦੌਰਾਨ, ਸੰਯੁਕਤ ਰਾਜ ਅਮਰੀਕਾ ਵਿੱਚ ਪੜ੍ਹ ਰਹੇ ਭਾਰਤੀਆਂ ਦੀ ਗਿਣਤੀ 'ਚ ਦੁੱਗਣਾ ਵਾਧਾ ਹੋਇਆ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ਓਪਨ ਡੋਰਸ ਦੀ ਰਿਪੋਰਟ ਅਨੁਸਾਰ, ਸਾਲ 2019-200 ਵਿੱਦਿਅਕ ਵਰ੍ਹੇ ਵਿੱਚ ਲਗਭਗ 200,000 ਭਾਰਤੀ ਵਿਦਿਆਰਥੀਆਂ ਨੇ ਸੰਯੁਕਤ ਰਾਜ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ। ਰਿਪੋਰਟ ਮੁਤਾਬਕ ਉੱਚ ਸਿੱਖਿਆ ਲਈ ਅਮਰੀਕਾ ਨੂੰ ਚੁਣਨ ਵਾਲੇ ਦੁਨੀਆਭਰ ਦੇ 10 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਵਿਚੋਂ 20 ਫ਼ੀਸਦੀ ਭਾਰਤੀ ਵਿਦਿਆਰਥੀ ਹਨ। ਅਮਰੀਕਾ ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਮਿਨੀਸਟਰ ਕਾਊਂਸਲਰ ਫਾਰ ਪਬਲਿਕ ਅਫੇਅਰਸ ਡੈਵਿਡ ਕੈਨੇਡੀ ਨੇ ਦੱਸਿਆ, 'ਅਮਰੀਕਾ ਵਿਚ ਪੜ੍ਹਾਈ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਬੀਤੇ 10 ਸਾਲਾਂ ਵਿਚ ਲਗਭਗ ਦੁੱਗਣੀ ਹੋ ਗਈ ਹੈ। ਅਸੀਂ ਜਾਣਦੇ ਹਾਂ ਕਿ ਅਮਰੀਕਾ ਦੇ ਉੱਚ ਸਿੱਖਿਆ ਦੇ ਮਿਆਰ ਕਿੰਨੇ ਉੱਚੇ ਹਨ,

ਜਿਸ ਵਿਚ ਪ੍ਰਾਯੋਗਿਕ ਅਨੁਭਵ ਦਿੱਤਾ ਜਾਂਦਾ ਹੈ ਜੋ ਸਾਡੇ ਇਥੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਣ ਵਾਲੇ ਵਿਦਿਆਰਥੀਆਂ ਨੂੰ ਗਲੋਬਲ ਅਰਥ ਵਿਵਸਥਾ ਵਿਚ ਇਕ ਕਦਮ ਅੱਗੇ ਰੱਖਦਾ ਹੈ।ਅਮਰੀਕਾ ਵਿਚ ਪੜ੍ਹਾਈ ਕਰਣ ਦੇ ਇੱਛੁਕ ਭਾਰਤੀ ਵਿਦਿਆਰਥੀਆਂ ਲਈ ਕਾਉਂਸਲਿੰਗ ਸੇਵਾ ਦੇਣ ਲਈ ਅਮਰੀਕੀ ਵਿਦੇਸ਼ ਵਿਭਾਗ ਦੇ ਭਾਰਤ ਵਿਚ 7 'ਐਜੂਕੇਸ਼ਨ.ਯੂ.ਐਸ.ਏ.' ਕੇਂਦਰ ਹਨ।

Study Abroad

ਇਹ ਕੇਂਦਰ ਨਵੀਂ ਦਿੱਲੀ, ਹੈਦਰਾਬਾਦ, ਚੇਨੱਈ, ਕੋਲਕਾਤਾ, ਬੈਂਗਲੁਰੂ, ਅਹਿਮਦਾਬਾਦ ਅਤੇ ਮੁੰਬਈ ਵਿਚ ਹਨ।ਦੂਤਾਵਾਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਲੇ ਸਾਲ ਦੀ ਸ਼ੁਰੂਆਤ ਵਿਚ ਹੈਦਰਾਬਾਦ ਵਿਚ ਅਜਿਹਾ ਇਕ ਹੋਰ ਕੇਂਦਰ ਖੁੱਲ੍ਹ ਰਿਹਾ ਹੈ। ਇਸ ਕੇਂਦਰਾਂ ਵਿਚ ਅਮਰੀਕਾ ਵਿਚ ਅਧਿਐਨ ਦੇ ਮੌਕਿਆਂ ਦੇ ਬਾਰੇ ਵਿਚ ਤਾਜ਼ਾ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਭਾਰਤੀ ਵਿਦਿਆਰਥੀ ਅਮਰੀਕਾ ਵਿਚ ਉੱਚ ਸਿੱਖਿਆ ਦੇ 4,500 ਸੰਸਥਾਨਾਂ ਵਿਚੋਂ ਆਪਣੇ ਲਈ ਵਧੀਆ ਪ੍ਰੋਗਰਾਮ (ਕੋਰਸ) ਦੀ ਚੋਣ ਕਰ ਸਕਦੇ ਹਨ। Students in United States

ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਲਈ

ਉਨ੍ਹਾਂ ਨੇ ਦੱਸਿਆ ਐਜੂਕੇਸ਼ਨ.ਯੂ.ਐਸ.ਏ. ਇੰਡੀਆ ਐਪ ਜ਼ਰੀਏ ਵਾਧੂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦਿ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਹਰ ਸਾਲ ਓਪਨ ਡੋਰਸ ਰਿਪੋਰਟ ਪ੍ਰਕਾਸ਼ਿਤ ਕਰਦਾ ਹੈ।ਭਾਰਤੀ ਵਿਦਿਆਰਥੀਆਂ ਦੀ ਸਹਾਇਤਾ ਲਈ, ਸੰਯੁਕਤ ਰਾਜ ਦਾ ਵਿਦੇਸ਼ ਵਿਭਾਗ, ਨਵੀਂ ਦਿੱਲੀ, ਹੈਦਰਾਬਾਦ, ਚੇਨੱਈ, ਕੋਲਕਾਤਾ, ਬੰਗਲੁਰੂ, ਅਹਿਮਦਾਬਾਦ ਅਤੇ ਮੁੰਬਈ ਵਿੱਚ ਭਾਰਤ ਦੇ ਸੱਤ ਐਜੂਕੇਸ਼ਨ ਯੂ ਐਸ ਦੇ ਸਲਾਹ ਕੇਂਦਰਾਂ ਰਾਹੀਂ ਸੰਭਾਵਿਤ ਵਿਦਿਆਰਥੀਆਂ ਨੂੰ ਸਲਾਹ ਸੇਵਾਵਾਂ ਪ੍ਰਦਾਨ ਕਰਦਾ ਹੈ। ਅਗਲੇ ਸਾਲ ਦੇ ਸ਼ੁਰੂ ਵਿੱਚ, ਵਾਈ-ਐਕਸਿਸ ਫਾਉਂਡੇਸ਼ਨ ਦੁਆਰਾ ਮੇਜ਼ਬਾਨ ਹੈਦਰਾਬਾਦ ਵਿੱਚ ਇੱਕ ਦੂਜਾ ਐਜੂਕੇਸ਼ਨ ਯੂ ਐਸ ਏ ਸੈਂਟਰ ਖੁੱਲ੍ਹ ਰਿਹਾ ਹੈ।

 

Related Post